ਚੋਣ ਦੰਗਲ ਵਿਧਾਨ ਸਭਾ ਹਲਕਾ ਖਰੜ 2027 ਕੁਰਾਲੀ 24ਅਕਤੂਬਰ ( ਰਣਜੀਤ ਸਿੰਘ ਕਾਕਾ)ਵਿਧਾਨ ਸਭਾ ਚੋਣਾਂ ਲਈ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਪ੍ਰਕਾਰ ਹਲਕਾ ਖਰੜ ਵਿੱਚ ਵੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਟਿਕਟ ਪ੍ਰਾਪਤੀ ਲਈ ਆਪੋ ਆਪਣੀ ਕਿਸਮਤ ਅਜ਼ਮਾਉਣ ਲੱਗੇ ਹੋਏ ਹਨ ਇਥੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਤਾਂ ਇਥੇ ਕਾਂਗਰਸ ਪਾਰਟੀ ਲਈ ਟਿਕਟ ਦੇ ਚਾਹਵਾਨ ਉਮੀਦਵਾਰਾਂ ਦੀ ਬਹੁ ਗਿਣਤੀ ਕਾਰਨ ਸਥਿਤੀ ਕੁੰਢੀਆਂ ਦੇ ਸਿੰਗ ਫਸ ਗਏ ਵਾਲੀ ਬਣੀ ਹੋਈ ਹੈ 1 ਫਿਲਹਾਲ ਜੋ ਉਮੀਦਵਾਰ ਟਿਕਟ ਦੀ ਰੇਸ ਵਿੱਚ ਸਰਗਰਮ ਹਨ ਉਹ ਲਗਭਗ ਇੱਕ ਦਰਜਨ ਦੇ ਕਰੀਬ ਹਨ1 ਇਸ ਸਮੇਂ ਗੁਰਪ੍ਰਤਾਪ ਸਿੰਘ ਪਡਿਆਲਾ, ਯਾਦਵਿੰਦਰ ਸਿੰਘ ਬੰਨੀ ਕੰਗ ਵਿਜੇ ਕੁਮਾਰ ਸ਼ਰਮਾ ਟਿੰਕੂ, ਪੰਡਿਤ ਕਮਲ ਕਿਸ਼ੋਰ ਸ਼ਰਮਾ, ਕਮਲਜੀਤ ਸਿੰਘ ਚਾਵਲਾ ਰਵਿੰਦਰਪਾਲ ਸਿੰਘ ਪਾਲੀ, ਰਣਜੀਤ ਸਿੰਘ ਜੀਤੀ ਤੇ ਗਿਆਨ ਸਿੰਘ ਛੱਤ ਦੇ ਨਾਮ ਪ੍ਰਮੁੱਖ ਤੌਰ ਤੇ ਲਏ ਜਾ ਸਕਦੇ ਹਨ ਜਿਸ ਪ੍ਰਕਾਰ ਇਹ ਹਲਕੇ ਵਿੱਚ ਲੋਕਾਂ ਦੇ ਹਰ ਸੁੱਖ ਦੁੱਖ ਵਿੱਚ ਵਿਚਰ ਰਹੇ ਅਤੇ ਥਾਂ ਥਾਂ ਇਹਨਾਂ ਦੇ ਵੱਡੇ ਵੱਡੇ ਹੋਰਡਿੰਗ ਲੱਗੇ ਹੋਏ ਹਨ ਉਸ ਤੋਂ ਸਾਫ ਨਜਰ ਆਉਂਦਾਹੈ ਕਿਇਹ ਸਾਰੇ ਪਾਰਟੀ ਹਾਈਕਮਾਂਡ ਤੋਂ ਟਿਕਟ ਦੇ ਚਾਹਵਾਨ ਹਨ ਜਿਸ ਕਾਰਨ ਜਿੱਥੇ ਲੋਕਾਂ ਵਿਚ ਆਪਣੀ ਵੱਧ ਤੋਂ ਵੱਧ ਪਹੁੰਚ ਬਣਾ ਰਹੇ ਹਨ ਉਥੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਲੈ ਜਾ ਰਹੇ ਨੇ ਆਪੋ ਆਪਣੇ ਪੱਧਰ ਤੇ ਇੱਕਠ ਕਰਕੇ ਹਾਈਕਮਾਂਡ ਵਿਚ ਆਪਣੀ ਛਾਪ ਛੱਡ ਰਹੇ ਹਨ। ਰਾਜਨੀਤਕ ਸੂਤਰਾਂ ਮੁਤਾਬਕ ਹਲਕਾ ਖਰੜ ਵਿਚ ਹਾਈਕਮਾਂਡ ਵਲੋਂ ਆਪਣੇ ਪੱਧਰ ਤੇ ਚੋਣ ਸਰਵੇ ਵੀ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਟਿਕਟ ਦੇ ਚਾਹਵਾਨ ਪੂਰੇ ਜੋਸ ਨਾਲ ਹਲਕੇ ਵਿਚ ਵਿਚਰ ਰਹੇ ਹਨ। ਆਗੂਆਂ ਬਾਰੇ ਸੰਖੇਪ ਵਿੱਚ ਝਾਤੀ ਮਾਰੀਏ ਤਾਂ ਗੁਰਪ੍ਰਤਾਪ ਸਿੰਘ ਪਡਿਆਲਾ ਆਪਣੇ ਐਮ. ਐਲ. ਏ ਨਾਨਾ ਬੱਚਿਤਰ ਸਿੰਘ ਪਡਿਆਲਾ ਤੇ ਨਾਨੀ ਜੀ ਦਲਜੀਤ ਕੌਰ ਪਡਿਆਲਾ ਅਤੇ ਧੜਲੇਦਾਰ ਆਗੂਆਂ ਵੱਜੋਂ ਜਾਣੇ ਜਾਂਦੇ ਆਪਣੇ ਮਾਮਾ ਸਵ.ਰਾਜਬੀਰ ਸਿੰਘ ਪਡਿਆਲਾ ਤੇ ਸਵ.ਤੇਜਬੀਰ ਪਡਿਆਲਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਲੈ ਜਾ ਰਹੇ ਤੇ ਇਸ ਸਮੇਂ ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ਨਾਲ ਪਾਰਟੀ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਥਾਪੜੇ ਅਤੇ ਹਲਕਾ ਖਰੜ ਵਿਚ ਪਡਿਆਲਾ ਪਰਿਵਾਰ ਦੇ ਨਿੱਜੀ ਵੱਡੇ ਵੋਟ ਬੈਂਕ ਸਦਕਾ ਹਾਈਕਮਾਂਡ ਵਿੱਚ ਆਪਣਾ ਠੋਸ ਦਾਅਵਾ ਰੱਖਦੇ ਹਨ1 ਇਸੇ ਤਰ੍ਹਾਂ ਯਾਦਵਿੰਦਰ ਸਿੰਘ ਬੰਨੀ ਕੰਗ ਕਾਂਗਰਸ ਦੇ ਵੱਡੇ ਆਗੂ ਤੇ ਚਾਰ ਵਾਰ ਐਮ. ਐਲ ਏ ਤੇ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਜਗਮੋਹਣ ਸਿੰਘ ਕੰਗ ਦੇ ਸਪੁੱਤਰ ਹਨ ਤੇ 2018 ਵਿੱਚ ਅਕਾਲੀ ਸਰਕਾਰ ਦੇ ਸਮੇਂ ਕਾਂਗਰਸ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ1 ਇਸ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ , ਪੰਜਾਬ ਭਰ ਵਿਚੋਂ ਹਾਈ ਪ੍ਰਫਾਰਮਰ ਇਲੈਕਟਡ ਡੈਲੀਗੇਟ ,ਗੁਜਰਾਤ ਵੈਸਟ ਬੰਗਾਲ ਹਿਮਾਚਲ ਪ੍ਰਦੇਸ਼ ਹਰਿਆਣਾਂ ਦੇ ਚੋਣ ਇੰਚਾਰਜ ਪ੍ਰਭਾਰੀ ਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤਰ੍ਹਾਂ ਯੂਥ ਕਾਂਗਰਸ ਵਿੱਚ ਵੱਖ ਅਹੁਦਿਆਂ ਕੰਮ ਕਰਨ ਦਾ ਤਜ਼ਰਬਾ ਤੇ ਲੋਕਾਂ ਵਿੱਚ ਵਿਚਰਦੇ ਰਹਿਣ ਕਾਰਨ ਹੁਣ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਲੈ ਜਾਣ ਲਈ ਯਤਨਸੀਲ ਹਨ। ਵਿਜੇ ਸਰਮਾਂ ਟਿੰਕੂ ਹਲਕਾ ਇੰਚਾਰਜ ਖਰੜ ਟਕਸਾਲੀ ਕਾਂਗਰਸੀ ਪਰਿਵਾਰ ਵਿੱਚੋਂ ਹਨ ਇਹਨਾਂ ਦੇ ਵੱਡੇ ਭਰਾ ਸਵ ਸ਼ੁਦੇਸ਼ ਸ਼ਰਮਾ ਜੋ ਕਿ ਕਾਂਗਰਸ ਪਾਰਟੀ ਦੇ ਹਲਕਾ ਮੌਰਿੰਡਾ( ਹੁਣ ਹਲਕਾ ਖਰੜ) ਤੌਂ ਕਾਂਗਰਸੀ ਉਮੀਦਵਾਰ ਵਿੱਚ ਵਜੋਂ ਵਿਚਰਦੇ ਸਨ ਉਸ ਸਮੇਂ ਪਾਰਟੀ ਦੀ ਨੀਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਕਾਰਨ ਖਾੜਕੂਵਾਦ ਦੇ ਸ਼ਿਕਾਰ ਹੋ ਗਏ ਸਨ ਪਾਰਟੀ ਹਾਈ ਕਮਾਂਡ ਵਿਜੇ ਸ਼ਰਮਾ ਟਿੰਕੂ ਨੂੰ ਪਾਰਟੀ ਲਈ ਬਲੀਦਾਨ ਦੇਣ ਵਾਲੇ ਪਰਿਵਾਰਾਂ ਵਿੱਚੋਂ ਇੱਕ ਗਿਣਦੀ ਹੈ ਅਤੇ ਪਿਛਲੀ ਵਾਰ 2022ਦੀਆਂ ਚੋਣਾਂ ਵਿੱਚ ਵਿਜੇ ਸ਼ਰਮਾ ਟਿੰਕੂ ਕਾਂਗਰਸ ਟਿਕਟ ਤੋਂ ਚੋਣ ਲੜੇ ਸਨ ਪਰ ਆਮ ਆਦਮੀ ਪਾਰਟੀ ਦੀ ਲਹਿਰ ਹੋਣ ਕਾਰਨ 25000 ਤੋਂ ਵੱਧ ਵੋਟਾਂ ਨਾਲ ਤੀਸਰੇ ਨੰਬਰ ਤੇ ਰਹੇ ਸਨ ਇਸ ਤੋਂ ਇਲਾਵਾ ਸ੍ਰੀ ਟਿੰਕੂ ਜਿਲਾ ਬੋਰਡ ਮੋਹਾਲੀ ਦੇ ਚੇਅਰਮੈਨ ਵੀ ਰਹੇ ਹਨ ਜਿਸ ਕਾਰਨ ਪਿੰਡਾਂ ਦੇ ਸ਼ਹਿਰਾਂ ਵਿੱਚ ਇਹਨਾਂ ਦੀ ਚੰਗੀ ਪਕੜ ਹੈ ਤੇ ਇਸ ਵਾਰ ਵੀ ਪਾਰਟੀ ਟਿਕਟ ਦੇ ਠੋਸ ਦਾਅਵੇਦਾਰ ਹਨ।ਇਸੇ ਤਰ੍ਹਾਂ ਰਣਜੀਤ ਸਿੰਘ ਜੀਤੀ ਪਡਿਆਲਾ ਜੋ ਕਿ ਕੁਰਾਲੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਜਿਲਾ ਮੋਹਾਲੀ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਨਜ਼ਦੀਕੀਆਂ ਵਿੱਚੋਂ ਇਕ ਹਨ ਤੇ ਸਰਕਾਰ ਨੂੰ ਪਿਛਲੇ ਸਮੇਂ ਤੋਂ ਕਰੜੇ ਹੱਥੀਂ ਲੈਕੇ ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਹੋਈ ਹੈ ਤੇ ਨਿਰੰਤਰ ਪਾਰਟੀ ਗਤੀਵਿਧੀਆਂ ਚ ਵਧ ਚੜ ਕੇ ਹਿੱਸਾ ਲੈਣ , ਕੁਰਾਲੀ ਪ੍ਰਧਾਨਗੀ ਦੌਰਾਨ ਕਰਵਾਏ ਯਾਦਗਾਰ ਕੰਮਾਂ ਤੇ ਜਿਲਾ ਪ੍ਰਧਾਨ ਸਮੇਂ ਪਿੰਡ ਪਿੰਡ ਕੀਤੇ ਪਾਰਟੀ ਕੰਮਾਂ ਦੇ ਦਮ ਅਤੇ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਤੇ ਐਮ ਪੀ .ਰਾਜਾ ਵੜਿੰਗ ਦੇ ਸਹਾਰੇ ਟਿਕਟ ਦੇ ਦਮਦਾਰ ਦਾਅਵੇਦਾਰ ਹਨ1 ਇਸੇ ਤਰ੍ਹਾਂ ਰਵਿੰਦਰ ਪਾਲ ਸਿੰਘ ਪਾਲੀ ਜੋ ਕਿ ਮੌਜੂਦਾ ਕਾਂਗਰਸ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨੇ ਉੱਥੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਚੰਡੀਗੜ੍ਹ ਦੇ ਮੇਅਰ ਵੀ ਰਹਿ ਚੁੱਕੇ ਹਨ। ਪਾਰਟੀ ਹਾਈ ਕਮਾਂਡ ਵਿੱਚ ਇਹਨਾਂ ਦਾ ਪੂਰਾ ਬੋਲ ਬਾਲਾ ਹੈ। ਮਾਜਰਾ ਪਿੰਡ ਵਿੱਚ ਇਹਨਾਂ ਦੀ ਜੱਦੀ ਜਮੀਨ ਹੈ ਜਿਸ ਕਰਕੇ ਇਹ ਇਸ ਹਲਕੇ ਵਿੱਚ ਵਿਚਰਦੇ ਆ ਰਹੇ ਹਨ ਤੇ ਪਿਛਲੇ ਸਮੇਂ ਵੀ ਇਹਨਾਂ ਦੇ ਹਲਕਾ ਖਰੜ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਸਨ ਤੇ ਹੁਣ ਜਿਸ ਪ੍ਰਕਾਰ ਇਹਨਾਂ ਦੇ ਬੈਨਰ ਪੋਸਟਰ ਤੇ ਇਹਨਾਂ ਦੀ ਹਾਜ਼ਰੀ ਹਲਕੇ ਦੇ ਵਿੱਚ ਲੱਗ ਰਹੀ ਹੈ ਉਸ ਤੋਂ ਇਹ ਆਪਣਾ ਹਲਕੇ ਦੀ ਨੁਮਾਂਇਦਗੀ ਦਾਅਵਾ ਲੈ ਕੇ ਚੱਲ ਰਹੇ ਹਨ1 ਇਸੇ ਤਰ੍ਹਾਂ ਯੂਥ ਆਗੂ ਕਮਲਜੀਤ ਸਿੰਘ ਚਾਵਲਾ ਜੋ ਕਿ ਪੂਰੇ ਡਾਊਨ ਟੂ ਅਰਥ ਇਨਸਾਨ ਨੇ ਯੂਥ ਕਾਂਗਰਸ ਦੇ ਵਾਰਡ ਪ੍ਰਧਾਨ ਤੋਂ ਲੈ ਕੇ ਗਊ ਰੱਖਿਆ ਸੈੱਲ ਦੇ ਵਾਈਸ ਚੇਅਰਮੈਨ ਤੱਕ ਦਾ ਸਫਰ ਤੈਅ ਕਰ ਚੁੱਕੇ ਹਨ ਅਤੇ ਕਾਂਗਰਸ ਵਿੱਚ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਕੇ. ਪੀ ਵਰਗੇ ਦਿੱਗਜ ਆਗੂਆਂ ਦੇ ਅਸ਼ੀਰਵਾਦ ਤੇ ਲੋਕਾਂ ਦੇ ਹੱਕਾਂ ਲਈ ਹਮੇਸਾ ਡੱਟ ਕੇ ਸਾਥ ਦੇਣ ਤੇ ਪਾਰਟੀ ਹਾਟੀਕਮਾਂਡ ਵਿੱਚ ਚੰਗੀ ਪਹੁੰਚ ਕਾਰਨ ਮਜਬੂਤ ਦਾਅਵੇਦਾਰ ਹਨ1 ਇਸੇ ਤਰ੍ਹਾਂ ਕਮਲ ਕਿਸ਼ੋਰ ਸ਼ਰਮਾ ਪ੍ਰਧਾਨ ਜਿਲਾ ਮੋਹਾਲੀ ਕਾਂਗਰਸ ਪਾਰਟੀ ਦੇ ਟਿਕਟ ਦੇ ਠੋਸ ਦਾਵੇਦਾਰਾਂ ਵਿੱਚ ਇੱਕ ਹਨ ਕਿਉਂਕਿ ਜਿਲਾ ਪ੍ਰਧਾਨਗੀ ਹੀ ਸਿੱਧਾ ਪਾਰਟੀ ਟਿਕਟ ਦਾ ਪ੍ਰਤੀਕ ਹੁੰਦੀ ਇਸ ਤੋਂ ਇਲਾਵਾ ਇਹ ਖਰੜ ਤੋਂ ਐਮਸੀ ਵੀ ਰਹਿ ਚੁੱਕੇ ਹਨ ਤੇ ਹੁਣ ਵੀ ਧਰਮ ਪਤਨੀ ਐਮਸੀ ਖਰੜ ਹਨ ਇਸ ਤੋਂ ਇਲਾਵਾ ਹਿੰਦੂ ਚਿਹਰਾ ਹੋਣ ਕਾਰਨ ਵੀ ਇਨਾਂ ਨੂੰ ਲਾਭ ਮਿਲ ਸਕਦਾ ਹੈ ਕਿਉਂਕਿ ਹਲਕਾ ਖਰੜ ਦੀ ਸੀਟ ਹਿੰਦੂ ਬਹੁਮਤ ਵਾਲੀ ਮੰਨੀ ਜਾਂਦੀ ਹੈ ਸ੍ਰੀ ਕਮਲ ਸ਼ਰਮਾ ਇੱਕ ਵਾਰ ਆਜਾਦ ਇਲੈਕਸ਼ਨ ਵੀ ਲੜ ਚੁੱਕੇ ਹਨ ਲੋਕਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਇਸ ਧੱੜਲੇਦਾਰ ਆਗੂ ਦਾ ਆਪਣਾ ਇੱਕ ਵੱਡਾ ਨਿਜੀ ਵੋਟ ਬੈਂਕ ਹਲਕਾ ਖਰੜ ਵਿੱਚ ਹੈ ਜਿਸ ਕਾਰਨ ਇਹ ਪਾਰਟੀ ਟਿਕਟ ਦੇ ਠੋਸ ਦਾਅਵੇਦਾਰਾਂ ਵਿੱਚੋਂ ਇੱਕ ਹਨ ਇਸ ਤੋਂ ਇਲਾਵਾ ਗਿਆਨ ਸਿੰਘ ਛੱਤ ਸੀਨੀਅਰ ਕਾਂਗਰਸੀ ਆਗੂ ਜੋ ਕਿ ਕਾਂਗਰਸ ਦੇ ਨਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਹਨ ਤੇ ਪਿਛਲੇ ਕਾਫੀ ਸਮੇਂ ਤੋਂ ਹਲਕੇ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਵਿਚ ਵਿਚਰ ਰਹੇ ਹਨ ਕਾਂਗਰਸ ਪਾਰਟੀ ਗਤੀਵਿਧੀਆਂ ਵਿਚ ਪੂਰੇ ਜੋਸ਼ੋ ਖਰੋਸ ਨਾਲ ਹਿੱਸਾ ਲੈ ਰਹੇ ਹਨ ਤੇ ਪਿੰਡ ਪਿੰਡ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਪੋਸਟਰ ਜੰਗ ਵਿੱਚ ਵੀ ਚਮਕ ਰਹੇ ਹਨ ਤੇ ਪਾਰਟੀ ਹਾਈ ਕਮਾਂਡ ਵਿੱਚ ਵੀ ਕਾਫੀ ਮਜਬੂਤ ਪਕੜ ਕਾਰਨ ਮਜਬੂਤ ਦਾਅਵੇਦਾਰ ਕਹਿ ਸਕਦੇ ਹਾਂ ਬੇਸੱਕ ਸਾਰੇ ਨੌਜਵਾਨ ਚਿਹਰੇ ਹਨ ਜੋ ਕਿ ਪੁਰਾਣਿਆਂ ਤੇ ਭਾਰੀ ਹਨ ਪਰ ਫੇਰ ਵੀ ਅੰਤਲਾ ਫੈਸਲਾ ਹਾਈਕਮਾਂਡ ਦੇ ਹੱਥ ਹੈ1 ਫਿਲਹਾਲ ਕੌਣ ਕਿਸਮਤ ਦਾ ਬਲੀ ਕਾਂਗਰਸੀ ਆਗੂ ਹਲਕਾ ਖਰੜ ਤੋਂ ਵਿਧਾਨ ਸਭਾ ਲਈ ਟਿਕਟ ਲੈ ਜਾਂਦਾ ਹੈ ਫਿਲਹਾਲ ਅਜੇ ਇਹ ਭਵਿੱਖ ਦੇ ਗਰਭ ਵਿਚ ਹੈ1

LEAVE A REPLY

Please enter your comment!
Please enter your name here