ਹਲਕਾ ਖਰੜ ਦਾ ਜੰਮਪਲ ਹੀ ਹੋਵੇਗਾ 2027 ਲਈ ਉਮੀਦਵਾਰ
ਮਾਜਰੀ, 27ਜੂਨ (ਰਣਜੀਤ ਸਿੰਘ ਕਾਕਾ) ਬਲਾਕ ਮਾਜਰੀ ਵਿਖੇ ਅੱਜ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ, ਪੰਚਾਂ ਸਰਪੰਚਾਂ,ਸਾਬਕਾ ਮੁਲਾਜ਼ਮਾਂ ਤੋਂ ਇਲਾਵਾ ਹਲਕੇ ਦੇ ਹਮਦਰਦੀ ਲੋਕਾਂ ਦੀ ਭਰਮੀ ਮੀਟਿੰਗ ਰਿਟਾਇਰਡ ਤਹਿਸੀਲਦਾਰ ਸੋਹਣ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੇ ਸਬੰਧ ਵਿੱਚ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੋਹਣ ਸਿੰਘ ਮਾਨ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਇਹ ਵਿਚਾਰਿਆ ਗਿਆ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਹਲਕੇ ਦੇ ਹੀ ਕਿਸੇ ਪੜੇ ਲਿਖੇ,ਸੂਝਵਾਨ, ਇਮਾਨਦਾਰ ਅਤੇ ਵਧੀਆ ਇਨਸਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ।
ਜਿਹੜਾ ਕਿ ਇਸ ਹਲਕੇ ਦੀਆਂ ਸਮੱਸਿਆਵਾਂ ਦੀ ਪੂਰੀ ਜਾਣਕਾਰੀ ਰੱਖਦਾ ਹੋਵੇ ਅਤੇ ਉਸ ਨੂੰ ਸਰਕਾਰੇ ਦਰਬਾਰੇ ਹੱਲ ਕਰਾਉਣ ਦੀ ਉਸ ਨੂੰ ਜਾਂਚ ਵੀ ਹੋਵੇ। ਅੱਗੇ ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਏਜੰਡਾ ਸਿਰਫ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਸੀ ਅਤੇ ਇਸ ਤੋਂ ਅਗਲੀ ਮੀਟਿੰਗ ਵੱਡੇ ਪੱਧਰ ਤੇ ਕਰਕੇ ਇਸ ਹਲਕੇ ਤੋਂ ਉਮੀਦਵਾਰ ਵਜੋਂ ਉਤਾਰੇ ਜਾਣ ਵਾਲੇ ਨਵੇਂ ਚਿਹਰੇ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹਲਕੇ ਵਿੱਚ ਦੋ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਮੌਕੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਲਈ ਇਲਾਕੇ ਦੀਆਂ ਨਾਮਵਾਰ ਸ਼ਖਸ਼ੀਅਤਾਂ ਮੁਹਤਰਬਾਂ ਵੱਲੋਂ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਤਾਂ ਜੋ ਇਸ ਵਾਰ 2027 ਵਿੱਚ ਹੋਣ ਵਾਲੀ ਇਲੈਕਸ਼ਨ ਸਮੇਂ ਪਹਿਲਾਂ ਵਾਲੀਆਂ ਗਲਤੀਆਂ ਨੂੰ ਦੋਹਰਾਇਆ ਨਾ ਜਾ ਸਕੇ ਅਤੇ ਕੋਈ ਆਪਣੇ ਹਲਕੇ ਦਾ ਜੰਮਪਲ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਕਿਉਂਕਿ ਦੋ ਉਮੀਦਵਾਰ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਦੋਵੇਂ ਹੀ ਉਮੀਦਵਾਰਾਂ ਨੂੰ ਲੋਕਾਂ ਨੇ ਭਾਰੀ ਬਹੁਮਤ ਦੇ ਕੇ ਜਤਾਇਆ ਪਰ ਹਲਕੇ ਦੀ ਵਾਂਗਡੋਰ ਉਨਾਂ ਦੇ ਹੱਥ ਹੁੰਦਿਆਂ ਹੋਇਆਂ ਵੀ ਵਿਕਾਸ ਪੱਖੋਂ ਹਲਕਾ ਖਰੜ ਅੱਜ ਵੀ ਪਛੜਿਆ ਹੋਇਆ ਹੈ। ਜਿਸ ਦਾ ਕਈ ਵਾਰ ਉਹਨਾਂ ਨੂੰ ਲੋਕਾਂ ਦੇ ਮੂੰਹੋਂ ਤਾਅਨਾ ਵੀ ਸੁਣਨਾ ਪੈਂਦਾ ਹੈ।
ਇਸ ਮੌਕੇ ਉਹਨਾਂ ਤੋਂ ਇਲਾਵਾ ਬਾਬਾ ਰਾਮ ਸਿੰਘ ਅਭੀਪੁਰ , ਹਰਬੰਸ ਸਿੰਘ ਸਾਬਕਾ ਚੇਅਰਮੈਨ ਗੁਨੋ ਮਾਜਰਾ, ਐਡਵੋਕੇਟ ਪ੍ਰੇਮ ਸਿੰਘ ਨਾਗਰਾ, ਸੱਜਣ ਸਿੰਘ, ਜਗਦੀਸ਼ ਸਿੰਘ,ਸੁੱਚਾ ਸਿੰਘ ਜੈਅਤੀ ਮਾਜਰੀ,ਸ਼ਿਵ ਕੁਮਾਰ ਜੈੰਤੀ ਮਾਜਰੀ,ਮੱਘਰ ਸਿੰਘ ਢਕੋਰਾ, ਤਰਲੋਚਨ ਸਿੰਘ ਖੈਰਪੁਰ, ਸੱਜਣ ਸਿੰਘ ਖੈਰਪੁਰ, ਜਗਦੀਪ ਸਿੰਘ ਧਕਤਾਣਾ, ਤਰਲੋਚਨ ਸਿੰਘ ਖੈਰਪੁਰ,ਮੱਖਣ ਸਿੰਘ ਜੈੰਤੀ ਮਾਜਰੀ, ਹੁਸਨ ਸਿੰਘ ਸਰਪੰਚ ਜੈੰਤੀ ਮਾਜਰੀ,ਮਨਜੀਤ ਸਿੰਘ, ਬਲਜੀਤ ਸਿੰਘ ਧਕਧਾਣਾ ਸਰਪੰਚ, ਭੁਪਿੰਦਰ ਸਿੰਘ ਕਾਦੀ ਮਾਜਰਾ , ਰਣ ਸਿੰਘ ਜੈਤੀ ਮਾਜਰੀ,ਜਸਵੀਰ ਸਿੰਘ ਕੰਸਾਲਾ ਅਤੇ ਸੁਰਿੰਦਰ ਸਿੰਘ ਕਾਦੀ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।








