ਪਿੰਡ ਦੇ ਸਰਪੰਚ ਤੇ ਧੱਕੇਸਾਹੀ ਦਾ ਦੋਸ਼ ਮਾਜਰੀ 18 ਅਪ੍ਰੈਲ ( ਰਣਜੀਤ ਸਿੰਘ)ਪਿੰਡ ਕਰਤਾਰਪੁਰ ਨਿਊ ਚੰਡੀਗੜ੍ਹ. ਵਿਖੇ ਆਪਸੀ ਧੜੇਬੰਦੀ ਦੇ ਚਲਦਿਆਂ ਹੋਇਆ ਪਿੰਡ ਦੇ ਕਈ ਵਸਨੀਕਾਂ ਵਲੋਂ ਰਾਹ ਬੰਦ ਕਰਨ ਨਾਲ ਲਾਲ ਲਕੀਰ ਦੇ ਅੰਦਰਲੇ ਪਲਾਟਾਂ ਦੀ ਦਰਬੰਦੀ ਕਰਨ ਦੀ ਕੋਸਿਸ਼ ਕੀਤੀ ਹੈ। ਜਿਸ ਕਾਰਨ ਪਿੰਡ ਵਿਚ ਤਨਾਉ ਦੀ ਸਥਿਤੀ ਬਣੀ ਹੋਈ ਹੈ। । ਇਸ ਮੌਕੇ ਤੇ ਪੀੜਤ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਦੇ ਹੀ ਸੇਰ ਸਿੰਘ, ਰਣਜੀਤ ਸਿੰਘ, ਜਤਿੰਦਰ ਸਿੰਘ, ਸੁਖਬੀਰ ਸਿੰਘ, ਸਰਪੰਚ ਬਲਦੇਵ ਸਿੰਘ, ਤੈ ਅਮਰਿੰਦਰ ਸਿੰਘ ਵਲੋਂ ਪੁਰਾਤਨ ਰਾਹ ਨੂੰ ਧੱਕੇ ਦੇ ਨਾਲ ਬੰਦ ਕੀਤਾ ਗਿਆ ਹੈ। ਦਲਵਿੰਦਰ ਸਿੰਘ ਨੇ ਦੱਸਿਆ ਕਿ ਇਨਾਂ ਵਿਅਕਤੀਆਂ ਵੱਲੋਂ ਪਹਿਲਾ 15 ਅਪਰੈਲ ਦੀ ਰਾਤ ਨੂੰ ਇਨਾਂ ਵਿਅਕਤੀਆਂ ਵੱਲੋਂ ਧੱਕੇ ਨਾਲ ਜੰਝ ਘਰ ਦੇ ਨਾਲ ਉਨਾਂ ਦੇ ਪਸ਼ੂ ਬਾੜੇ ਨੂੰ ਜਾਂਦੇ ਰਸਤੇ ਨੂੰ ਧੱਕੇ ਨਾਲ ਬੰਦ ਕਰਨ ਦੀ ਕੋਸਿਸ ਕੀਤੀ ਗਈ ਜਦੋਂ ਉਹ ਰੋਕਣ ਲਈ ਪੁੱਜੇ ਤਾਂ ਝਗੜੇ ਤੇ ਉਤਾਰੂ ਹੋ ਗਏ ਤਾਂ ਇੰਨੇ ਵਿਚ ਕਿਸੇ ਪਿੰਡ ਵਾਸੀ ਨੇ 11 2 ਤੇ ਕਾਲ ਕਰ ਕੇ ਪੀਸੀਆਰ ਬ ਬੁਲਾ ਲਈ ਗਿਆ ਤੇ ਦੋਵਾਂ ਪਿਰਾ ਨੂੰ ਥਾਣੇ ਆਉਣ ਲਈ ਕਿਹਾ ਦਲਵਿੰਦਰ ਸਿੰਘ ਨੇ ਦੋਸ ਲਾਇਆ ਕਿ ਦੂਜੇ ਦਿਨ ਜਦੋਂ ਉਹ ਥਾਣੇ ਗਏ ਹੋਏ ਸਨ ਤਾਂ ਪਿੰਡ ਦੇ ਸਰਪੰਚ ਬਲਦੇਵ ਸਿੰਘ ਨੇ ਰਣਜੀਤ ਸਿੰਘ ਤੇ ਹੋਰਾਂ ਨਾਲ ਮਿਲਕੇ ਧੱਕੇ ਨਾਲ ਜੰਝ ਘਰ ਦੀ ਜਾਲੀ ਵਾਲੀ ਚਾਰਦੀਵਾਰੀ ਤੋੜ ਕੇ ਜਾਲੀਆਂ ਨਾਲ ਪੁਰਾਤਨ ਰਾਹ ਜੋ ਸਾਡੇ ਪਸ਼ੂ ਬਾੜੇ ਤੇ ਹੋਰਨਾਂ ਦੇ ਪਲਾਟਾਂ ਬਾੜਿਆਂ ਵੱਲ ਜਾਂਦਾਂ ਸੀ ਬੰਦ ਕਰ ਦਿਤਾ1ਉਹਨਾਂ ਕਿਹਾ ਕਿ ਜੋ ਰਾਹ ਧੱਕੇ ਨਾਲ ਬੰਦ ਕੀਤਾ ਗਿਆ ਉਹ ਸਾਡੇ ਪਸ਼ੂ ਬਾੜੇ ਨੂੰ ਜਾਂਦਾ ਹੈ ਅਤੇ ਗਲੀ ਦੇ ਵਿੱਚ ਵਾਟਰ ਸਪਲਾਈ ਦੀ ਪਾਈਪ ਪਈ ਹੋਈ ਹੈ ਅਤੇ ਬਿਜਲੀ ਦੇ ਮੀਟਰ ਦਾ ਕਨੈਕਸ਼ਨ ਵੀ ਲੱਗਿਆ ਹੋਇਆ ਹੈ ਇਥੋਂ ਤੱਕ ਪੰਚਾਇਤ ਵੱਲੋਂ ਲੋਕ ਟਾਈਲ ਵੀ ਕਰਾਈ ਵੀ ਇਸੇ ਰਾਹ ਉੱਪਰ ਲੱਗੀ ਹੈ ਦਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਜਿਨਾਂ ਬੰਦਿਆਂ ਨਾਲ ਮਿਲ ਕੇ ਧੱਕਾ ਕਰ ਰਿਹਾ ਕਰ ਰਿਹਾ ਉਹ ਪਿੰਡ ਵਿੱਚ ਪਹਿਲਾਂ ਨਜਾਇਜ਼ ਕਬਜ਼ੇ ਕਰਦੇ ਸਨ ਤੇ 2018 ਵਿੱਚ ਜੋ ਛੱਪੜ ਵਾਲੀ ਜਗ੍ਹਾ ਵਿੱਚ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਪਿੰਡ ਨੇ ਧਰਨਾ ਲਾ ਕੇ ਉਹਨਾਂ ਦਾ ਨਜਾਇਜ਼ ਕਬਜ਼ਾ ਹਟਵਾਇਆ ਸੀ ਅਤੇ ਪਿੰਡ ਵਿੱਚੋਂ ਘਰ ਭਰਤੀ ਪੈਸੇ ਇਕੱਠੇ ਕਰਕੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੱਕਾ ਨਾਲਾ ਬਣਾਇਆ ਗਿਆ ਸੀ। ਇਸੇ ਜਿੱਦਬਾਜੀ ਵਿੱਚ ਹੁਣ ਉਹ ਸਾਡਾ ਰਾਹ ਬੰਦ ਕਰ ਰਹੇ ਹਨ।1ਦਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੇਰ ਸਿੰਘ ਜੋ ਕਿ ਧੱਕਾ ਕਰਾਉਣ ਵਾਲੇ ਵਿੱਚ ਸ਼ਾਮਿਲ ਹੈ ਵੀ ਆਪਣੀ ਆਬਾਦੀ2020 ਵਿੱਚ ਸਾਨੂੰ ਵੇਚ ਚੁੱਕਾ ਹੈ ਉਸਦਾ ਫੁਲ ਐਂਡ ਫਾਈਨਲ ਐਗਰੀਮੈਂਟ ਬੀ ਸਾਡੇ ਕੋਲ ਹੈ ਤੇ ਲੱਖਾਂ ਰੁਪਏ ਦੀ ਰਕਮ ਚੈੱਕ ਰਾਹੀ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਖਸਰਾ ਨੰ 27 ਜੋ ਗੁਰਦੁਆਰਾ ਸਾਹਿਬ ਦਾ ਨੰਬਰ ਹੈ ਵਿੱਚ ਜੰਝਘਰ ਤੇ ਇਸ ਨੰਬਰ ਦੇ ਨਾਲ ਸਾਡੀ ਆਬਾਦੀ ਵਿੱਚ ਪਸ਼ੂ ਬਾੜਾ ਖਾਲੀ ਪਲਾਟ ਹੈ ਅਤੇ ਇਸ ਦੇ ਨਾਲ ਹੀ ਸਾਡੀ ਅਬਾਦੀ ਵਿੱਚ ਪੁਰਾਣਾ ਖੂਹ ਵੀ ਸਥਿਤ ਹੈ ਜੋ ਕਿ ਇਸ ਜੰਝ ਘਰ ਦੇ ਵਿੱਚ ਹੀ ਆਉਂਦਾ ਹੈ ਦਲਵਿੰਦਰ ਸਿੰਘ ਅਨੁਸਾਰ ਇਸ ਸਥਾਨ ਦੇ ਬਦਲੇ ਅਸੀਂ ਖਸਰਾ ਨੰਬਰ ਸਾਹਿਬ ਵਿੱਚੋਂ ਕੁਝ ਹਿੱਸਾ ਲੈ ਕੇ ਦੂਜੇ ਪਾਸੇ ਹਿੱਸਾ ਦੇ ਕੇ ਤਿਕੋਣ ਨੂੰ ਚੋਰਸ ਬਣਾ ਦਿੱਤਾ ਸੀ 1 ਉਨਾ ਕਿਹਾ ਕਿ ਜੇਕਰ 27 ਨੰਬਰ ਖਸਰਾ ਦੱਖਣ ਵੱਲ 17 ਇਕੱਠੇ ਪੂਰੇ ਕਰਨੇ ਹਨ ਤਾਂ ਦੂਜੇ ਪਾਸੇ ਮਾਲ ਰਿਕਾਰਡ ਅਨੁਸਾਰ ਜੀਰੋ ਕਰਕੇ ਜੰਝ ਘਰ ਦਾ ਸਾਡਾ ਬਾਕੀ ਹਿੱਸਾ ਸਾਨੂੰ ਸੌਂਪਿਆ ਜਾਵੇ1ਜਦੋਂ ਇਸ ਸਾਰੇ ਮਸਲੇ ਸਬੰਧੀ ਪਿੰਡ ਦੇ ਸਰਪੰਚ ਬਲਦੇਵ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਤਮਾਮ ਦੋਸ਼ ਨਕਾਰ ਦਿਆਂ ਕਿਹਾ ਕਿ ਇਹ ਸਰਕਾਰੀ ਜਗਾ ਹੈ, ਤੇ ਪਿਛਲੀ ਪੰਚਾਇਤ ਨੇ ਆਪਣੇ ਚਹੇਤੇ ਨੂੰ ਫਾਇਦਾ ਦੇਣ ਲਈ ਨਜਾਇਜ ਕਬਜ਼ਾ ਕਰਵਾਇਆ ਹੋਇਆ ਸੀ1ਉਹਨਾਂ ਵਲੋਂ ਸਰਕਾਰੀ ਕਾਨੂੰਨੀ ਤਰੀਕੇ ਦੇ ਨਾਲ ਮੁੜ ਤੋਂ ਮਿਣਤੀ ਕਰਵਾਈ ਗਈ ਹੈ ਤੇ ਜਿਸ ਤੋਂ ਬਾਅਦ ਪੰਚਾਇਤ ਵਲੋਂ ਮੁੜ ਕਬਜੇ ਵਿਚ ਲਿਆ ਗਿਆ ਹੈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਆਪੋ ਆਪਣੇ ਦਸਤਾਵੇਜ਼ ਲੈਕੇ ਥਾਣੇ ਬੁਲਾਇਆ ਹੋਇਆ ਹੈ1








