ਮਾਜਰੀ 27 ਅਪਰੈਲ ( ਰਣਜੀਤ ਕਾਕਾ)ਇਲਾਕੇ ਦੇ ਪ੍ਰਸਿੱਧ ਪਿੰਡ ਮਾਣਕਪੁਰ ਸ਼ਰੀਫ ਦੀ ਦਰਗਾਹ ਤੇ ਸਾਲਾਨਾ ਉਰਸ ਮੇਲਾ ਆਉਣ ਵਾਲ਼ੀ 4 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦਰਗਾਹ ਤੇ ਹਰ ਸਾਲ ਦੀ ਤਰਾਂ ਇਸ ਪਿੰਡ ਦੇ ਹੀ ਜੰਮਪਲ ਪ੍ਰਸਿੱਧ ਲੋਕ ਗਾਇਕ ‘ਰਾਹੀ ਮਾਣਕਪੁਰ ਸ਼ਰੀਫ’ ਵੱਲੋਂ ਪੰਜਾਬ ਦੇ ਪ੍ਰਸਿੱਧ ਲੋਕ ਗਾਇਕਾਂ ਦੀ ਸੰਗੀਤਕ ਮਹਿਫ਼ਿਲ ਮੇਲਾ ਕਰਵਾਇਆ ਜਾ ਰਿਹਾ ਹੈ ਜਿਸਦਾ ਪੋਸਟਰ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਜਾਰੀ ਕੀਤਾ ਗਿਆ।
ਸਰਦਾਰ ਬੈਨੀਪਾਲ ਨੇ ਕਿਹਾ ਕਿ ਪਿੰਡ ਮਾਣਕਪੁਰ ਦਾ ਮੇਲਾ ਜਿਥੇ ਮੁਸਲਿਮ ਭਾਈਚਾਰੇ ਦੀ ਆਸਥਾ ਦਾ ਮੁਕਾਮ ਹੈ ਉਥੇ ਇਹ ਇਲਾਕੇ ਦੇ ਸਭਿਆਚਾਰਕ ਸੁਮੇਲਤਾ ਦਾ ਵੀ ਪ੍ਰਤੀਕ ਹੈ, ਜਿਥੇ ਪੰਜਾਬ ਦੇ ਮਸ਼ਹੂਰ ਗਾਇਕ ਆਪਣੀ ਕਲਾ ਦਾ ਮਜ਼ਾਹਰਾ ਕਰਕੇ ਮੇਲੀਆਂ ਦਾ ਮਨੋਰੰਜਨ ਕਰਦੇ ਹਨ। ਸਰਦਾਰ ਬੈਨੀਪਾਲ ਨੇ ਅੱਗੇ ਕਿਹਾ ਕਿ ਮੈਂ ਵਾਹਿਗੁਰੂ, ਅੱਲਾ ਤੇ ਭਗਵਾਨ ਦੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਪੰਜਾਬ ਚ ਇਸੇ ਤਰਾਂ ਮੇਲੇ ਲਗਦੇ ਰਹਿਣ ਜਿਸ ਨਾਲ਼ ਭਾਈਚਾਰਕ ਏਕਤਾ ਅਤੇ ਖੁਸ਼ਹਾਲੀ ਸਦਾ ਹੀ ਬਣੀ ਰਹੇ। ਸਰਦਾਰ ਬੈਨੀਪਾਲ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੀ ਮਾਣਕਪੁਰ ਸ਼ਰੀਫ,ਮੇਵਾ ਸਿੰਘ ਖਿਜ਼ਰਾਬਾਦ, ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਜਗਦੀਸ਼ ਸਿੰਘ ਦੀਸ਼ਾ, ਸਾਬਕਾ ਸਰਪੰਚ ਲਖਬੀਰ ਸਿੰਘ ਲੱਖੀ ਮਾਜਰਾ ਤੇ ਲਾਡੀ ਕਾਦੀਮਾਜਰਾ ਆਦਿ ਹਾਜਰ ਸਨ।








