ਕੁਰਾਲੀ 28 ਮਾਰਚ ਰਣਜੀਤ ਸਿੰਘ ਕਾਕਾ:ਕੁਰਾਲੀ ਵਿੱਚ ਤਿੰਨ ਰੋਜ਼ਾ ਫੁੱਟਬਾਲ ਆਲ ਓਪਨ ਟੂਰਨਾਮੈਂਟ ਕੁਰਾਲੀ ਦੀ ਟੀਮ ਨੇ ਬਹੁਤ ਹੀ ਫਸਵੇਂ ਮੁਕਾਵਲੇਮਗਰੋਂ ਤ੍ਰਿਪੜੀ ਨੂੰ ਇਕ ਇਕ ਗੋਲ ਬਰਾਬਰ ਰਹਿਣ ਤੋਂ ਬਾਦ ਪੈਨਲਟੀ ਕਾਰਨਰਾਂ ਵਿਚ ਪੰਜ ਗੋਲਾਂ ਨਾਲ ਜਿੱਤ ਲਿਆ ਜਦਕਿ ਤ੍ਰਿਪੜੀ ਦੀ ਟੀਮ ਚਾਰ ਗੋਲ ਹੀ ਕਰਕੇ ਰਨਰ ਅੱਪ ਰਹੀ1ਇਸ ਟੂਰਨਾਮੈਂਟ ਵਿੱਚ 8 ਆਲ ਓਪਨ ਟੀਮਾਂ ਅਤੇ 4 ਅੰਡਰ-17 ਟੀਮਾਂ ਨੇ ਭਾਗ ਲਿਆ।
ਅੰਡਰ-17 ਵਰਗ ਵਿੱਚ ਪਹਿਲਾ ਸੈਮੀਫਾਈਨਲ ਰੋਪੜ ਪਾਵਰ ਕਲੋਨੀ ਅਤੇ ਪਟਿਆਲਾ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਰੋਪੜ ਪਾਵਰ ਕਲੋਨੀ ਨੇ 2-0 ਨਾਲ ਜਿੱਤ ਦਰਜ ਕੀਤੀ। ਦੂਜਾ ਸੈਮੀਫਾਈਨਲ ਕੁਰਾਲੀ ਅਤੇ ਮੋਹਾਲੀ ਵਿਚਕਾਰ ਹੋਇਆ, ਜਿਸ ਵਿੱਚ ਕੁਰਾਲੀ ਨੇ 2-0 ਨਾਲ ਜਿੱਤ ਹਾਸਲ ਕੀਤੀ। ਫਾਈਨਲ ਮੈਚ ਕੁਰਾਲੀ ਅਤੇ ਰੋਪੜ ਵਿਚਕਾਰ ਹੋਇਆ, ਜਿਸ ਵਿੱਚ ਕੁਰਾਲੀ ਦੀ ਟੀਮ ਨੇ 2-0 ਨਾਲ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਮ ਕੀਤਾ।
ਆਲ ਓਪਨ ਵਰਗ ਵਿੱਚ ਟੀਮਾਂ ਨੇ ਆਪਣੇ ਗਰੁੱਪ ਮੈਚ ਜਿੱਤ ਕੇ ਚਾਰ ਟੀਮਾਂ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਪਹਿਲਾ ਸੈਮੀਫਾਈਨਲ RBC ਤੀਰਪੜੀ ਅਤੇ ਦਮਦਮਾ ਸਾਹਿਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਤੀਰਪੜੀ ਨੇ 3-0 ਨਾਲ ਜਿੱਤ ਦਰਜ ਕੀਤੀ। ਦੂਜਾ ਸੈਮੀਫਾਈਨਲ ਕੁਰਾਲੀ ਅਤੇ ਕਿਸਾਨ ਬੋਰਡ ਖੰਨਾ ਵਿਚਕਾਰ ਹੋਇਆ, ਜਿਸ ਵਿੱਚ ਕੁਰਾਲੀ ਨੇ 2-0 ਨਾਲ ਜਿੱਤ ਹਾਸਲ ਕੀਤੀ।
ਫਾਈਨਲ ਮੈਚ ਕੁਰਾਲੀ ਅਤੇ RBC ਤੀਰਪੜੀ ਵਿਚਕਾਰ ਖੇਡਿਆ ਗਿਆ, ਜੋ ਬਹੁਤ ਹੀ ਰੋਮਾਂਚਕ ਰਿਹਾ ਤੇ ਇੱਕ ਇਕ ਗੋਲ ਤੋਂ ਬਹਾਬਰੀ ਤੋਂ ਬਾਅਦ ਪੈਨਲਟੀ ਕਾਰਨਰ ਵਿੱਚ ਬਰਾਬਰ ਰਹਿਣ ਤੋਂ ਬਾਦ ਦੂਜੀ ਵਾਰ ਪੈਨਲਟੀ ਕਾਰਨਰਾਂ ਵਿਚ ਪੰਜ ਗੋਲ ਕਰਕੇ ਕੁਰਾਲੀ ਟੂਰਨਾਮੈਂਟ ਦੀ ਜੇਤੂ ਰਹੀ1
ਇਸ ਟੂਰਨਾਮੈਂਟ ਦੇ ਮੁੱਖ ਸਹਿਯੋਗੀ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਅਤੇ ਖਾਲਸਾ ਸਕੂਲ ਕੁਰਾਲੀ ਰਹੇ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਰਮਿੰਦਰ ਸਿੰਘ ਗੋਲਡੀ, ਭਾਈ ਸ਼ਮਸੇਰ ਸਿੰਘ ਪ੍ਰਭ ਆਸਰਾ ਬਾਬਾ ਗਗਨਦੀਪ ਸਿੰਘ ਦਵਿੰਦਰ ਸਿੰਘ ਬਾਜਵਾ ਰਣਜੀਤ ਸਿਘ ਜੀਤੀ ਜੀ MC ਪਰਧਾਨ ਕੁਰਾਲੀ ਰਵਿੰਦਰ ਸਿੰਘ, ਖੇੜਾ ਹਲਕਾ ਇੰਚਾਰਜ ਖਰੜ ਗੁਰਸ਼ਰਨ ਸਿੰਘ ਬਿੰਦਰੱਖੀਆ, ਰਮਾਂ ਕਾਂਤ ਕਾਲੀਆ ਸਤਵਿੰਦਰ ਸਿੰਘ ਸੋਨੀ, ਵਿੱਕੀ ਬਾਠ, ਸੁਰਜੀਤ ਸਿੰਘ ਬੈਂਸ, ਧਰਮਿੰਦਰ ਸਿੰਘ (ਬੀਐਸਐਫ), ਅੰਮ੍ਰਿਤਪਾਲ ਸਿੰਘ, ਸਪਿੰਦਰ ਸਿੰਘ, ਵਿਕਾਸ ਕੁਮਾਰ, ਰਵੀ ਕੁਮਾਰ, ਧਰਮਿੰਦਰ ਫੌਜੀ, ਗੁਰਦੀਪ ਲੌਂਗੀਆ, ਗੁਰਜੀਤ ਸਿੰਘ (ਕੋਚ), ਪ੍ਰੋ:ਜਗਤਾਰ ਸਿੰਘ ਸੀਨੇਟ ਮੈਂਬਰ ਮਨਮੋਹਨ ਸਿੰਘ ਅਤੇ ਅਮਨਦੀਪ ਸਿੰਘ ਰੋਕੀ ਹਾਜ਼ਰ ਰਹੇ।
ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਖਿਡਾਰੀਆਂ, ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here