ਚੰਡੀਗੜ21 ਮਾਰਚ ( ਰਣਜੀਤ ਸਿੰਘ ਕਾਕਾ) ਚੰਡੀਗੜ ਜੋ ਕਿ ਸਖਤ ਸੁੱਰਖਿਆ ਤੇ ਟਰੈਫਿਕ ਨਿਯਮਾਂ ਦੇ ਕਾਰਨ ਜਾਣਿਆਂ ਜਾਂਦਾ ਹੈ ਦੇ ਸਭ ਤੋਂ ਅਹਿਮ ਅਫਸਰਾਂ ਰਾਜਨੀਤਕਾਂ ਵੱਡੇ ਲੋਕਾਂ ਦੇ ਘੁੱਗ ਵੱਸਦੇ ਪੌਸ਼ ਏਰੀਏ ਵਿੱਚ ਦਿਨ ਦਿਹਾੜੇ ਪ੍ਰਾਪਰਟੀ ਕਾਰੋਬਾਰੀ ਸਮਾਜ ਸੇਵੀ ਨੌਜਵਾਨ ਚਮਨਪ੍ਰੀਤ ਚੀਨੀ ਦਾ ਗੈਂਗਸਟਰਾਂ ਵੱਲੋਂ ਸ਼ਰੇਆਮ ਗੋਲੀਆਂ ਮਾਰਕੇ ਕੀਤਾ ਕਤਲ ਤੇ ਉਤੋਂ ਕਾਤਲਾਂ ਦਾ ਅਰਾਮ ਨਾਲ ਨਿਕਲ ਜਾਣਾ ਜਿਥੇ ਚੰਡੀਗੜ੍ ਦੀ ਸੁਰੱਖਿਆ ਵਿਵਸਥਾ ਤੇ ਸੁਆਲੀਆ ਚਿੰਨ ਖੜੇ ਕਰਦਾ ਹੈ ਉਥੇ ਗੈਗਸਟਰਾਂ ਦੀ ਖੁਲੇਆਮ ਕਰਵਾਈ ਨਾਲ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ1 ਜੇਕਰ ਗੈਂਗਸਟਰਾਂ ਦੀ ਕਾਰਵਾਈ ਨੂੰ ਵੇਖਿਆ ਜਾਵੇ ਤਾਂ ਬਿਲਕੁਲ ਫਿਲਮੀ ਤੇ ਪ੍ਰੋਫੈਸ਼ਨਲ ਢੰਗ ਨਾਲ ਅੰਜਾਮ ਦਿਤਾ। ਸ਼ੂਟਰ ਨੇ ਇਕ ਪਾਸੇ ਤੌਂ ਗੋਲੀ ਨਹੀ ਮਾਰੀ ਬਲਕਿ ਪਹਿਲਾਂ ਕੋ. ਪਸੈਜੰਰ ਸਾਈਡ ਤੋਂ ਫਾਇਰਿੰਗ ਕੀਤੀ ਤਾਂ ਚਮਨਪ੍ਰੀਤ ਨੇ ਗੱਡੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਉਪਰੋਂ ਘੁੰਮ ਕੇ ਡਰਾਇਵਰ ਸਾਈਡ ਵੱਲ ਆ ਕੇ “ਪੁਆਇੰਟ ਬਲੈਕ ਰੇਂਜ “ਨਾਲ 10 ਤੋਂ ਵੱਧ ਗੋਲੀਆਂ ਮਾਰਕੇ ਕਤਲ ਨੂੰ ਅੰਜਾਮ ਦੇਣਾ ਦਰਸਾਉਦਾ ਕਿ ਸ਼ੂਟਰ ਪ੍ਰੋਫੈਸ਼ਨਲ ਸੀ ਤੇ ਚੀਨੀ ਨੂੰ ਜਿਂਊਦਾ ਛੱਡਣ ਦਾ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ ਸਨ 1 ਗੈਂਗਸਟਰਾਂ ਦੀ ਇਸ ਕਾਰਵਾਈ ਤੋਂ ਮ੍ਰਿਤਕ ਚੀਨੀ ਦੇ ਪਿੰਡ ਕੁੱਬਾਹੇੜੀ ਤੇ ਬਲਾਕ ਮਾਜਰੀ ਇਲਾਕੇ ‘ਚ’ਚ ਸੰਨਾਟਾ ਪਸਰਿਆ ਹੋਇਆ1 ਉਸਦੇ ਦੋਸਤਾਂ ਚ ਗੁੱਸਾ ਵੇਖਿਆ ਜਾ ਰਿਹਾ ਹਰ ਕੋਈ ਕਹਿ ਰਿਹਾ ਕਿ ਮ੍ਰਿਤਕ ਚੀਨੀ ਕਦੇ ਪਿੰਡ ਜਾਂ ਆਸਪਾਸ ਦੇ ਇਲਾਕੇ ਵਿਚ ਲੜਿਆ ਵੀ ਨਹੀ ਤੇ ਨਾ ਲੜਦੇ ਵੇਖਿਆ ਮ੍ਰਿਤਕ ਚੀਨੀ ਦੇ ਨੇੜਲੇ ਸ਼ਾਥੀ ਬਲਕਾਰ ਮਾਵੀ ਦਾ ਕਹਿਣਾ ਕਿ ਚਮਨਪ੍ਰੀਤ ਸਮਾਜਸੇਵੀ ਸੀ ਤੇ ਲੋਕਾਂ ਦੀ ਮਦਦ ਕੱਬਡੀ ਦੇ ਟੂਰਨਾਮੈਂਟ ਕਰਵਾਉਂਦਾ ਸੀ ਤੇ ਸ਼੍ਰੀ ਫਤਹਿਗੜ੍ ਸਾਹਿਬਵਿਖੇ ਸਭਾ ਨੂੰ ਹਫਤੇ ਤੋਂ ਵੱਧ ਸਮਾਂ ਲੰਗਰ ਲਾਂਉਦਾ ਸੀ1ਲੋਕਾਂ ਦੀ ਮਦਦ ਨੂੰ ਹਰਦਮ ਤਿਆਰ ਰਹਿੰਦਾ ਸੀ1 ਪੁਲਿਸ ਦੀ ਕਾਰਵਾਈ ਤੋਂ ਅਸੰਤੁਸਟ ਪਰਿਵਾਰ ਤੇ ਦੋਸਤਾਂ ਵੱਲੋਂ ਅੱਜ ਤੀਜੇ ਦਿਨ ਵੀ ਸਸਕਾਰ ਨਹੀ ਕੀਤਾ ਗਿਆ1 ਮ੍ਰਿਤਕ ਚੀਨੀ ਦੇ ਦੋਸਤ ਬਲਕਾਰ ਸਿੰਘ ਮਾਵੀ ਤੇ ਕਮਲਜੀਤ ਸਿੰਘ ਚਾਵਲਾ ਸੀ. ਕਾਂਗਰਸੀ ਆਗੂ ਮੁਤਾਬਿਕ ਭਲਕੇ ਸ਼ਨੀਵਾਰ ਮ੍ਰਿਤਕ ਚਮਨਪ੍ਰੀਤ ਚੀਨੀ ਦੀ ਦੇਹ ਦਾ ਅੰਤਿਮ ਸਸਕਾਰ ਪਿੰਡ ਕੁੱਬਾਹੇੜੀ ਵਿਖੇ ਬਾਦੁ ਦੁਪਿਹਰ 1 ਵਜੇ ਕੀ ਕੀਤਾ ਜਾਵੇਗਾ। ਬਹਰਹਾਲ ਪੰਜਾਬ ਦੀਐਂਟੀ ਗੈਂਗਸਟਰ (ਟਾਸਕ ਫੋਰਸ)ਵੱਲੋਂ ਹਰਿਆਣਾਂ ਦੀ STF ਨਾਲ ਮਿਲਕੇ24 ਘੰਟੇ ਦੇ ਵਿਚ ਹੀ ਨੌਜਵਾਨ ਚੀਨੀ ਦੀ ਹੱਤਿਆ ਕਰਨ ਵਾਲੇ ਬੰਬੀਹਾ ਗੈਂਗ ਦੇ ਦੋ ਸ਼ੂਟਰਾਂ ਨੂੰ ਕੈਥਲ ਦੇ ਪਿੰਡ ਦੋਸ਼ਾਲਾ ‘ਚ ਐਨਕਾਂਊਟਰ ਤੋਂ ਬਾਦ ਲੱਤਾਂ ਚ ਗੋਲੀਆ ਲੱਗਣ ਕਾਰਨ ਜ਼ਖਮੀ ਹਾਲਤ ਕਾਬੂ ਕਰ ਲਿਆ ਹੈ1 ਦੋਵੇਂ ਸ਼ੂਟਰ ਪੰਜਾਬ ਤੋਂ ਨੇ ਅਤੇ ਉਨ੍ਹਾਂ ਦੀ ਪਹਿਚਾਣ ਰਾਜਨ ਉਰਫ ਪੀਊਸ਼ ਪਹਿਲਵਾਨ ਫਿਰੋਜ਼ਪੁਰ ਅਤੇ ਪ੍ਰੀਤਮ ਸ਼ਾਹ ਨਿਵਾਸ਼ੀ ਨਵਾਂਸ਼ਹਿਰ ਵਜੋਂ ਹੋਈ ਹੈ1 ਦੋਵੇਂ ਗੈਂਗਸਟਰਾਂ ਦੀ ਗਿਰਫਤਾਰੀ ਮਗਰੋਂ ਲਗਭਗ ਪੁਲਿਸ ਨੇ ਗੁੱਥੀ ਸੁਲਝਾ ਹੀ ਲਈ ਹੈ ਤੇ ਹੁਣ ਜਿਸ ਪ੍ਰਕਾਰ ਉਨਾਂ ਕੋਲੋ 3 ਹਾਈਟੇਕ ਲੋਡੇਡ ਰਿਵਾਲਵਰ ਫੜੇ ਗਏ ਹਨ ਉਹ ਕਿੱਥੋਂ ਕਿਸ ਨੇ ਪਹੁੰਚਾਏ ਵਾਰਦਾਤ ਚ ਵਰਤਿਆ ਮੋਟਰਸਾਇਕਲ ਕਿਸਦਾ ਕਿਸਨੇ ਅਰੇਂਜ ਕੀਤਾ 1 ਚੀਨੀ ਦੇ ਘਰ ਦਫਤਰ ਜਿਮ ਤੇ ਹਰ ਪਲ ਦੀ ਰੇਕੀ ਦੀ ਕੌਣ ਕੌਣ ਕਰ ਰਿਹਾ ਸੀ ਅਤੇ ਲੱਕੀ ਪਟਿਆਲ ਵੱਲੋਂ ਕਤਲ ਦੀ ਜ਼ਿੰਮੇਵਾਰੀ ਮੌਕੇ ਮ੍ਰਿਤਕ ਚੀਨੀ ਦੇਜਮੀਨੀ ਕਬਜਿਆਂ ਅਤੇ ਬਬੀਹਾ ਗਿਰੋਹ ਦੀ ਮੁਖਬਰੀ ਦੇ ਬਿਆਨ ਵਰਗੇ ਪਹਿਲੂਆਂ ਤੇ ਕੰਮ ਕਰ ਰਹੀ ਹੈ1 ਇਨਕਾਂਉਟਰ ਸਪੈਸ਼ਲਿਸ਼ਟ ਵਜੋਂ ਜਾਣੇ ਜਾਂਦੇ ਵਿਕਰਮ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਕ ਹਾਈਬ੍ਰਿਡ ਕਰਾਈਮ ਮਾਡਲ ਹੈ ਇਹ ਸਾਜਿਸ ਵਿਦੇਸ਼ ਵਿਚ ਮਲੇਸ਼ੀਆ ‘ਚ ਬੈਠੇ ਗੈਂਗਸਟਰ ਰਾਜਨ ਉਰਫ ਪੀਊਸ਼ ਪਹਿਲਵਾਨ ਤੇ ਲੋ ਲੱਕੀ ਪਟਿਆਲ ਵੱਲੋਂ ਰਚੀ ਗਈ ਇਕ ਅੰਤਰਰਾਸ਼ਟਰੀ ਸ਼ਾਜਿਸ ਸੀ ਮੁੱਖ ਮੁਲਜ਼ਮ ਇਸੇ ਵਾਰਦਾਤ ਨੂੰ ਅੰਜਾਮ ਦੇਣ ਲਈ 15 ਜਨਵਰੀ ਨੂੰ ਮਲੇਸ਼ੀਆ ਤੋਂ ਨੇਪਾਲ ਆਉਦਾ ਫੇਰ ਸੜਕੀ ਮਾਰਗ ਰਾਂਹੀ ਭਾਰਤ ਚ ਦਾਖ਼ਲ ਹੁੰਦਾ ਉਸ ਤੋਂ ਬਾਦ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ1 ਕਿੱਦਾਂ ਪੁੱਜੀ ਪੁਲਿਸ ਗੈਗਸਟਰਾਂ ਤੱਕ : ਰਾਜਨ ਨੇ ਇਕ ਬਹੁਤ ਪੁਰਾਣਾ ਫੋਨ ਦੇ ਸਿਮ ਪਾਕੇ ਵਰਤਿਆ ਤਾਂ ਉਸਦਾ ਈਐਮਈਆਈ ਨੰ. ਪਹਿਲਾ ਹੀ ਜਾਂਚ ਏਜੰਸੀਆਂ ਕੋਲ ਰਾਡਾਰ ਤੇ ਸੀਤੇ ਲੋਕੇਸ਼ਨ ਟਰੇਸ ਹੋ ਗਈ ਏਜੀਟੀਐਫ ਚੀਫ ਪ੍ਰਮੋਦ ਬਾਨ ਦੀ ਅਗਵਾਈ ਡੀ ਆਈ ਜੀ ਗੁਰਮੀਤ ਸਿੰਘ ਚੋਹਾਨ ਦੀ ਸੁਪਰਵਿਜਨ ਦੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਇਨ ਕਾਂਊਟਰ ਸਪੈਸਲਿਸਟ ਬਿਕਰਮ ਬਰਾੜ ਨੇ ਜਾਣਕਾਰੀ ਮਿਲਦੇ ਹੀ 17 ਮੈਂਬਰੀ ਟੀਮ ਨਾਲ ਕੈਥਲ ਦੇ ਪਿੰਡ ਦੀ ਘੇਰਾਬੰਦੀ ਕਰ ਲਈ ਜਿਥੇ ਗੈਂਗਸਟਰ ਆਪਣੇ ਪੁਰਾਣੇ ਸਾਥੀ ਸਾਹਿਲ ਦੇ ਘਰ ਲੁਕੇ ਹੋਏ ਸਨ1








