ਬਲਾਕ ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ
ਮਾਜਰੀ12 ਅਪ੍ਰੈਲ( ਰਣਜੀਤ ਸਿੰਘ ਕਾਕਾ)ਸਬ ਤਹਿਸੀਲ ਅਤੇ ਬਲਾਕ ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਰ ਮੀਟਿੰਗ ਬਲਾਕ ਪ੍ਰਧਾਨ ਰਾਜਕੁਮਾਰ ਸਿਆਲਬਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਵੱਡੀ ਗਿਣਤੀ ਵਿੱਚ ਅਲੱਗ ਅਲੱਗ ਪਿੰਡਾਂ ਦੇ ਨੰਬਰਦਾਰ ਹਾਜ਼ਰ ਹੋਏ ।ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਜਿਸ ਪਿੰਡ ਦੀ ਵੀ ਕੋਈ ਰਜਿਸਟਰੀ ਜਾਂ ਗੁਰਦਾਵਰੀ ਹੈ ਉਸ ਦੀ ਨਿਸ਼ਾਨ ਦੇਹੀ ਉਸੇ ਪਿੰਡ ਦਾ ਹੀ ਨੰਬਰਦਾਰ ਕਰੇਗਾ ,ਕਿਉਂਕਿ ਸੁਣਨ ਵਿੱਚ ਆਇਆ ਹੈ ਕਿ ਕਈ ਨੰਬਰਦਾਰ ਹੋਰ ਪਿੰਡਾਂ ਦੀ ਜਮੀਨ ਅਤੇ ਹੋਰ ਜਰੂਰੀ ਕਾਗਜ਼ਾਂ ਤੇ ਸਾਈਨ ਕਰ ਰਹੇ ਹਨ । ਇਸ ਮੌਕੇ ਰਾਜਕੁਮਾਰ ਨੇ ਕਿਹਾ ਕਿ ਅੱਜ ਸੰਮਤੀ ਨਾਲ ਸਾਰਿਆਂ ਨੂੰ ਸਮਝਾਇਆ ਗਿਆ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤਾਂ ਇਸ ਸਬੰਧੀ ਉਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਵੇਗੀ ।ਕਿਉਂਕਿ ਇਸ ਤਰ੍ਹਾਂ ਕਰਨ ਨਾਲ ਨੰਬਰਦਾਰ ਭਾਈਚਾਰੇ ਦੀ ਬੇਇਜਤੀ ਹੁੰਦੀ ਹੈ ।ਇਸ ਮੌਕੇ ਰਾਜ ਕੁਮਾਰ ਸਿਆਲਬਾ ਤੋਂ ਇਲਾਵਾ ਦਰਸ਼ਨ ਸਿੰਘ , ਜੁਝਾਰ ਸਿੰਘ, ਬਲਦੀਪ ਸਿੰਘ, ਹਰਪ੍ਰੀਤ ਸਿੰਘ, ਸਵਿੱਤਰ ਸਿੰਘ, ਰਜਿੰਦਰ ਸਿੰਘ, ਮਸਤਾਨ ਸਿੰਘ, ਗਰਜਾ ਰਾਮ, ਸੇਵਾ ਸਿੰਘ, ਮੇਹਰ ਸਿੰਘ, ਜਸਵੀਰ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਚੰਨਣ ਸਿੰਘ, ਸੁਖਦੇਵ ਕੁਮਾਰ, ਹਰਜਿੰਦਰ ਕੌਰ, ਜੀਤ ਕੌਰ, ਬੇਅੰਤ ਕੌਰ, ਬਲਬੀਰ ਸਿੰਘ, ਭਲਿੰਦਰ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ ।








