ਸ੍ਰੋਮਣੀ ਅਕਾਲੀ ਦਲ ਨੂੰ ਝਟਕਾ ਸਾਬਕਾ ਐਮਸੀ ਵਾਈਸ ਪ੍ਰਧਾਨ ਗੁਰਚਰਣ ਸਿੰਘ ਰਾਣਾ ਸਾਬਕਾ ਐਮ ਸੀ ਵਿਸ਼ੂ ਅਗਰਵਾਲ,ਐਮਸੀ ਪਰਮਜੀਤ ਸਿੰਘ ਪੰਮੀ ਸਮੇਤ ਕਈਆਂ ਨੇ ਛੱਡਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ
ਕੁਰਾਲੀ,28 ਅਪਰੈਲ( ਰਣਜੀਤ ਸਿੰਘ ਕਾਕਾ ) ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਹਲਕਾ ਖਰੜ ਵਿੱਚ ਦਿਨ ਪ੍ਰਤੀ ਦਿਨ ਝਟਕੇ ਲੱਗ ਰਹੇ ਹਨ ਤਾਜ਼ਾ ਤਰੀਨ ਕੜੀ ਅਧੀਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕਈ ਐਮਸੀ ਤੇ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਵਿੱਚ ਜਾ ਸ਼ਾਮਿਲ ਹੋਏ ਹਨ1
ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਕੁਰਾਲੀ ਵਿੱਚ ਵੱਡਾ ਬਲ ਮਿਲਿਆ ਜਦੋਂ ਸੀਨੀਅਰ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਨਗਰ ਕੌਂਸਲ ਕੁਰਾਲੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਾਬਕਾ ਵਾਈਸ ਪ੍ਰਧਾਨ ਗੁਰਚਰਨ ਸਿੰਘ ਰਾਣਾ ,ਸਾਬਕਾ ਕੌਂਸਲਰ ਵੀਸ਼ੂ ਅੱਗਰਵਾਲ,ਆਸ਼ੂ ਰਾਣਾ,ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮੀ ਅਤੇ ਮਹਿੰਦਰ ਸਿੰਘ ਐਸਸੀ ਵਿੰਗ ਦੇ ਕੁਰਾਲੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਰਣਜੀਤ ਸਿੰਘ ਰਾਣਾ ਗਿੱਲ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਦਾ ਵਿਸ਼ਵਾਸ਼ ਭਾਰਤੀ ਜਨਤਾ ਪਾਰਟੀ ਵਿੱਚ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਸੱਤਾ ਵਿੱਚ ਲਿਆ ਕੇ ਪੰਜਾਬ ਦੇ ਲੋਕ ਵਰਤ ਚੁੱਕੇ ਹਨ ਹੁਣ ਲੋਕ ਭਾਜਪਾ ਨੂੰ ਮੌਕਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਨੂੰ ਹੋਰ ਵੀ ਉਭਾਰ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸੇ ਦੌਰਾਨ ਰਾਣਾ ਗਿੱਲ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰ ਗ਼ੁਰਚਰਣ ਸਿੰਘ ਰਾਣਾਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਪਣੇ ਮੂਲ ਸਿਧਾਂਤਾ ਤੋਂ ਥਿੜਕ ਚੁੱਕਾ ਹੈ ਪਰਿਵਾਰਵਾਦ ਅਤੇ ਕਾਕਾ ਕਲਚਰ ਭਾਰੂ ਹੋ ਗਿਆ ਹੈ ਜਿਸ ਤਹਿਤਪੁਰਾਣੇ ਵਰਕਰਾਂ ਆਗੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ 1ਧਾਰਮਿਕ ਬੇਅਦਬੀਆਂ ਅਤੇ ਹਿਟਲਰ ਸ਼ਾਹੀ ਫੈਸਲਿਆਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨਿਰੰਤਰਲੋਕਾਂ ਵਿੱਚ ਆਪਣੀ ਪਕੜ ਹੋ ਚੁੱਕਾ ਹੈ ਜਦਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਅਜਿਹੀ ਨੈਸ਼ਨਲ ਪਾਰਟੀ ਨਜ਼ਰ ਆ ਰਹੀ ਹੈ ਜੋ ਪੰਜਾਬ ਨੂੰ ਮੁੜ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾ ਸਕਦੀ ਹੈ1ਸਾਬਕਾ ਐਮਸੀ ਵਿਸ਼ੂ ਅਗਰਵਾਲ ਅਤੇ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ ਸਰਦਾਰ ਰਣਜੀਤ ਸਿੰਘ ਗਿੱਲ ਇੱਕ ਇਮਾਨਦਾਰ ਆਗੂ ਹਨ ਅਤੇ ਹਲਕਾ ਖਰੜ ਦੇ ਵਿੱਚ ਆਪਣੇ ਦਮ ਤੇ ਲੋਕ ਭਲਾਈ ਦੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ ਜੋ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਇਸ ਲਈ ਸਮੇਂ ਦੀ ਮੰਗ ਹੈ ਕਿ ਰਣਜੀਤ ਸਿੰਘ ਗਿੱਲ ਵਰਗੇ ਸੱਚੇ ਸੁੱਚੇ ਅਤੇ ਇਮਾਨਦਾਰ ਆਗੂ ਭਾਰਤ ਜਨਤਾ ਪਾਰਟੀ ਦੇ ਰਾਹੀਂ ਵਿਧਾਨ ਸਭਾ ਵਿੱਚ ਆਉਣ ਤਾਂ ਜੋ ਇਲਾਕੇ ਦੀ ਕਾਇਆਕਲਪ ਹੋ ਸਕੇ ਇਸੇ ਮਕਸਦ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਹਨ1 ਇਸ ਮੌਕੇ ਮੰਡਲ ਪ੍ਰਧਾਨ ਤਰੁਣ ਕੌਸ਼ਲ, ਜਨਰਲ ਸਕੱਤਰ ਅਭਿਸ਼ੇਕ ਗੁਪਤਾ,ਸੁੱਖੂ ਕਰਾਲੀ, ਰਕੇਸ਼ ਅਗਰਵਾਲ, ਗੁਣਦੀਪ ਵਰਮਾ, ਆਸ਼ੂ ਰਾਣਾ, ਪ੍ਰਿੰਸ ਅੱਗਰਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।ਫੋਟੋ: ਭਾਜਪਾ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕਰਦੇ ਰਣਜੀਤ ਸਿੰਘ ਰਾਣਾ ਗਿੱਲ।

LEAVE A REPLY

Please enter your comment!
Please enter your name here