ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਮੌਰਿੰਡਾ, ਖਰੜ (,ਰਣਜੀਤ ਸਿੰਘ ਕਾਕਾ)ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਸਾਬਕਾ ਚੇਅਰਮੈਨ ਜਿਲਾ ਯੋਜਨਾ ਬੋਰਡ ਮੋਹਾਲੀ ਦੀ ਸੱਸ ਮਾਂ ਸ਼੍ਰੀਮਤੀ ਕਰਮ ਰੇਖਾ ਦਾ ਦੇਹਾਂਤ ਹੋ ਗਿਆ ਉਹ 85 ਵਰਿਆਂ ਦੇ ਸਨ ਜਿਨਾਂ ਦੀ ਅੰਤਿਮ ਅਰਦਾਸ 9 ਜੁਲਾਈ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 1-00 ਤੋਂ 2-00 ਵਜੇ ਤੱਕ ਰਾਮ ਦਰਬਾਰ ਮੰਦਰ ਕਿਚਲੂ ਨਗਰ ਲੁਧਿਆਣਾ ਵਿਖੇ ਹੋਵੇਗੀ ਉਨਾਂ ਦੀ ਮੌਤ ਤੇ ਵੱਖ ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਆਗੂਆਂ ਵੱਲੋਂ ਸ੍ਰੀ ਵਿਜੇ ਸ਼ਰਮਾ ਟਿੰਕੂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਜਲੰਧਰ ਚੇਅਰਮੈਨ ਕੰਪੇਨ ਕਮੇਟੀ ਪੰਜਾਬ, ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਚੰਡੀਗੜ੍ਹ, ਅਮਰ ਸਿੰਘ ਮੈਂਬਰ ਪਾਰਲੀਮੈਂਟ ਸ਼੍ਰੀ ਫਤਿਹਗੜ੍ਹ ਸਾਹਿਬ, ਸ਼ਮਸ਼ੇਰ ਸਿੰਘ ਦੂਲੋ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ, ਕੈਪਟਨ ਸੰਦੀਪ ਸੰਧੂ ਜਨ ਸਕੱਤਰ ਪੰਜਾਬ ਕਾਂਗਰਸ, ਵਿਜੇ ਇੰਦਰ ਸਿੰਗਲਾ ਸਾਬਕਾ ਮੰਤਰੀ, ਬਲਵੀਰ ਸਿੰਘ ਸਿੱਧੂ ਸਾਬਕਾ ਮੰਤਰੀ, ਕਮਲ ਕਿਸ਼ੋਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੋਹਾਲੀ, ਗੁਰਪ੍ਰੀਤ ਸਿੰਘ ਜੀਪੀ ਸਾਬਕਾ ਵਿਧਾਇਕ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

LEAVE A REPLY

Please enter your comment!
Please enter your name here