ਇਲਾਕੇ ‘ਚ ਸਹਿਮ ਦਾ ਮਾਹੋਲ
ਮੁੱਲਾਪੁਰ ਗਰੀਬਦਾਸ 12 ਅਪ੍ਰੈਲ ( ਰਣਜੀਤ ਸਿੰਘ ਕਾਕਾ) ਨਿਊ ਚੰਡੀਗੜ ਦੀ ਆਈਪੀਐਸ ਕਲੋਨੀ ਨੂੰ ਜਾਣ ਵਾਲੇ ਰਸਤੇ ਦੇ ਕਿਨਾਰੇ ਇਕ ਔਰਤ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੁਝ ਔਰਤਾਂ ਆਈਪੀਐਸ ਕਲੋਨੀ ਤੋਂ ਕੰਮ ਕਰਨ ਤੋਂ ਬਾਅਦ ਘਰ ਜਾ ਰਹੀਆਂ ਸਨ ਰਸਤੇ ਵਿੱਚ ਉਹਨਾਂ ਦੀ ਨਜ਼ਰ ਕੂੜੇ ਦੇ ਢੇਰ ਹੇਠ ਇਸ ਔਰਤ ਦੇ ਪੈਰਾ ਤੇ ਪੈਂਦੀ ਹੈ1 ਜਿਸ ਤੋਂ ਬਾਅਦ ਉਹਨਾਂ ਔਰਤਾਂ ਵੱਲੋਂ ਨੇੜੇ ਲੱਗੇ ਐਸਟੀਪੀ ਪਲਾਟ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੂੰ ਦੱਸਿਆ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ1 ਮੌਕੇ ਤੇ ਪੁਲਿਸ ਪੁੱਜਦੀ ਹੈ ਲਾਸ਼ ਨੂੰ ਕਾਬੂ ਵਿੱਚ ਕਰ ਪੋਸਟ ਮਾਟਮ ਦੇ ਲਈ ਖਰੜ ਸਿਵਿਲ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਇਸ ਸਬੰਧੀ ਇਨਵੈਸਟੀਗੇਸ਼ਨ ਅਫਸਰ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਔਰਤ ਦਾ ਨਾਮ ਸੋਨਿਆ ਹੈ ਜੋ ਧਨਾਸ ਕੱਚੀ ਕਲੋਨੀ ਦੇ ਵਿੱਚ ਰਹਿਣ ਵਾਲੀ ਹੈ ਅਤੇ ਇਸਦਾ ਵਿਆਹ ਰਾਜੂ ਨਾਂ ਦੇ ਵਿਅਕਤੀ ਨਾਲ ਹੋਇਆ ਸੀ1 ਉਹਨਾਂ ਕਿਹਾ ਲਾਸ਼ ਨੂੰ ਮੌਕੇ ਤੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਿਸ ਕਾਰਨਾਂ ਕਰਕੇ ਇਸ ਲੜਕੀ ਦੀ ਮੌਤ ਹੋਈ ਹੈ ਉਸਦੇ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ








