ਸਤਨਾਮ ਸੰਧੂ ਨੇ ਲਾਈ ਗਰਾਂਟਾਂ ਦੀ ਝੜੀ ਅਕਾਲੀਆਂ ਨੂੰ ਜਵਾਬ ਚ ਭਾਜਪਾ ਦੇ ਰੰਗ ਚ ਰੰਗਿਆ ਕਾਲੇਵਾਲ ਕੁਰਾਲੀ 7 ਅਪ੍ਰੈਲ( ਰਣਜੀਤ ਸਿੰਘ ਕਾਕਾ) ਵਿਧਾਨ ਸਭਾ ਚੋਣਾਂ 2027 ਲਈ ਰਾਜਨੀਤਕ ਅਖਾੜਾ ਭੱਖਣਾਂ ਸ਼ੁਰੂ ਹੋ ਗਿਆ ਹੈ ਰਾਜਨੀਤਕ ਭਲਵਾਨਾਂ ਨੇ ਲੰਗੋਟ ਕਸ ਲਏ ਹਨ। ਰਾਜਨੀਤਕ ਮਾਹਿਰ ਆਪੋ ਆਪਣੀਆਂ ਗੋਟੀਆਂ ਫਿੱਟ ਕਰਨ ਲੱਗੇ ਹੋਏ ਹਨ ਅਹੁਦਿਆਂ ਤੇ ਟਿਕਟਾਂ ਲਈ ਦਾਅ ਪੇਚ ਖੇਡੇ ਜਾ ਰਹੇ ਹਨ ਤੇ ਰਾਜਨੀਤੀ ਮੈਦਾਨ ਦੇ ਭਲਵਾਨ ਇਕ ਦੂਜੇ ਨੂੰ ਠਿੱਬੀ ਲਾਉਣ ਲੱਗੇ ਹੋਏ ਹਨ। ਕੁਝ ਧੋਬੀ ਪਛਾੜ ਰਾਜਨੀਤੀ ਪਿੰਡ ਕਾਲੇਵਾਲ ਵਿੱਚ ਵੇਖਣ ਨੂੰ ਮਿਲ ਰਹੀ ਹੈ ਪਿਛਲੇ ਦਿਨੀਂ ਜਦੋਂ ਐਸਜੀਪੀਸੀ ਮੈਂਂਬਰ ਚਰਨਜੀਤ ਸਿੰਘ ਚੰਨਾਂ ਕਾਲੇਵਾਲ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਵਿਚ ਚਲੇ ਗਏ ਸਨ ਤਾਂ ਰਾਜਨੀਤਕ ਸਮਾਜਿਕ ਤੇ ਧਾਰਮਿਕ ਹਲਕਿਆਂ ਵਿਚ ਕਾਫੀ ਵੱਡਾ ਝਟਕਾ ਮੰਨਿਆਂ ਜਾ ਰਿਹਾ ਸੀ ਕਿਉਂ ਕਿ ਜੇਕਰ ਚਰਨਜੀਤ ਸਿੰਘ ਕਾਲੇਵਾਲ ਦਾ ਰਾਜਨੀਤਕ ਸਫਰ ਵੇਖਿਆ ਜਾਵੇ ਤਾਂ ਉਹ ਪਿੰਡ ਕਾਲੇਵਾਲ ਦੇ ਸਰਪੰਚ ਤੌਂ ਰਾਜਨੀਤਕ ਸਫਰ ਸ਼ੁਰੂ ਕਰਕੇ ਜਿਲਾ ਪ੍ਰੀਸ਼ਦ ਮੈਂਬਰ ਦਾ ਸਫਰ ਤੈਅ ਕਰਕੇ ਅਜੇਤੂ ਮੰਨੇ ਜਾਂਦੇ ਬਾਦਲਾਂ ਦੇ ਘੋਰ ਵਿਰੋਧੀ ਸ੍ਰੋਮਣੀ ਕਮੇਟੀ ਦੇ ਅਗਜੈਕਟਿਵ ਮੈਂਬਰ ਭਜਨ ਸਿੰਘ ਸ਼ੇਰਗਿੱਲ ਨੂੰ ਹਰਾਕੇ ਸ੍ਰੋਮਣੀ ਕਮੇਟੀ ਮੈਂਬਰ ਵਜੋਂ ਜਿੱਤਕੇ ਜਿਥੇ ਸਨਸਨੀ ਫੈਲਾ ਦਿੱਤੀ ਸੀ ਉਥੇ ਆਪਣੀ ਸਾਫ ਸੁੱਥਰੀ ਛਵੀ ਨਾਲ ਧਾਰਮਿਕ ਪਾਰੀ ਸ਼ੁਰੂ ਕੀਤੀ ਸੀ1 ਇਸ ਪ੍ਰਕਾਹ ਅਜਿਹੇ ਬੇਦਾਗ ਦਮਦਾਰ ਆਗੂ ਦਾ ਦਲ ਨੂੰ ਛੱਡ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ1 ਅਜਿਹੇ ਵਿਚ ਤਿਲਮਿਲਾਏ ਸ੍ਰੋਮਣੀ ਅਕਾਲੀ ਦਲ ਵਲੋਂ ਜੋਸ਼ ਵਿਚ ਇਕ ਇੱਕੱਠ ਕਾਲੇਵਾਲ ਵਿੱਚ ਕਰਕੇ ਦਰਸਾਇਆ ਕਿ ਦਲ ਨੂੰ ਕਿਸੇ ਦੇ ਜਾਣ ਨਾਲ ਕੋਈ ਫਰਕ ਨੀ ਪੈਂਦਾ ਤੇ ਕਾਫੀ ਠੰਡੇ ਤੱਤੇ ਬੋਲ ਵੀ ਬੋਲੇ ਗਏ ਸਾਂਤ ਸੁਭਾਉਵਜੋਂ ਜਾਣੇ ਜਾਂਦੇ ਚੰਨਾ ਕਾਲੇਵਾਲ ਵਲੋਂ ਇਸਤੇ ਪਹਿਲਾਂ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਗਈ ਪਰ ਅੱਜ ਜਿਸ ਪ੍ਰਕਾਰ ਯਕਦਮ ਨੌਵੀਂ ਪਾਤਸ਼ਾਹੀ ਗੁਰੂ ਬਹਾਦਰ ਜੀ ਦਪ੍ਰਕਾਸ਼ ਪੁਰਬ ਅਤੇ ਭਾਜਪਾ ਦੇ 46 ਵੇਂ ਸਥਾਪਨਾਂ ਦਿਵਸ ਨੂੰ ਸਮਰਪਿਤ ਇੱਕਠ ਕਰਕੇ ਪੂਰੇ ਪਿੰਡ ਨੂੰ ਭਾਜਪਾ ਦੇ ਰੰਗ ਵਿੱਚ ਰੰਗ ਦਿੱਤਾ ਉਸਨੂੰ ਲੋਕ ਅਕਾਲੀ ਦਲ ਦੇ ਇੱਕਠ ਦੇ ਜੁਆਬ ਵਿਚ ਹੋਇਆ ਵੱਡਾ ਇੱਕਠ ਚੰਨਾਂ ਕਾਲੇਵਾਲ ਦੇ ਦਮਖਮ ਤੇ ਪਿੰਡ ਚ ਸਾਂਝ ਦੀ ਮਿਸਾਲ ਕਹਿ ਰਹੇ ਹਨ1 ਜਿਸ ਪ੍ਰਕਾਰ ਰਾਜ ਸਭਾ ਮੈਂਬਰ ਸਤਨਾਮ ਸੰਧੂ ਵੱਲੋਂ ਵਰਦੇ ਮੀਂਹ ਚ ਗਰਾਂਟਾ ਦੀ ਝੜੀ ਕਿ ਪਿੰਡ ਦੀ ਟੁੱਟੀ ਫੁੱਟੀ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਤਹਿਤ 18 ਫੁੱਟੀ ਰੋਡ ਤੇ ਪਿੰਡ ਦੇ ਵਿਕਾਸ ਲਈ ਆਪਣੇ ਕੋਟੇ ਵਿਚੋਂ10 ਲੱਖ ਰੁਪਏ ਸਗੁਨ ਅਤੇ ਹੋਰ ਖਰੜ ਹਲਕੇ ਵਿਚ ਵਿਕਾਸ ਕਾਰਜ ਚਰਨਜੀਤ ਸਿੰਘ ਚੰਨਾਂ ਕਾਲੇਵਾਲ ਦੇ ਨਾਲ ਸਲਾਹ ਕਰਕੇ ਕਰਵਾਉਣ ਨੂੰ ਕਹਿਣਾਂ ਪਿੰਡ ਵਾਸੀਆਤੇ ਇਲਾਕਾ ਨਿਵਾਸੀਆਂ ਲਈ ਚੰਨਾ ਕਾਲੇ ਵਾਲਾ ਇੱਕ ਭਾਜਪਾ ਦਾ ਅਹਿਮ ਆਗੂ ਇਲਾਕੇ ਵਿੱਚ ਉਭਰ ਅਹਿਮ ਕੇ ਸਾਹਮਣੇ ਆਇਆ ਹੈ ਜਿਸ ਪ੍ਰਕਾਰ ਭਾਜਪਾ ਦੇ ਰੰਗ ਵਿੱਚ ਕਾਲੇਆਲ ਪਿੰਡ ਰੰਗਿਆ ਨਜ਼ਰ ਆ ਰਿਹਾ ਸੀ ਤੇ ਇਸ ਇਕੱਠ ਵਿੱਚ ਜਿਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਦੇ ਝੰਡੇ ਝੂਲ ਰਹੇ ਸਨ ਉਸ ਤੋਂ ਇਹ ਜਰੂਰ ਸਾਬਤ ਹੁੰਦਾ ਹੈ ਕਿ ਜਿੱਥੇ ਪਹਿਲਾਂ ਪਿੰਡਾਂ ਵਿੱਚ ਜਾਣ ਲਈ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਮੁਸ਼ਕਤ ਕਰਨੀ ਪੈਂਦੀ ਸੀ ਹੁਣ ਉੱਥੇ ਜਿੱਥੇ ਵੱਡੇ ਇਕੱਠ ਹੋ ਰਹੇ ਹਨ ਉੱਥੇ ਪੰਥਕ ਚਿਹਰੇ ਵੀ ਨਾਲ ਆ ਜਾਣ ਕਾਰਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਅਤੇ ਖਾਸ ਕਰ ਹਲਕਾ ਖਰੜ ਵਿੱਚ ਸਥਿਤੀ ਹੋਰ ਵੀ ਮਜਬੂਤ ਹੋਈ ਹੈ ਕਿਉਂਕਿ ਰਣਜੀਤ ਸਿੰਘ ਗਿੱਲ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਲਈ ਜਿੱਥੇ ਵੱਡੀਆਂ ਰੈਲੀਆਂ ਕਰ ਚੁੱਕੇ ਹਨ ਉਥੇਭਾਰਤੀ ਜਨਤਾ ਪਾਰਟੀ ਦਾ ਕਾਫਲਾ ਵੀ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।








