ਸ੍ਰੋਮਣੀਅਕਾਲੀ ਦਲ ਸਮੁੰਦਰ ਪਾਰਟੀ ਕਿਸੇ ਇਕ ਦੇ ਛੱਡ ਜਾਣ ਨਾਲ ਕੋਈ ਫਰਕ ਨਹੀਂ: ਰਵਿੰਦਰ ਖੇੜਾ
ਪਿੰਡ ਜੈਅੰਤੀ ਮਾਜਰੀ ਵਿਖੇ ਕੀਤੀ ਭਰਵੀਂ ਮਿਟਿੰਗ
ਗੁੱਜਰ ਭਾਈਚਾਰੇ ਨੂੰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਬਣਦਾ ਮਾਣ-ਸਨਮਾਨ ਦਿੱਤਾ: ਚੌਧਰੀ ਕੇਸਰ ਸਿੰਘ
ਮੁੱਲਾਂ ਪੁਰ ਗਰੀਬਦਾਸ ( ਰਣਜੀਤ ਸਿੰਘ ਕਾਕਾ) ਵਿਧਾਨ ਸਭਾ ਚੋਣਾਂ 2027 ਲਈ ਰਾਜਨੀਤਕ ਪਾਰਾ ਚੜਨਾ ਸ਼ੁਰੂ ਹੋ ਗਿਆ ਹੈ ਇਸੇ ਦੌਰਾਨ ਦਲ ਬਦਲੀ ਜਾਂ ਆਇਆ ਰਾਮ ਗਿਆ ਰਾਮ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਤਾਜ਼ਾ ਤਰੀਨ ਹਲਕਾ ਖਰੜ ਦੇ ਚੋਣ ਪਿੜ ਦੀ ਤਸਵੀਰ ਦੀ ਗੱਲ ਕਰ ਲਈਏ ਤਾਂ ਸ੍ਰੋਮਣੀਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼ਿਆਮ ਲਾਲ ਮਾਜਰੀਆਂ ਦੇ ਸਿਅਦ ਨੂੰ ਅਲਵਿਦਾ ਭਾਜਪਾ ‘ਚ’ ਸ਼ਾਮਿਲ ਹੋ ਗਏ ਸਨ। ਅਜੇ ਸ੍ਰ ਮਾਜਰੀਆ ਦੇ ਭਾਜਪਾ ‘ਚ’ ਸ਼ਾਮਿਲ ਹੋਏ ਨੂੰ ਅਜੇ 24 ਘੰਟੇ ਵੀ ਪੂਰੇ ਨਹੀ ਹੋਏ ਸੀ ਕਿ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਇੰਚਾਰਜ ਨੇ ਸ. ਮਾਜਰੀਆ ਦੇ ਗੜ ਪਿੰਡ ਜੈਅੰਤੀ ਮਾਜਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੋਈ ਭਰਵੀਂ ਮੀਟਿੰਗ ਕਰ ਦਿੱਤੀ। ਇਸ ਮੌਕੇ ਮਿਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਰਵਿੰਦਰ ਸਿੰਘ ਖੇੜਾ ਨੇ ਬਿਨਾਂ ਕਿਸੇ ਦਾ ਨਾਮ ਲਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿਸ਼ਾਲ ਸਮੁੰਦਰ ਪਾਰਟੀ ਹੈ ਤੇ ਕਿਸੇ ਦੇ ਦਲ ਨੂੰ ਛੱਡ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਉਨ੍ਹਾਂ ਕਿਹਾ ਕਿ ਦਲ ਵਿਚ ਰਹਿ ਕੇ ਸੱਤਾ ਸੁੱਖ ਭੋਗਣ ਵਾਲੇ ਅਹੁਦਿਆ ਦੇ ਲਾਲਚੀ ਜਾਂ ਮਤਲਬ ਪ੍ਰਸਤ ਹੀ ਭਾਜਪਾ ਜਾਂ ਹੋਰ ਪਾਰਟੀਆਂ ‘ਚ ਸ਼ਾਮਿਲ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਦਲ ਦਾ ਵਰਕਰ ਵੱਡੀ ਗਿਣਤੀ ਵਿੱਚ ਅੱਜ ਵੀ ਚੱਟਾਨ ਵਾਂਗ ਖੜਾ ਹੈ 1 ਸ. ਖੇੜਾ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਕੰਢੀ ਖੇਤਰ ਦੇ ਪਿੰਡਾਂ ਨੂੰ ਵਿਕਾਸ ਦੀ ਦੌੜ ਵਿੱਚ ਪਿੱਛੇ ਧੱਕ ਦਿੱਤਾ ਹੈ। ਸਰਕਾਰ ਦੇ ਚਾਰ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਵੀ ਕੰਢੀ ਖੇਤਰ ਦੇ ਲੋਕ ਸੜਕਾਂ, ਪੀਣ ਵਾਲੇ ਪਾਣੀ,ਨਦੀਆਂ ਤੇ ਪੁੱਲ, ਸਿਹਤ ਸਹੂਲਤਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ।
ਸ. ਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਪਿੰਡਾਂ, ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੀ ਭਲਾਈ ਦੀ ਆਵਾਜ਼ ਬਣਿਆ ਹੈ। ਪਾਰਟੀ ਦੀ ਸੋਚ ਪਿੰਡਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਰਹੀ ਹੈ।
ਇਸ ਮੌਕੇ ਚੌਧਰੀ ਕੇਸਰ ਸਿੰਘ ਨੇ ਕਿਹਾ ਕਿ ਗੁੱਜਰ ਭਾਈਚਾਰੇ ਨੂੰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਬਣਦਾ ਮਾਣ-ਸਨਮਾਨ ਅਤੇ ਸਿਆਸੀ ਨੁਮਾਇੰਦਗੀ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹਰ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਉਨਾਂ ਕਿਹਾ ਕਿ ਗੁੱਜਰ ਭਾਈਚਾਰਾ ਸ੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜਾ ਹੈ1

ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਵੀ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਆਪਣੇ ਵਿਚਾਰ ਰੱਖੇ। ਸ. ਖੇੜਾ ਨੇ ਭਰੋਸਾ ਦਿੱਤਾ ਕਿ ਕੰਢੀ ਖੇਤਰ ਦੇ ਲੋਕਾਂ ਦੀਆਂ ਬੁਨਿਆਦੀ ਮੰਗਾਂ ਅਤੇ ਮੁਸ਼ਕਲਾਂ ਨੂੰ ਪੂਰੀ ਮਜ਼ਬੂਤੀ ਨਾਲ ਉਠਾਇਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਮੇਲ ਸਿੰਘ, ਸੀਨੀਅਰ ਆਗੂ ਜਗੀਰ ਰਾਮ, ਰਵਿੰਦਰ ਸਿੰਘ ਸਿਓਂਕ,ਸਰਪੰਚ ਹੁਸਨ ਲਾਲ, ਸਾਬਕਾ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਰੰਗਾ ਰਾਮ, ਸਰਪੰਚ ਯੋਗਰਾਜ ਕਸੌਲੀ , ਲੰਬੜਦਾਰ ਗਰਜਾ ਰਾਮ, ਸਰਪੰਚ ਦੀਵਾਨ ਸਿੰਘ, ਸਤਪਾਲ ਪਾਲਨਪੁਰ, ਸਾਬਕਾ ਸੰਮਤੀ ਮੈਂਬਰ ਮੱਖਣ ਰਾਮ, ਕੇਸਰ ਸਿੰਘ ਗੋਚਰ, ਯਾਦ ਚੰਦ ਪੰਚ ਮਾਜਰੀਆ, ਸ਼ੇਰ ਸਿੰਘ ਪੰਚ ਮਾਜਰੀਆ, ਰਾਜ ਕੁਮਾਰ ਮਾਜਰੀਆ, ਜਗਦੀਸ਼ ਰਾਮ ਮਾਜਰੀਆ, ਕਮਲ ਪੰਚ ਮਾਜਰੀਆ, ਜੈ ਪਾਲ ਪੰਚ ਮਾਜਰੀਆ, ਬਲਵਿੰਦਰ ਮਾਜਰੀਆ, ਕੇਵਲ ਮਾਜਰੀਆ, ਜਿਲਾ ਯੂਥ ਪ੍ਰਧਾਨ ਜਸਪਾਲ ਸਿੰਘ ਲੱਕੀ ਮਾਵੀ ਅਤੇ ਪਿੰਡ ਵਾਸੀ ਹਾਜ਼ਰ ਸਨ

LEAVE A REPLY

Please enter your comment!
Please enter your name here