ਨੌਜਵਾਨ ਬੀਜੇਪੀ ਦੀਆਂ ਨੀਤੀਆਂ ਤੋਂ ਹਨ ਬੇਹਦ ਪ੍ਰਭਾਵਿਤ:- ਸੁੱਖੂ ਕੁਰਾਲੀ ਕੁਰਾਲੀ 27 ਮਾਰਚ( ਰਣਜੀਤ ਸਿੰਘ ਕਾਕਾ ):-ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ 29 ਮਾਰਚ ਨੂੰ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਸੁਖਬੀਰ ਸਿੰਘ ਸੁੱਖੂ ਰਾਣਾ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਆ ਰਹੇ ਹਨ। ਇਹ ਜੁਆਇਨਿੰਗ ਹੁਣ ਤੱਕ ਦੀ ਸਭ ਰਾਜਨੀਤਿਕ ਪਾਰਟੀਆਂ ਵਿੱਚੋਂ ਹਲਕਾ ਖਰੜ ਦੀ ਵੱਡੀ ਜੁਆਇਨਿੰਗ ਹੋਵੇਗੀ।ਇਸ ਗੱਲ ਦਾ ਦਾਅਵਾ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰੜ ਭਾਜਪਾ ਵੱਲੋਂ ਪ੍ਰੈਸ ਕਾਨਫਰਸ ਕਰਦਿਆਂ ਕੀਤਾ।ਉਨਾਂ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਸੁੱਖੂ ਬਹੁਤ ਹੀ ਹੋਣਹਾਰ ਨੌਜਵਾਨ ਹੈ ਤੇ ਇਹਨਾਂ ਦਾ ਜੋ ਗਰੁੱਪ ਹੈ ਉਹ ਹਲਕੇ ਦੇ ਵਿੱਚ ਹਜ਼ਾਰਾਂ ਤਦਾਦ ਦੇ ਵਿੱਚ ਨੌਜਵਾਨ ਇਹਨਾਂ ਦੇ ਨਾਲ ਜੁੜੇ ਹੋਏ ਹਨ ਜਿਸ ਨਾਲ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਦਾ ਨੌਜਵਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਚੁੱਕਾ ਹੈ ਹੁਣ ਨੌਜਵਾਨ ਸਮਝ ਚੁੱਕੇ ਨੇ ਕਿ ਭਾਰਤ ਜਨਤਾ ਪਾਰਟੀ ਇੱਕ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਤਰੱਕੀ ਦੀ ਲਿਖੀਆਂ ਤੇ ਲਿਜਾ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਤਲਖ ਮਜਾਜ ਵਿੱਚ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਗੈਂਗਸਟਰਵਾਦ ਦੇ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਆਏ ਦਿਨ ਗੈਂਗਸਟਰਾਂ ਵੱਲੋਂ ਕੀਤੀਆਂ ਵਾਰਦਾਤਾਂ ਨਾਲ ਹੁੰਦੀਆਂ ਮੌਤਾਂ ਦੀ ਦਰ ਦਿਨ ਪ੍ਰਤੀ ਦਿਨ ਵਧ ਰਹੀ ਹੈ ਮੁਲਾਜ਼ਮ ਵਰਗ ਨੂੰ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ ਧਰਨਾ ਲਾਉਣ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਤੇ ਪਰਚੇ ਕੀਤੇ ਜਾ ਰਹੇ ਹਨ ਚਾਰੇ ਪਾਸੇ ਰਾਜਕਤਾ ਦਾ ਮਾਹੌਲ ਹੈ ਜਿਸ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਹੀ ਖਤਮ ਕਰ ਸਕਦੀ ਹੈ ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਸੁਪਰੀਮ ਲੀਡਰਸ਼ਿਪ ਉਹਨਾਂ ਤੋਂ ਫੀਡਬੈਕ ਲੈ ਰਹੀ ਹੈ ਤੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਪੰਜਾਬ ਦੇ ਨਾਲ ਚਾਹੇ ਉਹ ਐਮ.ਐਸ.ਪੀ ਦੇ ਮੁੱਦੇ ਨੇ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਜਾਂ ਗੈਂਗਸਟਰਵਾਦ ਨੂੰ ਨੱਥ ਪਾਉਣਾ ਤੇ ਸ਼ਗਨ ਸਕੀਮ ਬੁਢਾਪਾ ਪੈਨਸ਼ਨ ਪੰਜਾਬ ਨੂੰ ਕਿਵੇਂ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣਾ ਸਾਰੇ ਮੁੱਦਿਆਂ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ///////////////// ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀ. ਐਮ ਨਾਇਬ ਸੈਣੀ ਜੀ ਦੀ ਕਾਰਜਸ਼ੈਲੀ ਤੋਂ ਤੋਂ ਪ੍ਰਭਾਵਿਤ ਹੋਕੇ ਭਾਜਪਾ ਦੇ ਸ਼ਾਮਲ ਹੋ ਰਿਹਾ:ਸੁੱਖੂ ਕੁਰਾਲੀ ਇਸ ਮੌਕੇ ਸਮਾਜ ਸੇਵੀ ਸੁਖਵੀਰ ਸਿੰਘ ਸੁੱਖੂ ਕੁਰਾਲੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜੋ ਦੇਸ਼ ਨੂੰ ਵਿਕਾਸ ਪੱਖੋਂ ਉੱਚਾ ਚੁੱਕਣ ਲਈ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਮ ਚਮਕਾਉਣ ਲਈ ਜੋ ਵਧੀਆ ਕੰਮ ਕੀਤੇ ਜਾ ਰਹੇ ਹਨ ਉਹਨਾਂ ਨੂੰ ਵੇਖਦਿਆਂ ਅੱਜ ਦੀ ਨੌਜਵਾਨ ਪੀੜੀ ਉਨਾਂ ਤੋਂ ਕਾਫੀ ਪ੍ਰਭਾਵਿਤ ਹੈ ਇਸ ਲਈ ਉਹ ਵੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਉਹਨਾਂ ਇਲਾਕੇ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਚੜ ਕੇ ਇਸ ਰੈਲੀ ਦੇ ਵਿੱਚ ਹਾਜ਼ਰੀ ਭਰਨ ਅਤੇ ਆਏ ਹੋਏ ਇਹਨਾਂ ਆਗੂਆਂ ਦੇ ਵਿਚਾਰ ਸੁਣਨ ਤਾਂ ਜੋ ਕਿ ਉਹਨਾਂ ਨੂੰ ਵੀ ਬੀਜੇਪੀ ਪਾਰਟੀ ਦੀ ਰਣਨੀਤੀਆਂ ਅਤੇ ਵਿਕਾਸ ਨੀਤੀਆਂ ਬਾਰੇ ਪਤਾ ਲੱਗ ਸਕੇ। ਇਸ ਮੌਕੇ ਆਸੂ ਗੋਇਲ, ਗੁਣਦੀਪ ਵਰਮਾ, ਤਰੁਣ ਵਿਨਾਇਕ ਮੰਡਲ ਪ੍ਰਧਾਨ, ਹਰਿੰਦਰ ਸਿੰਘ, ਮੋਹਿਤ ਸਮੇਤ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਅਤੇ ਨੌਜਵਾਨ ਹਾਜ਼ਰ ਸਨ।








