ਨਿਊ ਚੰਡੀਗੜ੍ਹ 28 ਅਗਸਤ (ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਤਿਊੜ ਦੀ 18 ਸਾਲਾ ਸੁਰਿੰਦਰ ਕੌਰ ਮੌਤ ਤੋਂ ਬਾਅਦ ਵੀ ਚਾਰ ਇਨਸਾਨੀ ਜ਼ਿੰਦਗੀਆਂ ਨੂੰ ਜੀਵਨ ਦਾਨ ਦੇਖ ਕੇ ਇੱਕ ਵੱਖਰੀ ਮਿਸਾਲ ਕਾਇਮ ਕਰ ਗਈ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਨੂੰ 23 ਅਗਸਤ ਨੂੰ ਸੜਕ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਚੰਡੀਗੜ੍ਹ ਦੇ ਸਭ ਤੋਂ ਮਸ਼ਹੂਰ ਤੇ ਜ਼ਿੰਦਗੀਆਂ ਬਚਾਉਣ ਲਈ ਵਰਦਾਨ ਮੰਨੇ ਜਾਂਦੇ ਪੀ ਜੀ ਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆਸੀ। ਜਿੱਥੇ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਸੁਰਿੰਦਰ ਕੌਰ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਸਨ। ਪਰਉਸ ਨੂੰ ਗੰਭੀਰ ਨਿਊਰੋਲੋਜੀਕਲ ਚੋਟ ਲੱਗੀ ਜਿਸ ਕਾਰਨ ਉਸ ਨੂੰ 25 ਅਗਸਤ ਨੂੰ ਬ੍ਰੇਨ-ਸਟੈਮ ਡੈਥ ਐਲਾਨ ਦਿੱਤਾ ਗਿਆ ਸੀ।
ਇਸ ਮੌਕੇ ’ਤੇ ਵੀ ਬਹਾਦਰੀ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਉਸ ਦੀ ਮਾਂ ਸੰਤੋਸ਼ ਕੌਰ ਤੇ ਪਿਤਾ ਹਰਜਿੰਦਰ ਸਿੰਘ ਨੇ ਇਸ ਗਮ ਵਿਚ ਵੀ ਆਪਣੀ ਧੀ ਦੇ ਅੰਗਦਾਨ ਦੀ ਸਹਿਮਤੀ ਦੇ ਦਿੱਤੀ। ਜਿਨਾਂ ਦੀ ਇਸ ਬਹਾਦਰੀ ਤੇ ਮੋਹਾਲੀ ਜ਼ਿਲੇ ਦੇ ਪਿੰਡਾਂ ਦੇ ਵਿੱਚ ਸਲਾਂਘਾਂ ਕੀਤੀ ਜਾ ਰਹੀ ਹੈ।
ਸੁਰਿੰਦਰ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਦੋਵੇਂ ਗੁਰਦੇ (Kidneys),
ਪੈਨਕ੍ਰੀਅਸ (Pancreas)
ਕੋਰਨੀਆ (Corneas)
ਵਿੱਚੋ ਇੱਕ ਗੁਰਦਾ + ਪੈਨਕ੍ਰੀਅਸ ਇੱਕਠੇ (Simultaneous Pancreas-Kidney transplant) 31 ਸਾਲਾ ਮਰਦ ਮਰੀਜ਼ ਨੂੰ ਅਤੇ ਦੂਜਾ ਗੁਰਦਾ 15 ਸਾਲਾ ਮਰੀਜ਼ ਨੂੰ ਦਿੱਤਾ ਗਿਆ ਹੈ। ਸੁਰਿੰਦਰ ਕੌਰ ਦੀ ਮੌਤ ਤੋਂ ਬਾਅਦ
ਦੋ ਕੋਰਨੀਆ ਰਾਹੀਂ ਦੋ ਲੋਕਾਂ ਨੂੰ ਰੌਸ਼ਨੀ (ਨਜ਼ਰ) ਮਿਲੇਗੀ। ਇਸ ਮੌਕੇ ਮ੍ਰਿਤਕ ਧੀ ਦੀ ਮਾਂ ਸੰਤੋਸ਼ ਕੌਰ ਨੇ ਕਿਹਾ: “ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਜੇ ਉਸ ਦਾ ਕੋਈ ਹਿੱਸਾ ਕਿਸੇ ਹੋਰ ਰਾਹੀਂ ਜੀਉਂਦਾ ਰਹੇ ਤਾਂ ਉਸ ਦੀ ਜ਼ਿੰਦਗੀ ਦਾ ਅਰਥ ਬਣਿਆ ਰਹੇਗਾ। ਅਸੀਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਨੂੰ ਉਸ ਦੇ ਅੰਗ ਮਿਲੇ ਹਨ, ਉਹ ਸਿਹਤਮੰਦ ਅਤੇ ਖੁਸ਼ ਜੀਵਨ ਜੀਉਣ।”
ਤਿਊੜ ਪਿੰਡ ਦੇ ਇਸ ਪਰਿਵਾਰ ਦੀ
ਇਹ ਇੱਕ ਬਹੁਤ ਵੱਡੀ ਮਾਨਵੀ ਮਿਸਾਲ ਹੈ। ਅਜਿਹੇ ਫੈਸਲੇ ਬਹੁਤ ਮੁਸ਼ਕਲ ਹੁੰਦੇ ਹਨ, ਪਰ ਇਸ ਨਾਲ ਚਾਰ ਲੋਕਾਂ ਨੂੰ ਨਵੀਂ ਉਮੀਦ ਮਿਲੀ..






