40 ਮਿੰਟ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਵੀਨੂੰ ਕਾਲੀਆ, ਸੁੱਖੂ ਕੁਰਾਲੀ, ਪੰਕਜ ਧੀਮਾਨ ਦੀ ਸੂਝ ਬੂਝ ਦਲੇਰੀ ਨਾਲ ਪਾਇਆ ਅੱਗ ਤੇ ਕਾਬੂ ਮਾਰਸ਼ਲ ਗਰੁੱਪ ਵੱਲੋਂ ਫਾਇਰ ਬ੍ਰਿਗੇਡ ਗੱਡੀਆਂ ਲਈ ਹਫਤੇ ਦਾ ਅਲਟੀਮੇਟਮ ਕੁਰਾਲੀ 16 ਅਪ੍ਰੈਲ( ਸ਼੍ਰੀ ਗਣੇਸ਼ )ਅੱਜ ਸਵੇਰੇ 10 ਵਜੇ ਦੇ ਕਰੀਬ ਬਿਜਲੀ ਦੀਆਂ ਤਾਰਾਂ ਦੇ ਸਾਰਟ ਸਰਕਟ ਹੋਣ ਦੇ ਨਾਲ ਸਥਾਨਕ ਕਲਸੀ ਫਾਰਮਫਾਰਮ ਚ ਅੱਗ ਲੱਗ ਜਾਣ ਨਾਲ ਇਕ ਕਰੋੜ ਦੇ ਕਰੀਬ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ ਭਿਆਨਕ ਅੱਗ ਲੱਗਣ ਦੀ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ1ਅੱਗ ਅੱਗ ਦਾ ਕਹਿਰ ਇਸ ਕਦਰ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਮਿੰਟਾਂ ਸੈਕਿੰਡਾਂ ਵਿੱਚ ਹੀ ਕਲਸੀ ਫਾਰਮ ਦੇ ਬਾਹਰ ਇੱਕ ਕਿੱਲੇ ਦੇ ਕਰੀਬ ਦਾ ਫਾਰਮ ਤੇ ਪਿਆ ਸੈੱਡ ਅਤੇ ਉਸ ਵਿੱਚ ਲੱਗੀ ਮਹਿੰਗੇ ਭਾਅ ਦੀ ਸੀਲਿੰਗ ਡੈਕੋਰੇਸ਼ਨ ਝੂਮਰ ਮੇਜ਼ ਕੁਰਸੀਆਂ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈ ਫਾਰਮ ਫਾਰਮ ਨੂੰ ਲੱਗੀ ਅੱਗ ਦਾ ਦ੍ਰਿਸ਼ ਇਨਾ ਭਿਆਨਕ ਸੀ ਕਿ ਅਸਮਾਨ ਤੱਕ ਜਿੱਥੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ ਉੱਥੇ ਕਈ ਘੰਟੇ ਧੂਏ ਦਾ ਗਵਾਰ ਵੀ ਅਸਮਾਨ ਤੇ ਚੜਿਆ ਰਿਹਾ 1ਅੱਗ ਲੱਗਦੇ ਹੀ ਗਣੀਮਤ ਇਹ ਰਹੀ ਕਿ ਸਾਬਕਾ ਐਮ ਸੀ ਵੀਨੂੰ ਕਾਲੀਆ ਸੁੱਖੂ ਕੁਰਾਲੀ ਪੰਕਜ ਧੀਮਾਨ ਆਪਣੇ ਅੱਧੀ ਦਰਜਨ ਸਾਥੀਆਂ ਨਾਲ ਮੌਜੂਦ ਸਨ ਨੇ ਫੁਰਤੀ ਵਿਖਾਂਦਿਆ ਫਾਰਮ ਦੇ ਮਾਲਕ ਜਗਜੀਤ ਸਿੰਘ ਕਲਸੀ ਦੇ ਨਾਲ ਮਿਲ ਕੇ ਫਾਰਮ ਦੇ ਸਮਰਸੀਬਲ ਪੰਪ ਚਲਾ ਕੇ ਲੰਬੀਆਂ ਪਾਈਪਾਂ ਰਾਹੀ ਅੱਗ ਤੇ ਬਹੁਤ ਹੀ ਸੂਝ ਬੂਝ ਤੇ ਬਹਾਦਰੀ ਦਿਖਾਉਂਦੇ ਹੋਏ ਅੱਗ ਤੇ ਕਾਬੂ ਪਾਇਆ ਇੰਨੇ ਵਿਚ ਕਲਸੀ ਫਾਰਮ ਦੇ ਆਸਪਾਸ ਰਹਿੰਦੇ ਲੋਕਾਂ ਨੇ ਫਾਰਮ ਦੇ ਫਾਇਰ ਬ੍ਰਿਗੇਡ ਸਿਸਟਮ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ1 ਉਥੇ ਮੌਜੂਦ ਸਮਾਜ ਸੇਵੀ ਪੰਕਜ ਧੀਮਾਨ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਅੱਗ ਲੱਗਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਕਾਲ ਕਰ ਕੇ ਸੂਚਨਾ ਦੇ ਦਿਤੀ ਗਈ ਸੀ ਪਰ ਖਰੜ ਤੋਂ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ1 ਤੇ 40 ਮਿੰਟ ਬਾਦ ਮੋਰਿੰਡਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆਈ1 ਪ੍ਰੱਤਖ ਦਰਸ਼ੀਆਂ ਦਾ ਕਹਿਣਾਂ ਸੀ ਕਿ ਜੇਕਰ ਨੌਜਵਾਨ ਅਤੇ ਆਸ ਪਾਸ ਦੇ ਲੋਕ ਮੌਕਾ ਨਾ ਸਾਂਭਦੇ ਤਾਂ ਅੱਗ ਫਾਰਮਦੇ ਨਾਲ ਲੱਗਦੇ ਪੰਜ ਏਕੜ ਵਿੱਚ ਖੜੀ ਕਣਕ ਨੂੰ ਆਪਣਾ ਸ਼ਿਕਾਰ ਬਣਾ ਸਕਦੀ ਸੀ ਜੇਕਰ ਕਣਕ ਨੂੰ ਅੱਗ ਪੈ ਜਾਂਦੀ ਤਾਂ ਹਵਾ ਦੇ ਰੁਖ ਕਾਰਨ ਬਹੁਤ ਜਿਆਦਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਨਾਲ ਹੀ ਪਟਾਕਾ ਮਾਰਕਟ ਹੈ ਤੇ ਵੱਡੇ ਵੱਡੇ ਪਟਾਕਿਆਂ ਦੀ ਬਦਾਮ ਨੇੜੇ ਹੀ ਸਥਿਤ ਹਨ ਜੇਕਰ ਇੱਕ ਵਿੱਚ ਚਿੰਗਾਰੀ ਇਨਾਂ ਗੁਦਾਮਾਂ ਤੱਕ ਪਹੁੰਚ ਜਾਂਦੀ ਤਾਂ ਬਹੁਤ ਹੀ ਜਿਆਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਮੌਕੇ ਤੇ ਪਹੁੰਚਸੀ1ਅੱਗ ਦੀ ਖਬਰ ਫੈਲਦੇ ਜ ਬਿਜਲੀ ਬੋਰਡ ਦੇ ਅਧਿਕਾਰੀ ਕਾਨੂੰਗੋ ਅਤੇ ਪਟਵਾਰੀ ਅਤੇ ਕੁਰਾਲੀ ਪੁਲਿਸ ਦੇ ਸਿਟੀ ਇੰਚਾਰਜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਅੱਗ ਲੱਗਣ ਦੇ ਕਾਰਨਾਂ ਦਾ ਮੁਆਇਨਾ ਕੀਤਾ1ਫਾਰਮ ਦੇ ਮਾਲਕ ਜਗਜੀਤ ਸਿੰਘ ਕਲਸੀ ਨੇ ਬਹੁਤ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦਾ ਬਿਜਲੀ ਬਿਜਲੀ ਦੀਆਂ ਤਾਰਾਂ ਟੁੱਟਣ ਦੇ ਨਾਲ ਲੱਗੀ ਅੱਗ ਦੇ ਕਾਰਨ ਉਹਨਾਂ ਦਾ ਇਕ ਕਰੋੜ ਦੇ ਕਰੀਬ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜਿੱਥੇ ਸਰਕਾਰ ਉਹਨਾਂ ਦਾ ਮੁਆਵਜਾ ਦੇਵੀ ਉਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰਾਲੀ ਵਿੱਚ ਵੀ ਤੈਨਾਤ ਹੋਣੀਆਂ ਚਾਹੀ ਦੀਆਂ ਹਨਉਹਨਾਂ ਕਿਹਾ ਕਿ ਜੇਕਰ ਨੌਜਵਾਨ ਅਤੇ ਆਸ ਪਾਸ ਦੇ ਲੋਕ ਹਿੰਮਤ ਕਰਕੇ ਫਾਰਮ ਦੇ ਫਾਇਰ ਸੇਫਟੀ ਸਿਸਟਮ ਨਾਲ ਅੱਗ ਤੇ ਕਾਬੂ ਨਾ ਪਾਉਦੇ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣ ਤੱਕ ਅੱਗ ਦੀਆਂ ਲਪਟਾਂ ਨੇੜੇ 5 ਕਿੱਲਿਆ ਚ ਖੜੀ ਕਣਕ ਦੀ ਫਸਲ ਪਟਾਕਾ ਮਾਰਕਿਟ ਨੂੰ ਲਪੇਟ ਵਿਚ ਲੈ ਸਕਦੀ ਸੀ1 ਇਸ ਮੌਕੇ ਜਦੋਂ ਉਥੇ ਹਾਜਰ ਬਿਜਲੀ ਬੋਰਡ ਦੇ ਐਸਡੀਓ ਸਤਪ੍ਰੀਤ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸਤੋਂ ਬਾਦ ਹੀ ਕੁਝ ਕਿਹਾ ਜਾ ਸਕਦਾ ਹੈ 1 ਇਸ ਮੌਕੇ ਆਪ ਆਗੂ ਐਮਸੀ ਬਹਾਦਰ ਸਿੰਘ ਓਕੇ , ਐਮਸੀ ਨੰਦੀਪਾਲ ਬਾਂਸਲ ਅਸ਼ਵਨੀ ਸ਼ਰਮਾਂ ਪਾਲਇੰਦਰਸਿੰਘ ਬਾਠ ਦਵਿੰਦਰ ਸਿੰਘ ਠਾਕੁਰ ਅਮ੍ਰਿੰਤਪਾਲ ਸਿੰਘ ਲਾਲਾ ਅਵਤਾਰ ਸਿੰਘ ਤਾਰੀ ਕਲਸੀ ਸਿਮਰਨ ਸਿੰਘ ਹਰਮੋਹਿੰਦਰਜੀਤ ਸਿੰਘ ਬਿੱਟਾ ਅਤੇ ਹੋਰ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ1 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਫਤੇ ਚ ਨਾ ਮਿਲੀਆਂ ਤਾਂ ਸੰਘਰਸ ਕਰੇਗਾ ਮਾਰਸ਼ਲ ਗਰੁੱਪ ਇਸ ਮੌਕੇ ਹਾਜ਼ਰ ਮਾਰਸ਼ਲ ਗਰੁੱਪ ਦੇ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਕਿਹਾ ਕਿ ਕੁਰਾਲੀ ਵਿੱਚ ਇਹ ਦੂਜੀ ਵੱਡੀ ਅੱਗ ਲਗਣ ਦੀ ਘਟਨਾ ਹੈ ਇਸ ਤੋਂ ਪਹਿਲਾਂ ਫੋਕਲਪੁਆਇੰਟ ਵਿੱਚ ਇੱਕ ਫੈਕਟਰੀ ਨੂੰ ਵੱਡੇ ਪੱਧਰ ਤੇ ਅੱਗ ਲੱਗ ਗਈ ਸੀ ਤਾਂ ਵੀ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਸੀ ਤੇ ਜੇਕਰ ਅੱਜ ਅੱਗ ਪਟਾਕਾ ਮਾਰਕਿਟ ਤੇ ਕਣਕ ਦੀ ਖੇਤਾਂ ਨੂੰ ਪੈ ਜਾਂਦੀ ਤਾਂ ਅਣਗਿਣਤ ਜਾਨੀ ਨੁਕਸਾਨ ਹੋਣਾ ਸੀ ਉੱਥੇ ਅਰਬਾਂ ਰੁਪਏ ਦਾ ਮਾਲੀ ਨੁਕਸਾਨ ਵੀ ਹੋਣਾ ਸੀ ਉਹਨਾਂ ਕਿਹਾ ਕਿ ਕੁਰਾਲੀ ਸ਼ਹਿਰ ਪਟਾਕਿਆਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਅਰਬਾਂ ਦਾ ਕਾਰੋਬਾਰ ਹਰ ਸਾਲ ਪਟਾਕਿਆਂ ਦਾ ਇਥੇ ਹੁੰਦਾ ਹੈ ਤੇ ਵੱਡੇ ਵੱਡੇ ਪਟਾਕਿਆਂ ਦੇ ਗੁਦਾਮ ਇਥੇ ਸਥਿਤ ਹਨ ਇਸਤੋਂ ਇਲਾਵਾ ਕਣਕ ਦੀ ਫਸਲ ਵੀ ਪੱਕ ਚੁੱਕੀ ਹੈ ਜਿਸ ਕਾਰਨ ਬਹੁਤ ਹੀ ਜਰੂਰੀ ਹੋ ਜਾਂਦਾ ਹੈ ਕਿ ਇੱਥੇ ਘੱਟ ਤੋਂ ਘੱਟ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਮੇਸ਼ਾ ਤਿਆਰ ਬਰ ਤਿਆਰ ਚਾਹੀਦੀਆਂ ਹਨ ਉਹਨਾਂ ਕਿਹਾ ਕਿ ਨਗਰ ਕੌਂਸਲ ਵਿੱਚ ਇਸਦੇ ਮਤੇ ਵੀ ਪਾਸ ਹੋ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉਥੇ ਹੀ ਹੈ ਕਾਕਾ ਮਾਰਸ਼ਲ ਨੇ ਕਿਹਾ ਕਿ ਅਸੀਂ ਲੋਕ ਹਿੱਤ ਲਈ ਕੱਲ ਫਾਇਰ ਬ੍ਰਿਗੇਡ ਗੱਡੀਆਂ ਦੀ ਤਾਇਨਾਤੀ ਲਈ ਮੰਗ ਪੱਤਰ ਮਾਨਯੋਗ ਐਸਡੀਐਮ ਸਾਹਿਬ ਨੂੰ ਮਿਲ ਕੇ ਦਵਾਂਗੇ ਜੇਕਰ ਇੱਕ ਹਫਤੇ ਦੇ ਵਿੱਚ ਕੁਰਾਲੀ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾ ਮਿਲੀਆਂ ਤਾਂ ਸੰਘਰਸ਼ ਦਾ ਰਾਹ ਆਪਣੇ ਹਮਖਿਆਲੀ ਗਰੁੱਪਾਂ ਨਾਲ ਕਲੱਬਾਂ ਨਾਲ ਮਿਲ ਕੇ ਵਿਢਿਆ ਜਾਵੇਗਾ ਕਿੱਥੇ ਬੰਨ ਯੋਗ ਹੈ ਕਿ ਮਾਰਸ਼ਲ ਗਰੁੱਪ ਇਲਾਕੇ ਦਾ ਸਮਾਜ ਸੇਵੀ ਗਰੁੱਪ ਹੈ ਜਿਸ ਵੱਲੋਂ ਪਹਿਲਾਂ ਵੀ ਕਾਂਗਰਸ ਸਰਕਾਰ ਦੇ ਸਮੇਂ ਇਲਾਕੇ ਦੇ ਸਹਿਯੋਗ ਨਾਲ ਕੁਰਾਲੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਲਾਗੂ ਕਰਾਉਣ ਵਾਸਤੇ ਤਿੰਨ ਮਹੀਨੇ ਦੇ ਕਰੀਬ ਧਰਨਾ ਲਾ ਕੇ ਹਸਪਤਾਲ ਦੀ ਕਾਇਆ ਕਲਪ ਕੀਤੀ ਗਈ ਸੀ। ਇਸ

LEAVE A REPLY

Please enter your comment!
Please enter your name here