ਸਾਬਕਾ ਨਗਰ ਕੌਂਸਲ ਪ੍ਰਧਾਨ ਖਰੜ ਸਮੇਤ ਵੱਡੀ ਗਿਣਤੀ ਵਿੱਚ ਮੌਜੂਦਾ MC ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਭਾਜਪਾ ਵਿੱਚ ਹੋਏ ਸ਼ਾਮਿਲ
30 ਮਾਰਚ ( )ਭਾਰਤੀ ਜਨਤਾ ਪਾਰਟੀ ਦੀ ਕੱਲ ਸ਼ਾਮ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਕੀਤੀ ਰੈਲੀ ਭਾਰੀ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀ ਹਲਕੇ ਦੀ ਸੰਗਤ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਹਾਜ਼ਰੀ ਨੇ ਸਾਬਿਤ ਕਰ ਦਿਤਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਨ ਜਾ ਰਹੀ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਜਿੱਥੇ ਮੈਂ ਆਪਣੇ ਹਲਕੇ ਦੀ ਸੰਗਤ ਦਾ ਧੰਨਵਾਦ ਕਰਦਾ ਹਾਂ ਉਥੇ ਹੀ ਮਾਨਯੋਗ ਮੁੱਖ ਮੰਤਰੀ ਹਰਿਆਣਾ ਸ੍ਰੀ ਨੈਬ ਸੈਣੀ ਜੀ ,ਪਾਰਟੀ ਪ੍ਰਧਾਨ ਸਨੀਲ ਜਾਖੜ ,ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ,ਸੁਭਾਸ਼ ਸ਼ਰਮਾ ,ਜਿਲਾ ਪ੍ਰਧਾਨ ਸੰਜੀਵ ਸਿਸ਼ਟ ਦਾ ਦਿਲ ਦੀਆਂ ਗਹਿਰ ਤੋ ਧੰਨਵਾਦ ਕਰਦਾ ਹਾਂ ਕਿ ਰੈਲੀ ਵਿੱਚ ਹਾਜ਼ਰ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।ਰਾਣਾ ਗਿੱਲ ਨੇ ਸਮੁੱਚੇ ਪ੍ਰਸ਼ਾਸਨ ਅਤੇ ਪ੍ਰੈਸ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।ਇਸ ਮੌਕੇਵੱਡੀ ਗਿਣਤੀ ਵਿੱਚ ਨੌਜਵਾਨ ਸੁੱਖੂ ਕੁਰਾਲੀ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਉਥੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਏ ਜਿਨਾਂ ਵਿਚ ਜਸਪ੍ਰੀਤ ਕੌਰ ਐਮਸੀ ਸਾਬਕਾ ਨਗਰ ਕੌਂਸਲ ਪ੍ਰਧਾਨ ਖਰੜ, ਰਜਵੰਤ ਕੌਰ ਝੁੰਗੀਆਂ ਐਮਸੀ ਖਰੜ ,ਬੀਬੀ ਤਰਨਜੀਤ ਕੌਰ ਕਾਂਸਲ ਐਮਸੀ ਨਵਾਂਗਰਾਉਂ ,ਗੁਰਬਚਨ ਸਿੰਘ ਐਮਸੀ ਨਵਾਂ ਗਰਾਉਂ ,ਬੀਬੀ ਤਾਰੋ ਦੇਵੀ ਜੀ ਨਵਾਂ ਗਰਾਉਂ, ਮਨਜਿੰਦਰ ਸਿੰਘ ਸਾਬੀ ਐਮਸੀ ਕੁਰਾਲੀ, ਸਾਹਿਲ ਗੁਪਤਾ ਜੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਾ ਮੋਹਾਲੀ ,ਇਕਬਾਲ ਸੈਣੀ EX MC ਕਾਸਲ, ਕ੍ਰਿਸ਼ਨ ਕੁਮਾਰ ਭੂਟਾ EX MC ,ਸੰਜੂ ਸਾਬਕਾ ਸਰਪੰਚ ਫਤਿਹਪੁਰ ,ਮੁਕੇਸ਼ ਜਨਤਾ ਕਲੋਨੀ ,ਗੁਣਦੀਪ ਵਰਮਾ ਕੁਰਾਲੀ ,ਦਰਸ਼ਨ ਨਾਢਾ ,ਗੁਲਾਬ ਸਿੰਘ, ਪਿੰਕਾ ਸ਼ਿਵਾਲਿਕ ਸਿਟੀ, ਅਬੇ ਰਠੋਰ ,ਬੰਟੀ ਧਾਲੀਵਾਲ, ਬੀਰਪਾਲ ਸਿੰਘ ਵਰਿੰਦਰ ਰਾਣਾ ਵਿੱਕੀ ਰਾਣਾ, ਨੂੰ ਮਾਣਯੋਗ ਸੀਐਮ ਨੈਬ ਸਿੰਘ ਸੈਣੀ ਜੀ ਨੇ ਸਰੋਪਾ ਪਾਰਟੀ ਵਿੱਚ ਸ਼ਾਮਿਲ ਕੀਤਾ | । ਇਸ ਮੌਕੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਜ਼ਿਲਾ ਪ੍ਰਧਾਨ ਸੰਜੀਵ ਵਸ਼ਿਸਟ ਭਾਨੂੰ ਪ੍ਰਤਾਪ ਮੰਡਲ ਪ੍ਰਧਾਨ ਰਣਧੀਰ ਸਿੰਘ ਧੀਰਾ ਪੰਡਿਤ ਅਨਿਲ ਪਰਾਸ਼ਰ ਪ੍ਰਧਾਨ ਤਰੁਣ ਕੌਸ਼ਲ ਮੋਹਿਤ ਪੰਡਿਤ ,ਦਵਿੰਦਰ ਸਿੰਘ ਠਾਕੁਰ ਸਾਬਕਾ ਮੀਤ ਪ੍ਰਧਾਨ ਨਗਰ ਕੌਸ਼ਲ ਪਾਲਇੰਦਰ ਬਾਠ ਰਾਕੇਸ਼ ਅਗਰਵਾਲ ਐਸ. ਸੀ ਵਿਸ਼ੂ ਆਸ਼ੂ ਗੋਇਲ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਸਮਰਥਕ ਹਾਜ਼ਰ ਸਨ1

LEAVE A REPLY

Please enter your comment!
Please enter your name here