ਐਮ ਸੀ ਚੋਣਾਂ ਲਈ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਕਰੋ ਜਾਂ ਮਰੋ ਦੀ ਨੀਤੀ ਤੇ ਧੜਾ ਧੜ ਅਕਾਲੀ ਦਲ ਨੂੰ ਛੱਡ ਰਹੇ ਨਵੇਂ ਪੁਰਾਣੇ ਆਗੂ ਖਰੜ 27 ਅਪ੍ਰੈਲ( ਰਣਜੀਤ ਸਿੰਘ ਕਾਕਾ) ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਦਾ ਵਿਧਾਨ ਸਭਾ ਰੂਪੀ ਕਿਲਾ ਬਾਗੀਆਂ ਦੀ ਬਗਾਵਤ ਦੀ ਅੱਗ ਵਿੱਚ ਸੁਲਘ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦੋ ਦਸੰਬਰ 2025ਦੇ ਅਕਾਲ ਤਖਤ ਸਾਹਿਬ ਤੋਂ ਤਨਖਾਹੀਆਕਰਾਰ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਬਾਦਲ ਵੱਲੋਂ ਹੁਕਨਾਮਿਆਂ ਤੋਂ ਪਲਟੀ ਮਾਰਨ, ਨਫਰਤ ਤਹਿਤ ਜਥੇਦਾਰਾਂ ਖਿਲਾਫ ਦਿੱਤੇ ਬਿਆਨਾ ਤੇ ਧਾਰਮਿਕ ਉਦੰਡਤਾ ਨੂੰ ਵੇਖਦੇ ਹੋਏ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਵੱਲੋਂ ਦਲ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਜੇਕਰ ਅਸੀਂ ਕਹਿ ਲਈਏ ਕਿ ਇੱਕ ਮਾਲਾ ਦੇ ਮਣਕੇ ਵਿੱਚ ਪਰੋਇਆ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਗਿੱਲ ਰੂਪੀ ਮੇਰੂਦੰਡ ਵਾਲਾ ਮਣਕਾ ਨਿਕਲ ਜਾਣ ਨਾਲ ਸਾਰਾ ਦਲ ਖੇਰੂ ਖੇਰੂ ਹੋ ਗਿਆ ਇਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਲਈਏ ਤਾਂ ਲਗਭਗ ਸਾਰੇ ਪਰ ਪ੍ਰ੍ਮੁੱਖ ਆਗੂ ਅਕਾਲੀ ਦਲ ਨੂੰ ਛੱਡਦੇ ਜਾ ਰਹੇ ਹਨ 1 ਜਿਉਂ ਹੀ ਹਲਕਾ ਇੰਚਾਰਜ ਦੀ ਨਿਯੁਕਤੀ ਹੋਈ ਤਾਂ ਆਗੂਆਂ ਦੇ ਦਲ ਛੱਡਣ ਤੇ ਘਰ ਬੈਠਣ ਦੀ ਮੁਹਿੰਮ ਤੇਜ ਹੋ ਗਈ1ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਮਨਜੀਤ ਸਿੰਘ ਮੂੰਧੇ ਸਰਬਜੀਤ ਸਿੰਘ ਕਾਦੀਮਾਜਰਾ,ਅਤੇ ਹੁਣ ਪੰਜਾਬ ਵਪਾਰ ਮੰਡਲ ਦੇ ਜਨਰਲ ਸਕੱਤਰ ਹਰਜੀਤ ਸਿੰਘ ਪੰਨੂ (ਗੰਜਾ) ਵੀ ਅਕਾਲੀ ਦਲਨੂੰ ਅਲਵਿਦਾ ਆਖ ਗਏ ਹਰਜੀਤ ਸਿੰਘ ਉਹ ਧੜੱਲੇਦਾਰ ਯੂਥ ਆਗੂ ਹੈ ਜਿਸਦੇ ਇਕ ਇਸਾਰੇ ਤੇ ਹਜ਼ਾਰਾਂ ਦਾ ਇੱਕਠ ਹੋ ਜਾਂਦਾ ਤੇ ਬੇਬਾਕੀ ਨਾਲ ਲੋਕ ਮਸਲੇ ਚੁੱਕਦਾ ਤੇ ਆਪਣੇ ਦਮ ਤੇ ਖਰੜ ਚ ਸ਼ੜਕਾਂ ਦੀ ਮੁਰੰਮਤ ਕਰਵਾ ਕੇ ਸਰਕਾਰਾਂ ਦੇ ਕੰਮਾ ਤੇ ਪ੍ਰਸ਼ਨ ਚਿੰਨ ਲਾਉਣ ਵਾਲਾ ਯੋਧਾ ਹੈ1 ਸਾਬਕਾ ਐਮਐਲਏ ਜਥੇਦਾਰ ਉਜਾਗਰ ਸਿੰਘ ਵਡਾਲੀ ਵੀ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਲਗਭਗ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਲਈ ਵਿਰੋਧੀ ਤੇਵਰ ਵਿਖਾ ਰਹੇ ਹਨ ਤੇ ਪਿੰਡ ਪਿੰਡ ਜਾਕੇ ਅਗਲੇ ਕਦਮ ਲਈ ਸਲਾਹਾਂ ਕਰ ਰਹੇ ਹਨ1 ਹੁਣ ਗੱਲ ਕਰਦੇ ਆਂ ਮੁੱਦੇ ਦੀ ਕਿ ਬੇਸੱਕ – ਬਲਾਕ ਸੰਮਤੀ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਆਪਣੇ ਦਮ ਤੇ ਬਲਾਕ ਸੰਮਤੀ ਮਾਜਰੀ ਵਿਚ ਆਪਣਾ ਚੇਅਰਮੈਨ ਬਣਾ ਚੁੱਕਾ ਹੈ ਤੇ ਖਰੜ ਵਿਚ ਵੀ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਹੈ1 ਇਸਤਰਾਂ ਪੇਂਡੂ ਖੇਤਰ ਵਿੱਚ ਭਾਜਪਾ ਆਪਣਾਂ ਖਾਤਾ ਨਹੀ ਖੋਲ ਸਕੀ1 ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਾਜਪਾ ਸ੍ਰੋਮਣੀ ਅਕਾਲੀ ਦਲ ਤੋਂ ਪਛੜ ਗਈ ਇਹਨਾਂ ਚੋਣਾਂ ਵਿਚ ਹਲਕਾ ਖਰੜ ਵਿੱਚ ਭਾਰਤੀ ਜਨਤਾ ਪਾਰਟੀ ਜੋ ਕਿ ਪੰਜਾਬ ਵਿੱਚ ਰਾਜਨੀਤਕ ਜਮੀਨ ਤਲਾਸ ਰਹੀ ਸੀ ਲਈ ਰਣਜੀਤ ਸਿੰਘ ਗਿੱਲ ਇਸ ਲਈ ਲੱਕੀ ਰਹੇ ਕਿ ਹਰ ਪਿੰਡ ਵਿੱਚ ਜਿਥੇ ਭਾਜਪਾ ਦਾ ਬੂਥ ਲੱਗਿਆ ਉਥੇ ਸਾਰੀਆਂ ਸੀਟਾਂ ਤੇ ਰਣਜੀਤ ਸਿੰਘ ਗਿੱਲ ਵੱਲੋਂ ਆਪਣੇ ਦਮ ਤੇ ਉਮੀਦਵਾਰ ਖੜੇ ਕੀਤੇ ਗਏ 1 ਸੰਮਤੀ ਚੋਣਾਂ ਚ ਸ਼ਿਕਸਤ ਤੋਂ ਬਾਅਦ ਸ੍ ਗਿੱਲ ਜ਼ਖਮੀ ਸ਼ੇਰ ਦੀ ਤਰਾਂ ਹੋਰ ਵੀ ਅਕਾਲੀ ਦਲ ਲਈ ਘਾਤਕ ਹੋ ਗਿਆ ਹੈ ਤੇ ਐਮ.ਸੀ ਚੋਣਾਂ ਲਈ ਵਿਉਂਤਬੱਧ ਢੰਗ ਨਾਲ ਅੰਦਰੋਗਤੀ ਆਪਣੀ ਟੀਮ ਨਾਲ ਚੁਣ ਚੁਣ ਕੇ ਕੁਰਾਲੀ ਖਰੜ ਤੇ ਨਵਾਂ ਗਾਂਉ ਵਿਚ ਆਪਣੇ ਦਮ ਤੇ ਉਮੀਦਵਾਰ ਖੜੇ ਕਰ ਰਿਹਾ ਹੈ ਤੇ ਤਿੰਨੇ ਐਮਸੀ ਕੌਂਸਲਾਂ ਤੇ ਕਮਲ ਦਾ ਫੁੱਲ ਖਿੜਾਉਣ ਦਾ ਤਹੀਆ ਕਰੀ ਬੈਠਾ ਹੈ1ਜੇਕਰ ਗੱਲ ਕਰ ਲਈਏ ਤਾਂ ਕਰਾਲੀ ਵਿੱਚ ਪਿਛਲੇ ਦਿਨੀ ਜਿਸ ਪ੍ਰਕਾਰ ਨੌਜਵਾਨ ਆਗੂ ਸੁੱਖ ਕਰਾਲੀ ਵੱਲੋਂ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨਾਲ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਅਤੇ ਰਣਜੀਤ ਗਿੱਲ ਦੇ ਸੱਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਸੁਨੀਲ ਕੁਮਾਰ ਜਾਖੜ ਸਮੇਤ ਪੰਜਾਬ ਦੀ ਕਰੀਮ ਉਥੇ ਹਾਜ਼ਰ ਸੀ ਨਾਲ ਸੁਨੇਹਾ ਦਿੱਤਾ ਹੈ ਕਿ ਹਲਕਾ ਖਰੜ ਵਿੱਚ ਆਉਣ ਵਾਲਾ ਐਮਐਲਏ ਹੁਣ ਭਾਰਤੀ ਜਨਤਾ ਪਾਰਟੀ ਦਾ ਹੀ ਹੋਵੇਗਾ 1 ਸੁੱਖੂ ਕੁਰਾਲੀ ਦੀ ਨੌਜਵਾਨਾਂ ਦੀ ਟੀਮ ਨਾਲ ਭਾਜਪਾ ਹਲਕਾ ਖਰੜ ‘ਚ ਹੋਰ ਵੀ ਮਜ਼ਬੂਤ ਹੋਈ ਹੈ1ਰਣਜੀਤ ਸਿੰਘ ਗਿੱਲ ਪਿਛਲੇ 25ਸਾਲਾਂ ਤੋਂ ਹਲਕਾ ਖਰੜ ਦੇ ਵਿੱਚ ਸਰਗਰਮ ਹਨ ਅਤੇ ਨਿਰੰਤਰ ਹਰ ਹਲਕਾ ਵਾਸੀ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹਨ ਅਤੇ ਜੇਕਰ ਕਿਸੇ ਤੇ ਕੁਦਰਤੀ ਆਪਦਾ ਪੈ ਜਾਂਦੀ ਹੈ ਤਾਂ ਉਸਦੀ ਆਰਥਿਕ ਰੂਪ ਵਿੱਚ ਵੀ ਮਦਦ ਕਰਦੇ ਹਨ ਇਥੋਂ ਤੱਕ ਕਿ ਕਈ ਪਿੰਡਾਂ ਦੀਆਂ ਸੜਕਾਂ ਵੀ ਰਣਜੀਤ ਸਿੰਘ ਗਿੱਲ ਆਪਣੇ ਵੱਲੋਂ ਤਿਆਰ ਕਰਵਾਈਆਂ ਅਤੇ ਭਲੇੜੀ ਲਾਗੇ ਬਰਸਾਤਾਂ ਦੌਰਾਨਜਿੱਥੇ ਪਾੜ ਨੂੰ ਪੂਰਿਆ ਉਥੇ ਪਾੜ ਤੇ ਪੁਲੀ ਵੀ ਲਗਵਾਈ ਹਲਕੇ ਦੇ ਲੋਕਾਂ ਵਿੱਚ ਇੱਕ ਗੱਲ ਮਸ਼ਹੂਰ ਹੈ ਕਿ ਰਣਜੀਤ ਸਿੰਘ ਗਿੱਲ ਇੱਕ ਸਿੱਧੇ ਸਿੱਧਾ ਸਾਧਾ ਜੱਟ ਹੈ ਜਿਸ ਦਾ ਦਿਲ ਲੋਕਾਂ ਲਈ ਧੜਕਦਾ ਤੇ ਖੁੱਲਾ ਖਰਚਾ ਕਰਨ ਵੇਲੇ ਅੱਗਾ ਪਿੱਛਾ ਨਹੀਂ ਸੋਚਦਾ ਤੇ ਹਰਦਰ ਤੇ ਆਏ ਬੰਦੇ ਨੂੰ ਖਾਲੀ ਹੱਥ ਨੀ ਮੋੜ ਦਾ ਸ਼ਾਇਦ ਇਹੀ ਗੱਲਾਂ ਕਰਨ ਭਾਰਤੀ ਜਨਤਾ ਪਾਰਟੀ ਜੋ ਕਿ 2021 ਤੋਂ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਬਣਨ ਤੋਂ ਡਰਦੀ ਸੀ ਦੇ ਬੂਥ ਹਲਕਾ ਖਰੜ ਵਿੱਚ ਰਣਜੀਤ ਸਿੰਘ ਗਿਲ ਦੀ ਹਰਮਨ ਪਿਆਰਤਾ ਦੇ ਕਾਰਨ ਹੀ ਲੱਗੇ1ਸਰਦਾਰ ਗਿੱਲ ਦੇ ਇਸ ਉੱਦਮ ਕਾਰਨ ਭਾਰਤੀ ਜਨਤਾ ਪਾਰਟੀ ਦਾ ਵਰਕਰ ਤੇ ਆਗੂ ਖੁਸ਼ੀ ਅਤੇ ਹੌਸਲੇ ਦੇ ਰੌਂਅ ਵਿੱਚ ਹਨਜਿੱਥੇ ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਪ੍ਰਕਾਰਨਿਰੰਤਰ ਝਟਕੇ ਦੇ ਰਹੇ ਉਸ ਤੋਂ ਲੱਗਦਾ ਹੈ ਕਿ ਆਉਂਦੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਖਾਲੀ ਅਕਾਲੀ ਦਲ ਨਾ ਹੋ ਕੇ ਰਹਿ ਜਾਵੇਨਗਰ ਕੌਂਸਲ ਚੋਣਾਂ ਸਿਰ ਤੇ ਹਨ ਰਣਜੀਤ ਸਿੰਘ ਗਿੱਲ ਵੱਲੋਂ ਸਿਰ ਧੜ ਦੀ ਬਾਜੀ ਲਾ ਕੇ ਇਹਨਾਂ ਨੂੰ ਜਿੱਤਣ ਲਈ ਆਪਣੀ ਪੂਰੀ ਟੀਮ ਨੂੰ ਕਰਾਲੀ ਖਰੜ ਅਤੇ ਨਵਾਂ ਗਰਾਉਂਡ ਵਿੱਚ ਝੋਕ ਦਿੱਤਾ ਹੈ ਜੇਕਰ ਰਣਜੀਤ ਸਿੰਘ ਗਿੱਲ ਕੌਂਸਲ ਚੋਣਾਂ ਵਿੱਚ ਆਪਣਾ ਦਬਦਬਾ ਬਣਾ ਜਾਂਦੇ ਹਨ ਤਾਂ ਵਿਧਾਨ ਸਭਾ ਲਈ ਉਹਨਾਂ ਦਾ ਰਾਹ ਇਹਨਾਂ ਨੂੰ ਨਗਰ ਕੌਂਸਲਰਾਂ ਦੇ ਵਿੱਚ ਹੋ ਕੇ ਜਾਵੇਗਾ1

LEAVE A REPLY

Please enter your comment!
Please enter your name here