ਮਾਜਰੀ10 ਸਤੰਬਰ ( ਰਣਜੀਤ ਸਿੰਘ ਕਾਕਾ) ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਹਲਕਾ ਖਰੜ ਵਿੱਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਅਭੀਪੁਰ ਦੀ ਸਰਪੰਚ ਬੀਬੀ ਅਮਰਜੀਤ ਕੌਰ ਮਾਵੀ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇੱਕ ਸਾਦੇ ਪ੍ਰੋਗਰਾਮ ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਜਾਣੇ ਜਾਂਦੇ ਆਪਣੇ ਸਪੁੱਤਰ ਬਲਕਾਰ ਸਿੰਘ ਮਾਵੀ ਸਮੇਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ। ਕਿਸੇ ਤੋਂ ਇਲਾਵਾ ਪਿੰਡ ਕੁੱਬਾਹੇੜੀ ਦੇ ਸਰਪੰਚ ਹਰਵਿੰਦਰ ਸਿੰਘ ਕੁੱਬਾਹੇੜੀ ਸਮੇਤ ਸਮੂਹ ਪੰਚਾਇਤ ਮੈਂਬਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਬਲਕਾਰ ਸਿੰਘ ਮਾਵੀ ਨੇ ਕਿਹਾ ਕਿ ਰਾਜਨੀਤੀ ਸਿਆਸਤ ਉਹ ਸਭ ਤੋਂ ਬਾਅਦ ਚ ਹੁੰਦੀ ਹੈ,ਪਹਿਲਾਂ ਹੁੰਦਾ ਆਪਣਾ ਪਰਿਵਾਰ ਆਪਣਾ ਯਾਰੀ /ਦੋਸਤੀ ਹੁੰਦੀ ਹੈ। ਪਰਮਿੰਦਰ ਗੋਲਡੀ ਨੂੰ ਹਲਕਾ ਇੰਚਾਰਜ ਦੀ ਜਿਹੜੀ ਸੇਵਾ ਮਿਲੀ ਉਸ ਸੇਵਾ ਨੂੰ ਦੇਖਦੇ ਹੋਏ ਜੇ ਅੱਜ ਵੀ ਅਸੀਂ ਇਹਨਾਂ ਦਾ ਸਾਥ ਨਹੀਂ ਦਿੱਤਾ ਫਿਰ ਕੱਲ ਨੂੰ ਹਲਕੇ ਦੇ ਕਿਸੇ ਵੀ ਨੌਜਵਾਨ ਨੇ ਅੱਗੇ ਨੀ ਆਉਣਾ।ਸਾਡੀ ਪਰਮਾਤਮਾ ਨੇ ਸੁਣੀ ਹੈ ਪਹਿਲੀ ਵਾਰ ਹੋਇਆ ਆਪਣੇ ਇਲਾਕੇ ਦੇ ਕਿਸੇ ਨੌਜਵਾਨ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਰਾਜਨੀਤੀਕ ਸਿਆਸਤਾਂ ਛੱਡ ਕੇ ਉਹਦਾ ਸਾਥ ਦੇ ਕੇ ਉਹਨੂੰ ਕਾਮਯਾਬ ਕਰਨਾ ਚਾਹੀਦਾ ਹੈ । ਬੇਸ਼ੱਕ ਅਸੀਂ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਰਹੇ ਹਾਂ। ਜ ਉਨਾਂ ਕਿਹਾ ਕਿ ਪਰਮਿੰਦਰ ਗੋਲਡੀ ਮੌਜੂਦਾ ਸਰਕਾਰ ਵਿੱਚ ਰਹਿਣ ਵਾਲੇ ਆਗੂ ਹਨ ਉਹੀ ਪਿੰਡਾਂ ਦਾ ਵਿਕਾਸ ਕਰਵਾ ਸਕਦੇ ਹਨ ਇਸ ਲਈ ਅਸੀਂ ਪਰਮਿੰਦਰ ਗੋਲਡੀ ਦੀ ਅਗਵਾਈ ਵਿੱਚ ਅੱਜ ਕਾਫੀ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ ਹੈ। ਇਹ ਕੰਮ ਅਨਮੋਲ ਗਗਨ ਮਾਨ ਦੇ ਹੁੰਦਿਆਂ ਵੀ ਕੀਤਾ ਜਾ ਸਕਦਾ ਸੀ ਪਰ ਉਹਨਾਂ ਕਦੇ ਤਜਵੀਜ ਹੀ ਨਹੀਂ ਦਿੱਤੀ ਬੇਸ਼ੱਕ ਅਸੀਂ ਸਰਪੰਚ ਬਣਨ ਤੋਂ ਬਾਅਦ ਉਹਨਾਂ ਤੋਂ ਵੀ ਉਹਨਾਂ ਦੇ ਦਫਤਰ ਜਾ ਕੇ ਸਰੋਪੇ ਪਵਾਏ ਹਨ ਪਰ ਜੋ ਕੰਮ ਉਹਨਾਂ ਨੂੰ ਸਾਡੇ ਪਿੰਡਾਂ ਦੇ ਕਰਵਾਉਣੇ ਚਾਹੀਦੇ ਸਨ ਉਹ ਉਹਨਾਂ ਨੇ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਅਸੀਂ ਪਿੰਡਾਂ ਅਤੇ ਇਲਾਕੇ ਦਾ ਵਿਕਾਸ ਕਰਵਾਉਣਾ ਹੈ ਜੋ ਆਪਣੇ ਹਲਕੇ ਦਾ ਹੀ ਨੌਜਵਾਨ ਸਾਨੂੰ ਆਪਣਾ ਸਮਝ ਕੇ ਕਰ ਸਕਦਾ ਹੈ। ਸੋ ਹੁਣ ਮੌਜੂਦਾ ਸਰਕਾਰ ਨੇ ਸਾਡੇ ਇਲਾਕੇ ਦੇ ਨੌਜਵਾਨ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਫੇਰ ਅਸੀਂ ਉਹਨਾਂ ਨੂੰ ਸਹਿਯੋਗ ਕਿਉਂ ਨਾ ਕਰੀਏ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਵੱਲੋਂ ਸਰਬ ਸੰਮਤੀ ਨਾਲ ਚੁਣੀ ਪੰਚਾਇਤ ਦੀ ਰਰਾਂਟਤੋਂ ਇਲਾਵਾ ਸਾਨੂੰ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ
ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਬਲਕਾਰ ਮਾਵੀ ਤੇ ਪਿੰਡ ਵਾਸੀਆਂ ਦਾ ਧੰਨਵਾਦ ਇਹਨਾਂ ਨੂੰ ਜੀ ਆਇਆ ਆਖਦੇ ਹਾਂ ਅਤੇ ਜਿਨਾਂ ਕੰਮਾਂ ਸਬੰਧੀ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਪਿੰਡ ਨੂੰ ਹਰ ਸਹੂਲਤ ਮਿਲਣੀ ਚਾਹੀਦੀ ਹੈ। ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰਿਆਂ ਨੂੰ ਇੱਕ ਬਰਾਬਰਤਾ ਨਾਲ ਦੇਖਦੀ ਹੈ।ਜੋ ਵੀ ਸਾਡੀਆਂ ਸਰਕਾਰੀ ਸਹੂਲਤਾਂ ਹਨ ਉਹ ਹਰ ਪਰਿਵਾਰ ਦੇ ਲਈ ਹਰ ਪਿੰਡ ਦੇ ਲਈ ਹਨ।ਅਸੀਂ ਮਿਲ ਕੇ ਹੁਣ ਆਉਣ ਵਾਲੇ ਸਮੇਂ ਚ ਇਸ ਪਿੰਡ ਅਭੀ ਪੁਰ ਚ ਜੋ ਵੀ ਵਿਕਾਸ ਦੇ ਕਾਰਜ ਅਧੂਰੇ ਹਨ ਉਹਨਾਂ ਨੂੰ ਨੇਪਰੇ ਚਾੜਾਂਗੇ ਉਨ੍ਹਾਂ ਕਿਹਾ ਸ ਭਗਵੰਤ ਸਿੰਘ ਮਾਨ ਦਾ ਇਹੀ ਟਿੱਚਾ ਹੈ ਕੇ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਵੀ ਵਿਅਕਤੀ ਜਾਂ ਸਰਪੰਚ ਪੰਚ ਹੋਵੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਸੰਗਠਨ ਇੰਚਾਰਜ ਗੁਰਸ਼ਰਨ ਸਿੰਘ ਬਿੰਦਰਖੀਆ, ਅਮਨਦੀਪ ਸਿੰਘ ਰੋਕੀ, ਬਲਾਕ ਪ੍ਰਧਾਨ ਜੱਗੀ ਕਾਦੀ ਮਾਜਰਾ, ਸਤਵਿੰਦਰ ਸਿੰਘ ਸਲੇਮਪੁਰ , ਬੰਟੀ ਬੜੌਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਪਿੰਡ ਕੁੱਬਾਹੇੜੀ ਅਤੇ ਅਭੀਪੁਰ ਦੇ ਪਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here