ਮੁੱਲਾਂਪੁਰ ਗਰੀਬਦਾਸ 24 ਅਗਸਤ( ਸ੍ਰੀ ਗਣੇਸ਼)ਦਸ਼ਮੇਸ਼ ਆਈ ਸੈਂਟਰ ਮੁੱਲਾਂਪੁਰ ਗਰੀਬਦਾਸ ਵਿਖੇ ਵਿਖੇ ਮੈਡਮ ਬਲਜਿੰਦਰ ਕੌਰ ਮਾਵੀ ਦੀ ਦੇਖਰੇਖ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਸਟਾਫ ਦੀਆਂ ਮਹਿਲਾਵਾਂ /ਲੜਕੀਆਂ ਰੰਗ ਬਿਰੰਗੇ ਪਹਿਰਾਵੇ ਪਹਿਨ ਕੇ ਇਸ ਪ੍ਰੋਗਰਾਮ ਵਿੱਚ ਪੁੱਜੀਆਂ। ਲੜਕੀਆਂ ਨੇ ਵਿਰਾਸਤੀ ਬੋਲੀਆਂ ਉੱਤੇ ਗਿੱਧਾ ਪਾ ਕੇ ਨੱਚ ਟੱਪ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਮਹਿਲਾਵਾਂ ਦੇ ਪਸੰਦੀਦਾ ਫੂਡ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਮੈਡਮ ਬਲਜਿੰਦਰ ਕੌਰ ਮਾਵੀ
ਨੇ ਇਸ ਵਿਰਾਸਤੀ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਹੋ ਜਿਹੇ ਉਪਰਾਲੇ ਕਰਨੇ ਬਣਦੇ ਹਨ ਕਿਉਂਕਿ ਆਉਣ ਵਾਲੀਆਂ ਪੀੜੀਆਂ ਨੂੰ ਸ਼ਾਇਦ ਸਾਡੇ ਪਿੰਡਾਂ ਦੇ ਰੀਤੀ ਰਿਵਾਜਾਂ ਅਤੇ ਵਿਰਾਸਤ ਅਤੇ ਵਿਰਾਸਤੀ ਸਾਜੋ ਸਮਾਨ ਬਾਰੇ ਜਾਨਣਾ ਬਹੁਤ ਜਰੂਰੀ ਹੈ ਕਿਉਂਕਿ ਆਧੁਨਿਕ ਯੁਗ ਵਿੱਚ ਇਹ ਸਭ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ ਜਿੱਥੇ ਹੱਥੀ ਕਿਰਤ ਕਰਨ ਵਾਲਿਆਂ ਦਾ ਆਧੁਨਿਕ ਯੁਗ ਨੇ ਕੰਮ ਕਾਰ ਖੋਇਆ ਹੈ ਉੱਥੇ ਹੀ ਆਧੁਨਿਕ ਯੁੱਗ ਨੇ ਸਾਡੇ ਵਿਰਸੇ ਦੀਆਂ ਕੁਝ ਚੀਜ਼ਾਂ ਨੂੰ ਆਧੁਨਿਕ ਤਬਦੀਲੀ ਰਾਹੀਂ ਸਾਥੋਂ ਦੂਰ ਕਰ ਦਿੱਤਾ ਹੈ।ਇਸ ਲਈ ਇਹੋ ਜਿਹੇ ਪ੍ਰੋਗਰਾਮ ਵਿੱਚ ਆਉਣ ਵਾਲੀਆਂ ਪੀੜੀਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲਦਾ ਹੈ।

LEAVE A REPLY

Please enter your comment!
Please enter your name here