ਕੁਰਾਲੀ ਸਿਟੀ ਇੰਚਾਰਜ ਹਰਸ ਮੋਹਨ ਗੌਤਮ ਦੀ ਟੀਮ ਨੇ ਪੇਸ਼ ਕੀਤੀ ਮਿਸ਼ਾਲ ਡੀ.ਐਸਪੀ ਹਰਕੀਰਤ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਮਾਮਲੇ ਦਾ ਖ਼ੁਲਾਸਾ ਕੁਰਾਲੀ: 29 ਅਗਸਤ (ਰਣਜੀਤ ਸਿੰਘ ਕਾਕਾ:) ਸ਼ਹਿਰ ਦੀ ਬਡਾਲੀ ਰੋਡ ਉਤੇ ਅਣਖ ਦੀ ਖਾਤਰ ਆਪਣੀ ਭੈਣ ਦੇ ਪ੍ਰੇਮੀ ਦੇ ਘਰ ਉਤੇ ਹਮਲਾ ਕਰਕੇ ਉਸ ਦੀ ਮਾਂ ਸਰੋਜ ਨੂੰ ਮੌਤ ਦੇ ਘਾਟ ਉਤਾਰਨ ਅਤੇ ਪ੍ਰੇਮੀ ਦੇ ਪਿਤਾ ਓਮ ਨਾਥ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਨੇ ਸਿਟੀ ਇੰਚਾਰਜ ਹਰਸ਼ ਮੋਹਨ ਗੌਤਮ ਦੀ ਮੁਸਤੈਦੀ ਨਾਲ ਅੰਜਾਮ ਦਿੰਦਿਆ ਕੁਝ ਘੰਟਿਆਂ ਵਿੱਚ ਹੀ ਕਾਤਲ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁਲਜਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੀ ਐੱਸ ਪੀ ਮੁੱਲਾਂਪੁਰ ਗਰੀਬਦਾਸ ਹਰਕੀਰਤ ਸਿੰਘ ਅਤੇ ਸਥਾਨਕ ਥਾਣਾ ਸਿਟੀ ਦੇ ਐੱਸ ਐੱਚ ਓ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਬੂ ਕੀਤਾ ਮੁਲਜ਼ਮ ਸੋਨੂੰ ਪੁੱਤਰ ਸੁਰੇਸ਼ ਕੁਮਾਰ,ਨਿਵਾਸੀ ਨੇੜੇ ਚਕਵਾਲ ਸਕੂਲ ਕੁਰਾਲੀ ਜੋ ਵਾਰਦਾਤ ਕਰਨ ਉਪਰੰਤ ਮੌਕੇ ‘ਤੇ ਫਰਾਰ ਹੋ ਗਿਆ ਸੀ,ਨੂੰ ਪੁਲੀਸ ਦੀਆਂ ਟੀਮਾਂ ਨੇ ਛਾਪਾਮਾਰੀ ਕਰਕੇ ਕਾਬੂ ਕਰ ਲਿਆ ਹੈ। ਡੀ ਐੱਸ ਪੀ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਨੂੰ ਸ਼ੱਕ ਸੀ ਕਿ ਉਸਦੀ ਭੈਣ ਮ੍ਰਿਤਕਾ ਸਰੋਜ ਰਾਣੀ ਤੇ ਜ਼ਖਮੀ ਓਮ ਨਾਥ ਦੇ ਪੁੱਤਰ ਬਿੱਟੂ ਨਾਲ ਪ੍ਰੇਮ ਵਿਆਹ ਕਰਵਾ ਰਹੀ ਹੈ ਅਤੇ ਇਸ ਲਈ ਉਹ ਉਨ੍ਹਾਂ ਦੇ ਘਰ ਪਹੁੰਚੀ ਹੋਈ ਹੈ। ਡੀ ਐੱਸ ਪੀ ਹਰਕੀਰਤ ਸਿੰਘ ਨੇ ਦੱਸਿਆ ਕਿ ਇਸ ਸ਼ੱਕ ਕਾਰਨ ਹੀ ਸੋਨੂੰ ਤੇਜ਼ਧਾਰ ਹਥਿਆਰ ਲੈ ਕੇ ਓਮ ਨਾਥ ਦੇ ਘਰ ਗਿਆ ਅਤੇ ਉਥੇ ਜਾ ਕੇ ਘਟਨਾਂ ਨੂੰ ਅੰਜ਼ਾਮ ਦਿਤਾ ਜਿਸ ਵਿੱਚ ਸਰੋਜ ਰਾਣੀ ਦੀ ਮੌਤ ਹੋ ਗਈ ਜਦਕਿ ਓਮ ਰਾਏ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਹੈ।
ਡੀ ਐੱਸ ਪੀ ਹਰਕੀਰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੁਲਜ਼ਮ ਦੀ ਤੁਰੰਤ ਭਾਲ ਸ਼ੁਰੂ ਕੀਤੀ ਅਤੇ ਉਸਨੂੰ ਵਾਰਦਾਤ ਦੇ ਕੁਝ ਘੰਟਿਆਂ ਬਾਅਦ ਹੀ ਕਾਬੂ ਕਰ ਲਿਆ। ਮੁਲਜ਼ਮ ਨੂੰ ਅੱਜ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਉਸਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲੀਸ ਵਲੋਂ ਮਾਮਲੇ ਸਬੰਧੀ ਹੋਰ ਪੁੱਛਗਿਛ ਅਤੇ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here