ਬਰਸਾਤ ਤੋਂ ਬਾਦ ਖੇਡ ਮੈਦਾਨ ਤਿਆਰ ਕਰਾਂਗੇ: ਦਲਵਿੰਦਰਬੈਨੀਪਾਲ ਮਾਜਰੀ 2 ਅਗਸਤ (,ਰਣਜੀਤ ਸਿੰਘ ਕਾਕਾ)ਘਾੜ ਇਲਾਕੇ ਦੇ ਵਿਚ ਸਮਾਜ ਸੇਵਾ ਦੇ ਵਿਚ ਤੇਜੀ ਨਾਲ ਆਪਣਾਂ ਵਿਲੱਖਣ ਸਥਾਨ ਬਣਾਉਣ ਵਾਲੇ ਬੈਨੀਪਾਲ ਗਰੁੱਪ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੌੜਨ ਦਾ ਜੋ ਤੱਹਈਆ ਕੀਤਾ ਹੋਇਆ ਉਸ ਤਹਿਤ ਪਿੰਡ ਪਿੰਡ ਜਾਕੇ ਨੌਜ਼ਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਿਥੇ ਗਰਾਂਉਡ ਤਿਆਰ ਕਰਵਾਏ ਜਾ ਰਹੇ ਹਨ। ਉਥੇ ਨੌਜਵਾਨਾਂ ਨੂੰ ਉਨ੍ਹਾਂ ਦੀ ਖੇਡ ਕੱਬਡੀ ਕ੍ਰਿਕਟ ਵਾਲੀਬਾਲ ਫੁੱਟਬਾਲ ਨਾਲ ਸੰਬੰਧਤ ਕਿੱਟਾਂ ਦਿਤੀਆਂ ਜਾ ਰਹੀਆਂ ਹਨ
ਬੈਨੀਪਾਲ ਗਰੁੱਪ ਦੇ ਐਮ.ਡੀ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਇਸੇ ਸੇਵਾ ਨੂੰ ਅਗੇ ਜਾਰੀ ਰੱਖਦੇ ਹੋਏ ਅੱਜ ਪਿੰਡ ਮਹਿਰੌਲੀ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਨੌਜਵਾਨਾਂ ਨੂੰ ਵਾਲੀਬਾਲ ਦੀ ਕਿੱਟ ਭੇਟ ਕੀਤੀ ਗਈ ਤੇ ਐਲਾਨ ਕੀਤਾ ਕਿ ਬਰਸਾਤਾਂ ਤੋਂ ਬਾਦ ਇਸ ਪਿੰਡ ਦੇ ਖੇਡ ਮੈਦਾਨ ਨੂੰ ਤਿਆਰ ਕਰਨ ਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬੋਲਦਿਆਂ ਸ਼੍ਰ ਬੈਨੀਪਾਲ ਨੇ ਕਿਹਾ ਕਿ ਸਰਕਾਰਾਂਨੌਜਵਾਨਾਂ ਪ੍ਰਤੀ ਅਵੇਸਲਾ ਪਨ ਵਿਖਾ ਰਹੀਆਂਹਨ ਤੇ ਇਸੇ ਕਰਕੇਨੌਜਵਾਨ ਬੇਰੁਜਗਾਰੀ ਵੱਸ ਨਸ਼ਿਆਂ ਨੂੰ ਆਪਣਾ ਰਹੇ ਹਨ ਉਨਾਂ ਕਿਹਾ ਕਿਉਹ ਪਿੰਡ ਪਿੰਡ ਜਾਕੇ ਨੋਜਵਾਨਾਂ ਨੂੰ ਜਾਗਰੂਕ ਕਰਕੇ ਖੇਡਾਂ ਨਾਲ ਜੋੜ ਕੇ ਨਸ਼ੇ ਦਾ ਕੋਹੜ ਵੱਢ ਰਹੇ ਹਨ।ਇਸ ਮੌਕੇ ਮਹਿਰੋਲੀ ਕਲੱਬ ਦੇ ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਹਰਸ਼ਦੀਪ ਸਿੰਘ ਤੇ ਰਵਿੰਦਰ ਸਿੰਘ ਆਦਿ ਹਾਜਰ ਸਨ।ਇਸ ਮੌਕੇ ਬੈਨੀਪਾਲ ਗਰੁੱਪ ਦੀ ਟੀਮ ਦੇ ਅਹਿਮ ਮੈਂਬਰ ਬਾਬਾ ਢਾਬਾ ਦੇ ਸੰਚਾਲਕ ਰਣਬੀਰ ਸਿੰਘ ਕਾਦੀਮਾਜਰਾ ਅਤੇ ਜਗਦੀਸ਼ ਸਿੰਘ ਦੀਸ਼ਾ ਨੇ ਵੀ ਨੌਜਵਾਨਾਂ ਨੂੰ ਅਸ਼ੀਰਵਾਦ ਦਿੱਤਾ।






