ਰਿਟਾ. ਤਹਿਸੀਲਦਾਰ ਸੋਹਣ ਸਿੰਘ ਮਾਨ ਦੇ ਹੱਕ ਵਿਚ ਉੱਠ ਰਹੀ ਅਵਾਜ਼ ਮਾਜਰੀ 4 ਜੁਲਾਈ ( ਰਣਜੀਤ ਸਿੰਘ ਕਾਕਾ) – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਖ ਵਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੇ ਪਰ ਤੋਲਣ ਲਈ ਬਗਾਵਤ ਦਾ ਝੰਡਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਸੇ ਸਿਲਸਿਲੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਸੀਨੀਅਰ ਆਗੂ ਸੋਹਣ ਸਿੰਘ ਮਾਨ (ਸੇਵਾ ਮੁਕਤ ਤਹਿਸੀਲਦਾਰ) ਨੇ ਵੱਖਰੀ ਸੁਰ ਅਲਾਪਦਿਆਂ ਹਫਤੇ ਦੇ ਵਕਫੇ ਬਾਅਦ ਦੂਜੀ ਮੀਟਿੰਗ ਸੱਦੀ। ਜਿਸ ਵਿੱਚ ਇਲਾਕੇ ਦੇ ਮੋਹਤਬਰ, ਸਾਬਕਾ ਚੇਅਰਮੈਨ ਅਤੇ ਮੌਜੂਦਾ ਤੇ ਸਾਬਕਾ ਸੰਮਤੀ ਮੈਂਬਰ ਤੇ ਆਪ ਵਰਕਰਾਂ ਦਾ ਦਾ ਵੱਡਾ ਇਕੱਠ ਹੋਇਆ। ਇਸ ਮੀਟਿੰਗ ਵਿੱਚ ਹਲਕਾ ਖਰੜ ਤੋਂ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਹਲਕੇ ਦਾ ਹੀ ਜੰਮਪਲ ਉਮੀਦਵਾਰ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਮੌਜੂਦ ਲੋਕਾਂ ਵੱਲੋਂ ਲੰਮੀ ਵਿਚਾਰ ਚਰਚਾ ਕੀਤੀ ਗਈ ਕਿ ਇਸ ਹਲਕੇ ਦੀ ਤ੍ਰਾਸਦੀ ਰਹੀ ਕਿ ਲੋਕਾਂ ਨੇ
ਆਮ ਆਦਮੀ ਪਾਰਟੀ ਵਲੋਂ 2017 ਦੀ ਚੋਣ ਵੇਲੇ ਕੰਵਰ ਸੰਧੂ ਨੂੰ ਵਿਧਾਇਕ ਅਤੇ ਫਿਰ ਮੈਡਮ ਅਨਮੋਲ ਗਗਨ ਮਾਨ ਨੂੰ ਹਲਕਾ ਖਰੜ ਵਿਚੋਂ ਬਹੁਮਤ ਨਾਲ ਜਿਤਾਇਆ। ਉਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੀ ਹਲਕਾ ਵਸਨੀਕਾਂ ਨੇ ਜਿਤਾਇਆ, ਪਰ ਕਿਸੇ ਨੇ ਵੀ ਜਿੱਤਣ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲਈ। ਬੁਲਾਰਿਆਂ ਅਨੁਸਾਰ ਲਿੰਕ ਸੜਕਾਂ ਤੇ ਹੋਰ ਵਿਕਾਸ ਕਾਰਜ਼ਾਂ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦੁਖ ਸੁਖ ਵਿਚ ਖੜਨ ਵਾਲੇ ਤੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਨੇਤਾ ਨੂੰ ਉਮੀਦਵਾਰ ਵਜੋਂ ਲੋਕ ਕਚਹਿਰੀ ਵਿੱਚ ਲਿਆਂਦਾ ਜਾਵੇ।
ਇਸ ਮੌਕੇ ਸੋਹਣ ਸਿੰਘ ਮਾਨ ਨੇ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਹਮੇਸ਼ਾ ਲੋਕਾਂ ਦੇ ਰਾਇ ਮਸ਼ਵਰੇ ਨਾਲ ਇਸ ਕਾਰਜ ਨੂੰ ਸਿਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਉਨ੍ਹਾਂ ਤੋਂ ਇਲਾਵਾ ਹਰਬੰਸ ਸਿੰਘ ਲੁਬਾਣਗੜ, ਹਰਪ੍ਰੀਤ ਸਿੰਘ ਹੈਪੀ, ਸਰਬਜੀਤ ਸਿੰਘ ਕਿਸਾਨ ਆਗੂ,
,ਮੋੜ ਸਿੰਘ ਮਨਸੂਰਪੁਰ, ਗੁਰਮੀਤ ਸਿੰਘ ਮੋਰਿੰਡਾ, ਬਲਦੇਵ ਸਿੰਘ ਮੋਰਿੰਡਾ, ਹਰਦੇਵ ਸਿੰਘ,ਜਗਦੀਸ਼ ਸਿੰਘ ਸੁਖਦੀਪ ਮੋਹਾਲੀ,ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਰਾਜਬੀਰ ਸਿੰਘ ਹੁਸ਼ਿਆਰਪੁਰ, ਦਰਸ਼ਨ ਸਿੰਘ ਪਿੰਡ ਮਾਣਕਪੁਰ,ਪਰਮਿੰਦਰ ਸਿੰਘ,ਰਣਜੀਤ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਗੁਰਮੇਲ ਸਿੰਘ,
ਬਲਵਿੰਦਰ ਸਿੰਘ ਰਹੀਮਪੁਰ,ਮੱਖਣ ਸਿੰਘ, ਹਰਭਜਨ ਸਿੰਘ ਸ਼ੇਖ ਪੁਰ,ਦਲਬਾਗ ਸਿੰਘ ਸਰਪੰਚ

LEAVE A REPLY

Please enter your comment!
Please enter your name here