ਮਾਜਰੀ 24 ਜੁਲਾਈ( ਰਣਜੀਤ ਸਿੰਘ ਕਾਕਾ) ਮਾਜਰੀ ਤਹਿਸੀਲ ਦੇ ਰੈਵਨਿਊ ਰਿਕਾਰਡ ਵਿੱਚ ਗੜਬੜੀਆਂ ਅਤੇ ਜਾਲਸਾਜ਼ੀ ਦੇ ਦੋਸ਼ ਸਾਹਮਣੇ ਆਏ ਹਨ। ਪਿੰਡ ਸਿਸਵਾਂ ਦੀ ਜ਼ਮੀਨੀ ਵਿਵਾਦ ਨਾਲ ਸੰਬੰਧਤ ਮਾਮਲੇ ਵਿੱਚ ਮਾਜਰੀ ਤਹਿਸੀਲ ਦੇ ਰੈਵਨਿਊ ਅਧਿਕਾਰੀਆਂ ਉੱਤੇ ਧੋਖੇ ਨਾਲ ‘ ਤਕਸੀਮ ਕਰਕੇ ਢਾਈ ਕਿੱਲੇ ਕਥਿਤ ਰੂਪ ਵਿਚ ਵੇਚ ਦੇਣ ਤੇ ਰਿਕਾਰਡ ਖੁਰਦ ਬੁਰਦ ਕਰ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਤਕੀਪੁਰ ਵਾਸੀ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦਫ਼ਤਰ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਗੁਰਵਿੰਦਰ ਸਿੰਘ ਤੱਕੀਪੁਰ ਇਨਫਰਾ ਪ੍ਰੋਜੈਕਟ ਪ੍ਰਾਈਵੇਟ ਲਿਮਿਟਡ ਦੇ ਅਧਿਕ੍ਰਿਤ ਪ੍ਰਤੀਨਿਧੀ ਹਨ।
ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਨਗੋ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਉੱਤੇ ਰੈਵਨਿਊ ਰਿਕਾਰਡ ਨਾਲ ਛੇੜਛਾੜ ਕਰਨ, ਦਸਤਾਵੇਜ਼ ਗਾਇਬ ਕਰਨ ਅਤੇ ਗੈਰਕਾਨੂੰਨੀ ਤਰੀਕੇ ਨਾਲ ਢਾਈ ਕਿੱਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਦੋਸ਼ ਲਗਾਏ ਹਨ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦਫ਼ਤਰ ਵੱਲੋਂ 7 ਅਪ੍ਰੈਲ 2026 ਨੂੰ ਜਾਰੀ ਪੱਤਰ ਵਿੱਚ ਇਸ ਸ਼ਿਕਾਇਤ ਦੀ ਜਾਂਚ ਕਰਕੇ ਵਿਸਥਾਰਪੂਰਵਕ ਰਿਪੋਰਟ ਮੰਗੀ ਗਈ ਹੈ। ਇਸ ਸਬੰਧੀ ਵਾਧੂ ਮੁੱਖ ਸਕੱਤਰ (ਰੈਵਨਿਊ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਾਮਲੇ ਦੀ ਕਾਨੂੰਨ ਅਨੁਸਾਰ ਜਾਂਚ ਕਰਕੇ ਯੋਗ ਕਾਰਵਾਈ ਯਕੀਨੀ ਬਣਾਈ ਜਾਵੇ।
ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਹੁਣ ਤੱਕ ਮਾਜਰੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਾਂਚ ਰਿਪੋਰਟ ਪੇਸ਼ ਨਹੀਂ ਕੀਤੀ ਗਈ।
ਗੁਰਵਿੰਦਰ ਸਿੰਘ ਦੇ ਅਨੁਸਾਰ, ਵਿੱਤੀ ਕਮਿਸ਼ਨਰ (ਰੈਵਨਿਊ), ਪੰਜਾਬ ਪਹਿਲਾਂ ਹੀ 8 ਨਵੰਬਰ 2023 ਦੇ ਹੁਕਮ ਅਤੇ 18 ਦਸੰਬਰ 2023 ਦੀ ਸਨਦ ਤਕਸੀਮ ਨੂੰ ਰੱਦ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸੰਬੰਧਿਤ ਰਿਕਾਰਡ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ।
ਇਸ ਮਾਮਲੇ ਸਬੰਧੀ ਪੱਖ ਜਾਣਨ ਲਈ ਜਦੋਂ ਨਾਇਬ ਤਹਿਸੀਲਦਾਰ ਨਾਲ ਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਫੋਨ ਵਿਚ ਇਨਕਮਿੰਗ ਕਾਲਾਂ ਬੰਦ ਸਨ








