ਵੀਰਵਾਰ ਬੀਤੀ ਰਾਤ ਘਰ ਦੇ ਬਾਹਰ ਗੈਂਗਸਟਰਾਂ ਕੀਤੀ ਫਾਇਰਿੰਗ ਨਿਊੰ ਚੰਡੀਗੜ 3 ਅਪ੍ਰੈਲ( ਰਣਜੀਤ ਸਿੰਘ ਕਾਕਾ) ਨਿਊ ਚੰਡੀਗੜ੍ਹ ਏਰੀਏ ਵਿਚ ਰੋਜਾਨਾ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਨਾਲ ਇਲਾਕੇ ਵਿਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ ਦਿਨੀਂ ਹੁਸ਼ਿਆਰਪੁਰ ਦੇ ਪ੍ਰਾਪਰਟੀ ਡੀਲਰ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ , ਉਥੇ ਹੀ ਬੀਤੀ ਰਾਤ 2 ਵਜੇ ਦੇ ਕਰੀਬ ਪਿੰਡ ਜੈਯੰਤੀ ਮਾਜਰੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਚੌਧਰੀ ਸਿਆਮ ਲਾਲ ਮਾਜਰੀਆਂ ਦੇ ਘਰ ਉਤੇ ਅਣਪਛਾਤੇ ਵਿਅਕਤੀਆਂ ਵਲੋਂ ਫਾਈਰਿੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਚੋਧਰੀ ਸਿਆਮ ਲਾਲ ਮਾਜਰੀਆਂ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਜਾਂ ਰਹੀਆਂ ਸਨ ਤੇ ਉਹਨਾਂ ਤੋਂ ਕਰੋੜਾਂ ਦੀ ਫਿਰੋਤੀ ਮੰਗੀ ਜਾ ਰਹੀ ਸੀ। ਜਿਸ ਸਬੰਧੀ ਸ਼੍ ਮਾਜਰੀਆਂ ਮੁਤਾਬਕ ਪੁਲਿਸ ਨੂੰ ਇਨਾਂ ਧਮਕੀਆਂ ਸਬੰਧੀ ਜਾਣੂੰ ਕਰਵਾ ਦਿਤਾ ਗਿਆ ਸੀ ਅਜੇ ਪੁਲਿਸ ਮਾਮਲੇ ਦੀ ਜਾਂਚ ਕਰ ਹੀ ਰਹੀ ਕਿ ਕੱਲ ਰਾਂਤੀ ਡੇਢ ਵਜੇ ਦੇ ਕਰੀਬ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਉਹਨਾਂ ਦੇ ਘਰ ਤੇ ਤਿੰਨ ਫਾਇਰ ਕੀਤੇ ਗਏ ਹਨ। ਇਸ ਘਟਨਾ ਸਬੰਧੀ ਚੋਧਰੀ ਸਿਆਮ ਲਾਲ ਮਾਜਰੀਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਤੇ ਮੁੱਲਾਂਪੁਰ ਪੁਲਿਸ ਤੇ ਹੋਰ ਉੱਚ ਅਧਿਕਾਰੀਆਂ ਤੇ ਫੋਰੋਸੈਂਸਿਕਵ ਟੀਮਾਂ ਵੈਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਤੇ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿਚ ਦੋ ਮੌਂਕੀ ਕੈਪ ਪਾਈ ਨੌਜਵਾਨ ਸਾਮਲਾਲ ਗੂੜਾ ਦੇ ਘਰ ਦੇ ਬਾਹਰ ਖੜਕੇ ਤਿੰਨਗੋਲੀਆਂ ਚਲਾ ਰਹੇ ਨੇ ਤੇ ਮੋਟਰਸਾਇਕਲ ਤੇ ਫਰਾਰ ਹੋ ਜਾਂਦੇ ਨੇਤੇ ਪੁਲਿਸ ਵਲੋਂ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲਪੁਲਿਸ ਅਤੇ ਅਕਾਲੀ ਆਗੂ ਸ਼ਾਮ ਲਾਲ ਇਸ ਮਾਮਲੇ ਦੀ ਜਾਂਚ ਚ ਤੱਥਾਂ ਲਈ ਚੁੱਪ ਹਨ ਤੇ ਕਿਸ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ ਉਹ ਵੀ ਜਾਣਕਾਰੀ ਗੁਪਤ ਰੱਖੀ ਜਾ ਰਹੀ ਹੈ।

I

LEAVE A REPLY

Please enter your comment!
Please enter your name here