ਖੁਸ਼ਵੀਰ ਹੈਪੀ ਦੀ ਟਿਕਟ ਨੂੰ ਲੈ ਕੇ ਆਪ ਦਾ ਰਿਹਾ ਹਾਈ ਵੋਲਟੇਜ ਡਰਾਮਾ ਗੁਰਪਾਲ ਹੋਇਆ12 ਚ ਆਪ ਦਾ ਹੈਪੀ ਨਰਾਜ ਹੋਕੇ ਅਜ਼਼ਾਦ ਵਾਰਡ 5 ਤੋਂ ਨਵਦੀਪ ਸੈਣੀ ਦੀ ਟਿਕਟ ਕਟੀ ਗੁਰਸ਼ਰਨ ਬਿੰਦਰਖੀਏ ਦੀ ਪਤਨੀ ਹਰਪ੍ਰੀਤ ਕੌਰ ਆਪ ਦੀ ਉਮੀਦਵਾਰ

ਕੁਰਾਲੀ,16 ਮਈ: ਸਿਵੀ ਸ੍ਰੀ ਗਣੇਸ਼:
ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਸਥਾਨਕ ਨਗਰ ਕੌਂਸਲ ਵਿੱਚ ਨਾਮਜ਼ਦਗੀਆਂ ਭਰਨ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਅੱਜ ਅੰਤਿਮ ਦਿਨ 80 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ ਅਤੇ ਹੁਣ ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਦੀ ਗਿਣਤੀ 99 ਹੋ ਗਈ ਹੈ।
ਕੌਂਸਲ ਚੋਣਾਂ ਦੇ ਪਹਿਲੇ ਪੜਾਅ ਦੇ ਅੰਤਿਮ ਦਿਨ ਅੱਜ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀਆਂ ਦੇ ਸਾਰੇ ਵਾਰਡਾਂ ਦੇ ਉਮੀਦਵਾਰਾਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਰਿਟਰਨਿਗ ਅਫ਼ਸਰ ਸੁਖਵਿੰਦਰ ਸਿੰਘ ਐਕਸੀਅਨ ਮੰਡੀ ਬੋਰਡ ਪੰਜਾਬ ਕੋਲ ਇਕੱਠਿਆਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੂਜੇ ਪਾਸੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਰਹਿੰਦੇ ਉਮੀਦਵਾਰਾਂ ਨੇ ਵੀ ਆਪਣੀਆਂ ਨਾਮਜ਼ਦੀਆਂ ਭਰੀਆਂ।
ਇਸੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 12 ਦੇ ਉਮੀਦਵਾਰ ਨੂੰ ਲੈ ਕੇ ਅੱਜ ਦੁਪਹਿਰ ਤੱਕ ਪੇਚ ਫਸਿਆ ਰਿਹਾ। ਸ਼ੁੱਕਰਵਾਰ ਦੇਰ ਰਾਤ ਨੂੰ ‘ਆਪ’ ਹਾਈਕਮਾਂਡ ਵਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਵਿੱਚ ਖੁਸ਼ਬੀਰ ਸਿੰਘ ਹੈਪੀ ਨੂੰ ਇਸ ਵਾਰਡ ਤੋਂ ਟਿਕਟ ਦਿੱਤੀ ਗਈ। ਇਸ ਟਿਕਟ ਦਾ ‘ਆਪ’ ਦੀ ਸਥਾਨਕ ਇਕਾਈ ਨੇ ਡਟ ਕੇ ਵਿਰੋਧ ਕੀਤਾ ਅਤੇ ਸਥਾਨਕ ਇਕਾਈ ਦੇ ਰੋਸ ਅੱਗੇ ਝੁਕਕਿਆਂ ਪਾਰਟੀ ਨੇ ਖੁਸ਼ਬੀਰ ਸਿੰਘ ਹੈਪੀ ਦੀ ਟਿਕਟ ਕੱਟ ਕੇ ਗੁਰਪਾਲ ਸਿੰਘ ਨੂੰ ਟਿਕਟ ਦੇ ਦਿੱਤੀ। ਜ਼ਿਕਰਯੋਗ ਹੈ ਕਿ ਖੁਸ਼ਬੀਰ ਸਿੰਘ ਹੈਪੀ ਨੇ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੀ ਸਥਾਨਕ ਇਕਾਈ ਨਾਲ ਟਕਰਾਅ ਦੀ ਸਥਿਤੀ ਬਣਾਈ ਹੋਈ ਸੀ ਅਤੇ ਆਪ ਦੀ ਬਲਾਕ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਟਿਕਟ ਕੱਟੇ ਜਾਣ ਤੋਂ ਬਾਅਦ ਖੁਸ਼ਬੀਰ ਸਿੰਘ ਹੈਪੀ ਨੇ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਵਲੋਂ ਦੌਰਾ
ਇਸੇ ਦੌਰਾਨ ਚੋਣ ਪ੍ਰਕ੍ਰਿਆ ਦੇ ਪਹਿਲੇ ਪੜਾਅ ਵਿੱਚ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ ਦੀ ਸਮੀਖਿਆ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਨੇ ਅੱਜ ਕੌਂਸਲ ਦਾ ਦੌਰਾ ਕੀਤਾ। ਉਨ੍ਹਾਂ ਕੌਂਸਲ ਦਫ਼ਤਰ ਵਿੱਚ ਚੱਲ ਰਹੀ ਨਾਮਜ਼ਦੀਆਂ ਪ੍ਰਕ੍ਰਿਆ ਦੇਖੀ ਅਤੇ ਕੌਂਸਲ ਵਲੋਂ ਜਾਰੀ ਕੀਤੇ ਜਾ ਰਹੇ ਇਤਰਾਜ਼ ਹੀਣਤਾ ਸਰਟੀਫਿਕੇਟ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਏ.ਡੀ. ਸੀ ਸੋਨਮ ਚੌਧਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਾਰਦਰਸ਼ੀ ਢੰਗ ਨਾਲ ਕੌਂਸਲ ਚੋਣਾਂ ਲਈ ਹਰ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਫੋਟੋ:

LEAVE A REPLY

Please enter your comment!
Please enter your name here