ਪਿੰਡ ਸੂੰਕ ਦੇ ਨੌਜਵਾਨਾਂ ਨੂੰ ਵਾਲੀਵਾਲ ਕਿੱਟ ਭੇਂਟ ਮਾਜਰੀ 12 ਅਪ੍ਰੈਲ ( ਰਣਜੀਤ ਸਿੰਘ ਕਾਕਾ)ਹਲਕਾ ਖਰੜ ਚ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ਼ ਜੋੜਨ ਦਾ ਬੀੜਾ ਚੁੱਕਣ ਵਾਲ਼ੇ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਮਸ਼ਹੂਰ ਪਿੰਡ ਸੂੰਕ ਦੇ ਨੌਜਵਾਨਾਂ ਨੂੰ ਵਾਲੀਬਾਲ ਅਤੇ ਕ੍ਰਿਕਟ ਦੀਆਂ ਕਿਟਾਂ ਭੇਂਟ ਕੀਤੀਆਂ ਗਈਆਂ । ਖੇਡਾਂ ਅਤੇ ਗਰਾਊਂਡ ਚ ਜੀਅ ਜਾਨ ਲਾਕੇ ਖੇਡਣ ਵਾਲ਼ੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਨੀਪਾਲ ਨੇ ਕਿਹਾ ਕਿ ਇਸ ਹਲਕੇ ਦੇ ਪਿੰਡ ਪਿੰਡ ਜਾਕੇ ਖੇਡਾਂ ਦੀ ਰੁਚੀ ਪੈਦਾ ਕਰਨ ਦਾ ਜੋ ਤਹਇਆ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ ਹਰ ਪਿੰਡ ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਾਂਗਾ।
ਇਸ ਮੌਕੇ ਮੌਜੂਦ ਇਲਾਕੇ ਦੇ ਪਤਵੰਤੇ ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਮੇਵਾ ਸਿੰਘ ਖਿਜ਼ਰਾਬਾਦ, ਮਾਸਟਰ ਕੁਲਦੀਪ ਸਿੰਘ ਕੰਸਾਲਾ, ਜਰਨੈਲ ਸਿੰਘ ਨੱਗਲ ਗੜ੍ਹੀਆਂ, ਬਲਵਿੰਦਰ ਸਿੰਘ ਬੜੋਦੀ ਅਤੇ ਪਿੰਡ ਸੂੰਕ ਦੇ ਨੌਜਵਾਨਾਂ ਦੀ ਟੀਮ ਦੇ ਮੈਂਬਰਾਂ ਪਰਵਿੰਦਰ ਸਿੰਘ, ਕਰਨਵੀਰ ਸਿੰਘ, ਹਰਸ਼ਪ੍ਰੀਤ ਸਿੰਘ, ਹਰਮਨ ਸਿੰਘ, ਹਰਮਨਦੀਪ ਸਿੰਘ, ਗੁਰਇਕਬਾਲ ਸਿੰਘ, ਸਾਹਿਬਜੋਤ ਸਿੰਘ ਆਦਿ ਸਰਦਾਰ ਬੈਨੀਪਾਲ ਦੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਵਾਇਆ।








