ਮਾਪਿਆਂ ਵਲੋਂ ਹੰਗਾਮਾਂ ਤੇ ਪੁਲਿਸ ਨੂੰ ਸ਼ਿਕਾਇਤ
ਮਾਪਿਆਂ ਵਲੋਂ ਧੱਕੇ ਮਾਰਨ ਦਾ ਦੋਸ਼,ਸਕੂਲ ਪ੍ਰਬੰਧਕਾਂ ਨੇ ਦੋਸ਼ ਨਕਾਰੇ
ਕੁਰਾਲੀ,6 ਅਪਰੈਲ (ਰਣਜੀਤ ਸਿੰਘ ਕਾਕਾ)ਸੀਸਵਾਂ ਰੋਡ ‘ਤੇ ਸਥਿੱਤ ਇੱਕ ਨਾਮੀਂ ਪ੍ਰਾਈਵੇਟ ਸਕੂਲ ‘ਚ ਆਪਣੇ ਬੱਚੇ ਦਾ ਸੈਕਸ਼ਨ ਬਦਲਣ ਦੀ ਬੇਨਤੀ ਲੈ ਕੇ ਗਏ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਦੇ ਕਥਿੱਤ ਦੁਰਵਿਵਹਾਰ ਦਾ ਸ਼ਿਕਾਰ ਹੋਣਾ ਪਿਆ। ਦੁਰਵਿਵਹਾਰ ਦੇ ਦੁਸਾਹਸ ਦੀ ਗੱਲ ਕਰੀਏ ਤਾਂ ਸਕੂਲ ਦੀ ਪ੍ਰਿੰਸੀਪਲ ਨੇ ਬੱਚੇ ਦੀ ਵਰਦੀਧਾਰੀ ਥਾਣੇਦਾਰ ਮਾਂ ਨੂੰ ਧੱਕੇ ਮਾਰਕੇ ਕਮਰੇ ਤੋਂ ਬਾਹਰ ਕੱਢਿਆਕਈ ਘੰਟੇ ਦੇ ਹੰਗਾਮੇਂ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਹੈਂਕੜ ਵਾਲੇ ਰਵੱਈਏ ਦੀ ਨਿਖੇਧੀ ਕਰਦਿਆਂ ਕਾਰਵਾਈ ਦੀ ਮੰਗ ਕੀਤੀ 1 ਹਾਲਾਂਕਿ ਇਸ ਹਾਈ ਵੋਲਟੇਜ ਡਰਾਮੇ ਦੇ ਵਿਚ ਗੁੱਸੇ ਨਾਲ ਭਰੀ ਪੀਤੀ ਪ੍ਰਿੰਸੀਪਲ ਸਾਹਿਬਾਂ ਵੱਲੋਂ ਮਾਪਿਆਂ ਤੋਂ ਮਾਫੀਵੀ ਮੰਗੀ ਗਈ ਪਰ ਮਾਪਿਆ ਨੂੰ ਗੁੱਸੇ ਨਾਲ ਮੰਗੀ ਮਾਫੀ ਦਾ ਢੰਗ ਸਹੀ ਨਾ ਲੱਗਣ ਕਾਰਨ ਉਨਾਂ ਦੁਰਵਿਵਹਾਰ ਪ੍ਰਤੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿਤੀ ਹੈ1 ਮੌਕੇ ਤੇ ਪੁਲਿਸ ਨੇ ਆਕੇ ਮੌਕਾ ਵੇਖਿਆ ਤੇ ਸੀ. ਸੀ. ਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਸਕੂਲ ਅੱਗੇ ਹੰਗਾਮਾ ਕਰਦਿਆਂ ਵਿਦਿਆਥੀਆਂ ਦੇ ਮਾਪਿਆਂ ਜਸਵੀਰ ਕੌਰ,ਗੁਰਮੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਬਰੁੱਕਫੀਲਡ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਕਈ ਦਿਨਾਂ ਤੋਂ ਬੱਚੇ ਦਾ ਸੈਕਸ਼ਨ ਬਦਲਵਾਉਣ ਲਈ ਚੱਕਰ ਲਗਾ ਰਹੇ ਹਨ। ਜਸਵੀਰ ਕੌਰ ਜੋ ਪੰਜਾਬ ਪੁਲੀਸ ਵਿੱਚ ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਹਨ, ਨੇ ਦੱਸਿਆ ਕਿ ਸੈਕਸ਼ਨ ਬਦਲਣ ਦੀ ਬੇਨਤੀ ਲੈ ਕੇ ਉਹ ਅੱਜ ਖੁਦ ਸਕੂਲ ਗਈ ਸੀ।
ਜਸਵੀਰ ਕੌਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਸਕੂਲ ਦੇ ਵੇਟਿੰਗ ਰੂਪ ਵਿੱਚ ਇੰਤਜ਼ਾਰ ਕਰਵਾਇਆ ਗਿਆ ਅਤੇ ਕਰੀਬ ਅੱਧੇ ਘੰਟੇ ਬਾਅਦ ਪ੍ਰਿੰਸੀਪਲ ਵਲੋਂ ਮਿਲਣ ਤੋਂ ਇਨਕਾਰ ਕਰ ਦਿੱਤਾ। ਜਸਵੀਰ ਕੌਰ ਨੇ ਦੱਸਿਆ ਕਿ ਸਕੂਲ ਦੀ ਮੈਨੇਜ਼ਮੈਂਟ ਨੂੰ ਫੋਨ ਕਰਨ ‘ਤੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਦੇ ਦਿੱਤਾ। ਪ੍ਰਿੰਸੀਪਲ ਨੂੰ ਮਿਲਣ ਉਪਰੰਤ ਉਹ ਸਕੂਲ ਦੇ ਹੀ ਇੱਕ ਹੋਰ ਸਟਾਫ਼ ਮੈਂਬਰ ਨੂੰ ਮਿਲ ਰਹੇ ਸਨ ਕਿ ਪ੍ਰਿੰਸੀਪਲ ਉੱਥੇ ਹੀ ਆਈ ਅਤੇ ਉਸ ਨੂੰ ਕਾਫ਼ੀ ਕੁਝ ਬੋਲਦਿਆਂ ਪ੍ਰਿੰਸੀਪਲ ਮੈਮ ਨੇ ਧੱਕੇ ਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਇਸ ਨੂੰ ਲੈ ਕੇ ਸਕੂਲ ਵਿੱਚ ਹੰਗਾਮਾ ਹੋ ਗਿਆ ਅਤੇ ਸਕੂਲ ਵਿੱਚ ਪੁੱਜੇ ਹੋਰ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੇ ਇਸ ਰਵੱਈਏ ਦੀ ਨਿਖੇਧੀ ਕੀਤੀ। ਇਸੇ ਦੌਰਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਮੇਸ਼ ਸਿੰਘ ਬੜੌਦੀ ਤੇ ਬੈਨੀਪਾਲ ਗਰੁੱਪ ਦੇ ਦਲਵਿੰਦਰ ਸਿੰਘ ਬੈਨੀਪਾਲ ਵੀ ਮੌਕੇ ‘ਤੇ ਪੁੱਜ ਗਏ। ਇਸ ਮੌਕੇ ਇਕੱਠੇ ਹੋਏ ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵਲੋਂ ਮੋਟੀਆਂ ਫੀਸਾਂ ਲੈ ਕੇ ਵੀ ਮਾਪਿਆਂ ਦੀ ਗੱਲ ਤੱਕ ਨਹੀਂ ਸੁਣੀ ਜਾਂਦੀ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਕਿਤਾਬਾਂ ਕੇਵਲ ਇੱਕ ਦੁਕਾਨ ਤੋਂ ਹੀ ਮਿਲਦੀਆਂ ਹਨ ਜਦਕਿ ਇਹੋ ਹਾਲ ਵਰਦੀਆਂ ਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਵੈੱਬਸਾਈਟ ‘ਤੇ ਕੁਝ ਹੋਰ ਦਰਜ਼ ਹੈ ਜਦਕਿ ਅਸਲੀਅਤ ਵਿੱਚ ਕੁਝ ਹੋਰ ਹੈ।
ਰੋਹ ਵਿੱਚ ਆਏ ਮਾਪੇ ਜਦੋਂ ਸੜਕ ‘ਤੇ ਜਾਮ ਲਗਾਉਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਸਕੂਲ ਦੀ ਕੋਆਰਡੀਨੇਟਰ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਮਾਮਲਾ ਸ਼ਾਂਤ ਨਾ ਹੋਇਆ ਤਾਂ ਪ੍ਰਿੰਸੀਪਲ ਨੇ ਖੁਦ ਮਾਪਿਆਂ ਵਿੱਚ ਆ ਕੇ ਸਫ਼ਾਈ ਦਿੱਤੀ। ਪ੍ਰਿੰਸੀਪਲ ਬੰਦਨਾ ਬਾਂਸਲ ਨੇ ਦੁਰਵਿਵਹਾਰ ਸਮੇਤ ਹੋਰ ਸਾਰੇ ਦੋਸ਼ਾਂ ਤੋਂ ਮੁਨਕਰ ਹੁੰਦਿਆਂ ਜਸਵੀਰ ਕੌਰ ਨੂੰ ਧੱਕੇ ਮਾਰਨ ਅਤੇ ਬਾਹਰ ਕੱਢਣ ਦੇ ਦੋਸ਼ਾਂ ਨੂੰ ਰੱਦ ਕੀਤਾ। ਸਕੂਲ ਕੋਆਰਡੀਨੇਟਰ ਨੇ ਇੱਕ ਦੁਕਾਨ ਤੋਂ ਕਿਤਾਬਾਂ ਮਿਲਣ ਤੋਂ ਮੁਨਕਰ ਹੁੰਦਿਆਂ ਕਿਹਾ ਕਿ ਮਾਪੇ ਲਿਸਟ ਵਿੱਚ ਦਰਜ਼ ਪੁਸਤਕਾਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹਨ। ਦੂਜੇ ਪਾਸੇ ਪ੍ਰਿੰਸੀਪਲ ਦੇ ਰਵੱਈਏ ਤੋਂ ਨਾਖੁਸ਼ ਜਸਵੀਰ ਕੌਰ ਨੇ ਇਸ ਮਾਮਲੇ ਨੂੰ ਉੱਚ ਪੱਧਰ ਤੱਕ ਲਿਜਾਣ ਦੀ ਗੱਲ ਆਖੀ ਤਾਂ ਜੋ ਸਕੂਲ ਵਿੱਚ ਮਾਪਿਆਂ ਨਾਲ ਹੁੰਦੇ ਅਜਿਹੇ ਵਿਵਹਾਰ ਨੂੰ ਰੋਕਿਆ ਜਾ ਸਕੇ। ਇਸ ਮੌਕੇ
ਫੋਟੋ: ਬਰੁੱਕਫੀਲਡ ਸਕੂਲ ਅੱਗੇ ਵਿਦਿਆਥੀਆਂ ਦੇ ਮਾਪੇ ਜਾਣਕਾਰੀ ਦਿੰਦੇ ਹੋਏ।








