ਸਮਾਜਸੇਵੀ ਬੈਨੀਪਾਲ ਗਰੁੱਪ ਤੇ ਸਿਆਮ ਲਾਲ ਮਾਜਰੀਆਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਪੱਵਿਤਰ ਕਾਰਜ ਲਈ ਇਕੱਠੇ ਹੋਣ ਦੀ ਅਪੀਲ ਮਾਜਰੀ 21 ਅਗਸਤ ( ਮਾਰਸ਼ਲ ਨਿਊਜ਼)ਇਲਾਕੇ ਦੇ ਪਿੰਡ ਜੈਅੰਤੀ ਮਾਜਰੀ ਵਿਖੇ ਸਰਕਾਰਾਂ ਤੋਂ ਨਿਰਾਸ ਹੋ ਕੇ ਸਮਾਜਸੇਵੀ ਬੈਨੀਪਾਲ ਗਰੁੱਪ ਅਤੇ ਸ਼ਿਆਮ ਲਾਲ ਮਾਜਰੀਆਂ ਵੱਲੋਂ ਇਲਾਕੇ ਦੇ ਸਹਿਯੋਗ ਨਦੀਆਂ ਤੇ ਪੁੱਲ ਉਸਾਰਨ ਦੇ ਐਲਾਨ ਅਤੇ 23 ਅਗਸਤ ਨੂੰ ਇਲਾਕੇ ਦੇ ਪਿੰਡਾ ਦੀ ਰੱਖੀ ਮਿਟਿੰਗ ਲਈ ਘਾੜ ਇਲਾਕੇ ਵਿੱਚ ਉੱਤਸ਼ਾਹ ਪਾਇਆ ਜਾ ਰਿਹਾ ਹੈ 1 ਇਸ ਸਬੰਧੀ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਗਰੁੱਪ ਵੱਲੋਂ ਬੈਨੀਪਾਲ ਫ਼ਾਰਮ ਵਿਖੇ ਪ੍ਰੈਸ ਕਾਨਫਰੰਸ ਸੱਦੀ ਗਈ। ਉਨ੍ਹਾਂ ਕਿਹਾ ਕਿ ਭਲਕੇ 23 ਅਗਸਤ ਨੂੰ ਪਿੰਡ ਜੈਅੰਤੀ ਮਾਜਰੀ ਦੇ ਸ਼ਿਵਮੰਦਿਰ ਵਿਖੇ ਪੁਲਾਂ ਦੀ ਉਸਾਰੀ ਸਬੰਧੀ ਇਲਾਕੇ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੇ ਘੜ ਇਲਾਕੇ ਦੇ ਮੋਹਤਬਰਾਂ ਨੂੰ ਇਸ ਪੱਵਿਤਰ ਕਾਰਜ ਨੂੰ ਸ਼ੁਰੂ ਕਰਨ ਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਰੂਪਰੇਖਾ ਉਲੀਕਣ ਤੇ ਵਿਚਾਰ ਵਟਾਂਦਰਾ ਕਰਨ ਸਬੰਧੀ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਪੁਲਾਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਅੱਗੇ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਸਕੂਲੀ ਬੱਚਿਆਂ ਸਮੇਤ ਮੁਲਾਜ਼ਮਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਤੇ ਕਈ ਕਈ ਦਿਨ ਇਹਨਾਂ ਪਿੰਡਾਂ ਦਾ ਸੰਪਰਕ ਦੁਨੀਆਂ ਨਾਲੋਂ ਕੱਟ ਜਾਂਦਾ ਹੈ ਪਿਛਲੇ ਸਮੇਂ ਵਿੱਚ ਕਈ ਗੱਡੀਆਂ ਤੇ ਮਨੁੱਖੀ ਜਾਨਾਂ ਤੇ ਡੰਗਰ ਰੁ ਬਰਸਾਤੀ ਪਾਣੀ ਦੀ ਭੇਂਟ ਚੜ ਚੁੱਕੇ ਹਨ 1 ਸਾ ਬੈਨੀਪਾਲ ਨੇ ਦੱਸਿਆ ਕਿ ਸਮਾਜਸੇਵੀ ਸ਼ਿਆਮ ਨਾਲ ਮਾਜਰੀਆਂ ਤੇ ਜੈਅੰਤੀ ਮਾਜਰੀ, ਗੂੜਾ, ਕਸੋਲੀ ,ਕਰੋਂਦੇ ਵਾਲਾ ਪਿੰਡਾਂ ਦੇ ਮੋਹਤਬਰਾਂ ਨਾਲ ਮਿਲਕੇ ਕਮੇਟੀ ਗਠਿਤ ਕੀਤੀ ਜਾਏਗੀ ਤੇ ਪੂਰੇ ਘਾੜ ਇਲਾਕੇ ਵਿਚ ਘਰ ਭਰਤੀ ਜਾਕੇ ਸਹਿਯੋਗ ਲਿਆ ਜਾਵੇਗਾ ਤੇ ਆਪਣੇ ਐਨਆਰਆਈ ਮਿੱਤਰਾਂ ਦੇ ਸਹਿਯੋਗ ਨਾਲ ਪੁੱਲਾਂ ਨੂੰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੱਵਿਤਰ ਕਾਰਜ ਲਈ ਲੋਹਾ ਸੀਮਿੰਟ ਸਰੀਆ ਜਾਂ ਆਰਥਿਕ ਮਦਦ ਆਪਣੇ ਵਿੱਤ ਅਨੁਸਾਰ ਦੇ ਸਕਦਾ ਹੈ ਇਸ ਮੌਕੇ ਬਲਦੇਵ ਕੁਮਾਰ, ਬਾਬਾ ਰਣਵੀਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here