ਕੁਰਾਲੀ 7 ਮਈ(ਰਣਜੀਤ ਸਿੰਘ ਕਾਕਾ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਾ ਚੜ ਚੁੱਕਿਆ ਹੈ ਪਾਰਟੀਆਂ ਵਿੱਚ ਆਇਆ ਅਤੇ ਗਿਆ ਰਾਮ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਇਸੇ ਲੜੀ ਤਹਿਤ ਤਾਜ਼ਾ ਤਰੀਨ ਹਾਲਾਤਾਂ ਚ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਅਤੇ ਕੁਰਾਲੀ ਦੋ ਸਾਬਕਾ ਐਮਸੀ ਪ੍ਰਦੀਪ ਕੁਮਾਰ ਰੂੜਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਂ ਸ਼ਾਮਿਲ ਹੋਏ ਹਨ 1ਰਵਿੰਦਰ ਸਿੰਘ ਖੇੜਾ ਹਲਕਾ ਇੰਚਾਰਜ ਖਰੜ ਦੇ ਯਤਨਾ ਸਦਕਾ ਪੰਡਿਤ ਪ੍ਰਦੀਪ ਕੁਮਾਰ ਰੂੜਾ ਨੂੰਅੱਜ ਸਵੇਰੇ ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲਵੱਲੋਂ ਸਰੋਪਾ ਪਾ ਕੇ ਦਲ ਵਿੱਚ ਘਰ ਵਾਪਸੀ ਕਰਵਾਈ ਗਈ1 ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਪੰਡਿਤਪ੍ਰਦੀਪ ਕੁਮਾਰ ਰੂੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹੁਣ ਲੋਕ ਹਿਤੈਸੀ ਨਹੀ ਰਹੀ ਬਲਕਿ ਹਲਕਾ ਖਰੜ ਵਿੱਚ ਤਾਂ ਇੱਕ ਪਰਿਵਾਰ ਦਾ ਸ਼ੋਅ ਬਣ ਕੇ ਰਹਿ ਚੁੱਕੀ ਹੈ 1 ਕੁਰਾਲੀ ਤੇ ਬਲਾਕ ਮਾਜਰੀ ਵਿੱਚ ਜੋ ਆਗੂ ਅੱਗੇ ਕਿਤੇ ਹੋਏ ਹਨ ਸੱਚ ਕਹਿਣ ਤੇ ਲੋਕ ਭਲਾਈ ਕੰਮਾਂ ਲਈ ਸਟੈਂਡ ਲੈਣ ਵੇਲੇ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਤੇ ਚਮਚਾਗਿਰੀ ਦਾ ਬੋਲਬਾਲਾ ਹੈ ਕਹਿਣੀ ਤੇ ਕਥਨੀ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ ਜਿਸ ਕਰਕੇ ਉਹਨਾਂ ਨੇ ਆਪਣੀ ਅੰਤਰਆਤਮਾ ਦੀ ਅਵਾਜ਼ ਸੁਣਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਵਾਪਸੀ ਕਰਨ ਨੂੰ ਹੀ ਭਲਾ ਸਮਝਿਆ1ਇਸ ਮੌਕੇ ਹਲਕਾ ਇੰਚਾਰ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਹਲਕਾ ਖਰੜ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਜੁਝਾਰੂ ਸੋਚ ਤੇ ਲੋਕ ਹਿੱਤਾਂ ਲਈ ਜੂਝਣ ਕਰਕੇਦਲ ਨਾਲ ਜੁੜ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚਹੋਰ ਵੀ ਕਈ ਅਹਿਮ ਆਗੂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਲਈ ਤਿਆਰ ਬੈਠੇ ਹਨ ਇਸ ਮੌਕੇ ਹਰਦੀਪ ਸਿੰਘ ਖਿਜ਼ਰਾਬਾਦ ਹਰਪ੍ਰੀਤ ਸਿੰਘ ਧੀਮਾਨ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਇਥੇ ਦੱਸ ਦੇਣਾ ਬਣਦਾ ਹੈ ਕਿ ਪ੍ਰਦੀਪ ਕੁਮਾਰ ਰੂੜਾ ਕਾਂਗਰਸੀ ਪਰਿਵਾਰ ਵਿੱਚੋਂ ਸਨ ਅਤੇ ਉਹਨਾਂ ਦੇ ਮਾਤਾ ਜੀ ਬਲਾਕ ਸਮਤੀ ਮੈਂਬਰ ,ਧਰਮ ਪਤਨੀ ਐਮਸੀ ਅਤੇ ਖੁਦ ਵੀ ਐਮਸੀ ਰਹੇ ਹਨ 2010ਵਿੱਚਉਹ ਕਾਂਗਰਸ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿੱਚ ਚਲੇ ਗਏ ਸਨ ਫਿਰ ਉਹ 2024 ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਵਜੋਂ ਵਿਚਰ ਰਹੇ ਸਨ1

LEAVE A REPLY

Please enter your comment!
Please enter your name here