ਬੋਲੇ ਬੇਅਦਬੀ ਕਾਨੂੰਨ ਬਾਦਲਕਿਆਂ ਨੂੰ ਨਾਪਸੰਦ ਜਨਤਾ ਨੂੰ ਪਸੰਦ 250 ਖੇਡ ਮੈਦਾਨ ਲੋਕ ਅਰਪਿਤ ਕਿਹਾਕਿਲਾ ਰਾਏਪੁਰ ਚ ਜਲਦ ਬੈਲਗੱਡੀਆਂ ਦੀਆਂ ਦੌੜਾਂ ਸੁਰੂ ਕਰਾਂਗੇ ਕੁਰਾਲੀ 4 ਮਈ ( ਰਣਜੀਤ ਸਿੰਘ ਕਾਕਾ))ਭਾਰਤੀ ਜਨਤਾ ਪਾਰਟੀ ਦੇ ਪੰਜਾਬ ਜਿੱਤਣ ਦੇ ਦਾਵੇ ਸ਼ੇਖ ਚਿੱਲੀ ਦੇ ਸੁਪਨੇ ਨੇ ਪੰਜਾਬ ਦੇ ਲੋਕ ਕਦੇ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਆਉਣ ਦੇਣਗੇ ਕਿਉਂਕਿ ਪੰਜਾਬ ਦੇ ਲੋਕ ਬਹੁਤ ਸਮਝਦਾਰ ਅਤੇ ਦੂਰਅੰਦੇਸ ਹਨ ਉਹਨਾਂ ਨੂੰ ਹਮੇਸ਼ਾ ਯਾਦ ਰਹੇਗਾ ਕਿ ਕਿਸਾਨ ਸੰਘਰਸ਼ ਦੇ ਦੌਰਾਨ 7 ਸੌ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਜਾ ਲਿਮ ਸਰਕਾਰ ਭਾਰਤੀ ਜਨਤਾ ਪਾਰਟੀ ਹੀ ਸੀ ਇਹਨਾਂ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੇੜਲੇ ਪਿੰਡ ਕਾਲੇਵਾਲ ਵਿਖੇ ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਪਾਂਡੂਚੇਰੀ ਬੰਗਾਲ ਵਿੱਚ ਹੋਈ ਵੱਡੀ ਜਿੱਤ ਦੇ ਪੱਤਰਕਾਰਾਂ ਦੀ ਸਵਾਲ ਦੇ ਜਵਾਬ ਵਿੱਚ ਕਹੇ ਉਹ ਇਥੇ ਅਤੀ ਆਧੁਨਿਕ ਖੇਡ ਸੇਵਾਵਾਂ ਨਾਲ ਲੈਸ ਖੇਡ ਸਟੇਡੀਅਮ ਨੂੰ ਲੋਕ ਅਰਪਿਤ ਕਰਨ ਸਬੰਧੀ ਇੱਕ ਸਮਾਗਮ ਵਿੱਚ ਪਹੁੰਚੇ ਹੋਏ ਸਨ 1 ਇਸ ਮੌਕੇ ਬੋਲ ਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ 3100 ਖੇਡ ਮੈਦਾਨ ਜੁਲਾਈ ਤੱਕ ਬਣ ਕੇ ਤਿਆਰ ਹੋ ਜਾਣਗੇ ਜੋ ਕਿ ਅਤਿ ਆਧੁਨਿਕ ਖੇਡ ਤਕਨੀਕਾਂ ਨਾਲ ਲੈਸ ਹੋਣਗੇ ਅਤੇ ਖਿਲਾੜੀ ਦੀ ਲੋੜ ਅਨੁਸਾਰ ਲਾਈਟਿੰਗ ਟਰਫ ਅਤੇ ਪਾਣੀ ਦਾ ਸੁਚਾਰੂ ਪ੍ਰਬੰਧ ਇਹਨਾਂ ਖੇਡਾਂ ਮੈਦਾਨਾਂ ਵਿਚ ਹੋਣਗੇ। ਸ੍ਰ ਮਾਨ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਉਸ ਦਾ ਤੋੜ ਖੇਡ ਮੈਦਾਨ ਹੀ ਹੋ ਸਕਦੇ ਹਨ ਅਤੇ ਸਾਡੀ ਪਹਿਲੀ ਸਰਕਾਰ ਹੈ ਜਿਨਾਂ ਨੇ ਖੇਡ ਮੈਦਾਨਾਂ ਵੱਲ ਧਿਆਨ ਦਿੱਤਾ ਉਹਨਾਂ ਕਿਹਾ ਕਿ ਇਹਨਾਂ ਖੇਡ ਮੈਦਾਨਾਂ ਵਿੱਚ ਟੋਪ ਕਲਾਸ ਦੇ ਕੋਚ ਕੋਚਿੰਗ ਦੇਣਗੇ ਅਤੇ ਇੱਥੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੀ ਕੋਚਿੰਗ ਦੇ ਕੇ ਖਿਡਾਰੀਆਂ ਨੂੰ ਵੱਡੇ ਮੁਕਾਬਲੇ ਲਈ ਤਿਆਰ ਕੀਤਾ ਜਾਏਗਾ ਉਹਨਾਂ ਕਿਹਾ ਕਿ ਸਰਕਾਰ ਨੂੰ ਜੋ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਮ ਰੱਖਦਾ ਹੋਏਗਾ ਉਸਦੀ ਤਿਆਰੀ ਲਈ 8 ਲੱਖ ਰੁਪਏ ਦਿੱਤੇ ਜਾਣਗੇ1ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਕਿਲਾ ਰਾਏਪੁਰ ਵਿੱਚ ਦੁਬਾਰਾ ਬੈਲ ਗੱਡੀ ਦੀਆਂ ਪੁਰਾਤਨ ਦੌੜਾ ਸ਼ੁਰੂ ਕਰਵਾਈਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਕਬੂਤਰਾਂ ਦੇ ਖੇਡ ਮੁਕਾਬਲੇ ਵੀ ਕਰਵਾਇਆ ਜਾਣਗੇ ਤਾਂ ਜੋ ਪੁਰਾਤਨ ਪੰਜਾਬੀ ਪੇਂਡੂ ਖੇਡਾਂ ਹਨ ਉਹਨਾਂ ਨੂੰ ਜਿੰਦਾ ਰੱਖਿਆ ਜਾ ਸਕੇ1 ਧਾਰਮਿਕ ਬੇਅਦਬੀ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਸਬੰਧੀ ਅਕਾਲ ਤਖਤ ਤੇ ਸਪੀਕਰ ਨੂੰ ਬੁਲਾਏ ਜਾਣ ਦੇ ਸਬੰਧੀ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਾਨੂੰਨ ਦੇ ਵਿੱਚ ਕੁਝ ਸੁਧਾਰ ਦੇ ਲਈ ਇਕ ਗੱਲਬਾਤ ਲਈ ਮੁਲਾਕਾਤ ਹੋਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕਾਨੂੰਨ ਸਾਡੀ ਸਰਕਾਰ ਵੱਲੋਂ ਬਣਾਇਆ ਗਿਆ ਹੈ ਉਹ ਪੰਜਾਬ ਦੀ ਜਨਤਾ ਨੂੰ ਪਸੰਦ ਹੈ ਪਰ ਬਾਦਲਕਿਆਂ ਨੂੰ ਸ਼ਾਇਦ ਰਾਸ ਨਹੀਂ ਆ ਰਿਹਾ1 ਇਸ ਮੌਕੇ ਬੀਬਾ ਅਨਮੋਲ ਗਗਨ ਮਾਨ ਵਿਧਾਇਕਾ ਹਲਕਾ ਖਰੜ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨਵਦੀਪ ਸਿੰਘ ਨਵੀ ਬਹਾਦਰ ਸਿੰਘ ਓਕੇ ਚੇਅਰਮੈਨ ਹਰੀਸ਼ ਰਾਣਾਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।








