ਸਰਕਾਰਾਂ ਤੋਂ ਨਿਰਾਸ ਲੋਕਾਂ ਦੀ ਲੋਕ ਚੇਤਨਾ ਦੀ ਮਿਸਾਲ ਬੈਨੀਪਾਲ ਗਰੁੱਪ ਤੇ ਸ਼ਿਆਮ ਲਾਲ ਗੂੜਾ ਦੀ ਅਪੀਲ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਪਹੁੰਚੇ ਆਗੂ ਤੇ ਮੋਹਤਬਰ ਚਾਰ ਹਜਾਰ ਸੀਮਿੰਟ ਅਤੇ ਤਿੰਨ ਸੌ ਕੁਇੰਟਲ ਸਰੀਆ, 25 ਟਿੱਪਰ ਬੱਜਰੀ ਤੇ ਪੱਚੀ ਲੱਖ ਦੇ ਕਰੀਬ ਨਕਦੀ ਦੇਣ ਦਾ ਲਿਖਤ ਐਲਾਨ ਮਾਜਰੀ23 ਅਗਸਤ( ਸ੍ਰੀ ਗਣੇਸ਼) ਅਜ਼ਾਦੀ ਤੋਂ ਲੈ ਕੇ ਸਰਕਾਰਾਂ ਦੀ ਮੁੱਢਲੀਆਂ ਸਹੂਲਤਾਂ ਦੀ ਅਣਦੇਖੀ ਤੋਂ ਅੱਕੇ ਘਾੜ ਇਲਾਕੇ ਦੇ ਜੈਅੰਤੀ ਮਾਜਰੀ ਗੂੜਾ ਕਸੌਲੀ ਕਰੋਂਦੇ ਵਾਲਾ ,ਬਘਿੰਡੀ ਦੇ ਲੋਕਾਂ ਨੇ ਇੱਕ ਜੁੱਟ ਹੋ ਖੁਦ ਹੀ ਜੈਅੰਤੀ ਮਾਜਰੀ ਨਦੀ ਤੇ ਪੁੱਲ ਲਾਉਣ ਦੀ ਤਿਆਰੀ ਖਿੱਚ ਦਿਤੀ ਹੈ1ਜਿਸ ਤਹਿਤ ਅੱਜ ਬੈਨੀਪਾਲ ਗਰੁੱਪ ਅਤੇ ਸਮਾਜ ਸੇਵੀ ਸ਼ਿਆਮ ਲਾਲ ਮਾਜਰੀਆਂ ਦੇ ਸੱਦੇ ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਵੱਖ ਵੱਖ ਪਾਰਟੀਆਂ ਦੇ ਆਗੂ ਤੇ ਮੋਹਤਬਰਾ ਦਾ ਪੱਵਿਤਰ ਕਾਰਜ ਲਈ ਸ਼ਿਵ ਮੰਦਿਰ ਵਿਖੇ ਇੱਕਠ ਹੋਇਆ1 ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸਰਕਾਰਾਂ ਤੇ ਟੇਕ ਨਾ ਰੱਖਦੇ ਹੋਏ ਆਪਸੀ ਸਹਿਯੋਗ ਅਤੇ ਇਲਾਕੇ ਦੇ ਘਰ ਭਰਤੀ ਜਾਕੇ ਪੁੱਲ ਉਸਾਰਨ ਲਈ ਸਹਿਯੋਗ ਲੈਣ ਦਾ ਨਿਰਣਾ ਲਿਆ ਗਿਆ1 ਇਸ ਮੌਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਤੋਂ ਸਾਹਿਬ ਸਿੰਘ ਬਡਾਲੀ ਪਆਮ ਆਦਮੀ ਪਾਰਟੀ ਤੋਂ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਡਵੈਲਪਮੈਂਟ ਬੋਰਡ ਪੰਜਾਬ , ਗੁਰਸ਼ਰਨ ਸਿੰਘ ਬਿੰਦਰਖੀਆ ਸੰਗਠਨ ਇੰਚਾਰਜ ਹਲਕਾ ਖਰੜ ਸ੍ਰੋਮਣੀ ਅਕਾਲੀ ਦਲ ਤੋਂ ਰਵਿੰਦਰ ਸਿੰਘ ਖੇੜਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਪਰਮਿੰਦਰ ਸੋਹਾਣਾ, ਭਾਜਪਾ ਆਗੂ ਰਣਜੀਤ ਸਿੰਘ ਗਿੱਲ ਵੱਲੋਂ ਰਣਧੀਰ ਸਿੰਘ ਧੀਰਾ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਪਵਨ ਮਨੋਚਾ, ਪਰਮਜੀਤ ਕੌਰ ਢਿੱਲੋਂ ਕਾਂਗਰਸ ਤੋਂ ਜਗਮੋਹਣ ਸਿੰਘ ਕੰਗ ਹਾਜ਼ਰ ਸਨ 1 ਇਸ ਮੌਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਸਮਾਜ ਸੇਵੀਆਂ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਸਾਂਝੇ ਤੌਰ ਤੇ ਟੱਕ ਲਾ ਕੇ ਇਸ ਪੁੱਲ ਦਾ ਨੀ ਪੱਥਰ ਰੱਖਿਆ ਉੱਥੇ ਹੀ ਸਮਾਜਸੇਵੀ ਦਲਵਿੰਦਰ ਸਿੰਘ ਬੈਨੀਪਾਲ ਅਤੇ ਚੌਧਰੀ ਸ਼ਾਮਿਲ ਲਾਲ ਮਾਜਰੀਆਂ ਵੱਲੋਂ ਮਾਤਾ ਜੈੰਤੀ ਦੇਵੀ ਦੇ ਸਨਮਾਨ ਵਿੱਚ ਇੱਕ ਕੰਜਕ ਤੋਂ ਇਸ ਪੁੱਲ ਦੇ ਨੀਹ ਪੱਥਰ ਦੀਆਂ ਇੱਟਾਂ ਰਖਵਾਈਆਂ ਗਈਆਂ ਇਸ ਮੌਕੇ ਵੱਖ ਵੱਖ ਆਗੂਆਂ ਨੇ ਸਰਕਾਰਾਂਦੀਆਂ ਨਲਾਇਕੀਆਂ ਤੇ ਜਮ ਕੇ ਖਿਚਾਈ ਕੀਤੀ ਤੇ ਜਮਕੇ ਭੜਾਸ ਕੱਢੀ ਇਸ ਮੌਕੇ ਬੋਲਦਿਆਂ ਖੁਦ ਆਪ ਆਗੂ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਮੰਨਿਆ ਕਿ ਇਹ ਤਿੰਨ ਪੁਲ ਸਾਢੇ 13 ਕਰੋੜ ਦੇ ਬਜਟ ਨਾਲਪਹਿਲਾਂ ਹੀ ਪਾਸ ਹੋ ਚੁੱਕੇ ਹਨ ਪਰ ਲੋਕਲ ਨ ਆਪ ਨੁਮਾਇੰਦਿਆਂ ਦੀ ਗਲਤੀ ਕਾਰਨ ਇਹ ਕਾਰਨ ਇਹ ਅਤਿ ਜਰੂਰੀ ਕਾਰਜ ਸਿਰੇ ਨਹੀ ਚੜ ਸਕਿਆ ਉਨ੍ ਕਿਹਾ ਕਿ ਉਹ ਸੀ ਐਮ ਸਾਹਿਬ ਨਾਲ ਮਿਲਕੇ ਆਉਂਦੇ ਦਿਨਾਂ ਵਿਚ ਲੋਕ ਮੱਤ ਕਰਕੇ ਸਰਕਾਰ ਤੌਂ ਪੁੱਲ ਸੁਰੂ ਕਰਵਾਉਣਗੇ1 ਇਸ ਮੌਕੇ ਬੈਨੀਪਾਲਗਰੁੱਪ ਤੇ ਸਿਆਮ ਲਾਲ ਮਾਜਰੀਆਂ ਸਮੇਤ ਵੱਖ-ਵੱਖ ਰਾਜਨੀਤਕ ਆਗੂਆਂ ਤੇ ਪਿੰਡਾਂ ਦੇ ਲੋਕਾਂ ਨੇ ਸਪਸਟ ਕੀਤਾ ਕਿ ਜੇਕਰ ਸਰਕਾਰਜਾਂ ਕਿਸੇ ਅਫਸਰਾਂ ਨੇ ਆਕੇ ਪੁੱਲ ਦੇ ਕੰਮ ਨੂੰਰੋਕਣ ਦੀ ਕੋਸਿਸ ਕੀਤੀ ਤਾਂ ਉਨ੍ਹਾਂ ਨਾਲ ਸ਼ਖਤੀ ਨਾਲ ਨੱਜਿਣਿਆ ਜਾਵੇਗਾ।ਲੋਕਾਂ ਵਿੱਚ ਵੱਡਾ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਅਤੇ ਇਸ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਸੱਦਾ ਪੱਤਰ ਭੇਜਣ ਦੇ ਬਾਵਜੂਦ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪੁੱਜੇ। ਇੱਥੇ ਵਰਨਣਯੋਗ ਹੈ ਕਿ ਇਸ ਕਾਰਜ ਲਈ ਲੋਕਾਂ ਵਿਚ ਇਨਾਂ ਉਤਸ਼ਾਹ ਸੀ ਕਿ ਮਹਿਜ ਅੱਜ ਪਹਿਲੇ ਦਿਨ ਹੀ ਚਾਰ ਹਜਾਰ ਸੀਮਿੰਟ , ਤਿੰਨ ਸੌ ਕੁਇੰਟਲ ਸਰੀਆ, 25 ਟਿੱਪਰ ਬੱਜਰੀ ਤੇ ਪੱਚੀ ਲੱਖ ਦੇ ਕਰੀਬ ਨਕਦੀ ਦੇਣ ਦਾ ਲਿਖਤ ਐਲਾਨ ਮੌਕੇ ਤੇ ਹੀ ਹੋ ਗਿਆ

LEAVE A REPLY

Please enter your comment!
Please enter your name here