ਕੁਰਾਲੀ /ਮਾਜਰੀ 14 ਮਾਰਚ ( ਸ਼ਿਵੀ ਮਾਰਸ਼ਲ ਨਿਊਜ਼): ਅੱਜ ਮੋਗਾ ਵਿਖੇ ਭਾਜਪਾ ਦੀ ਰੈਲੀ ਵਿੱਚ ਲੋਕਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਅਤੇ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਮੌਗਾ ਵਿਖੇ ਪੰਜਾਬ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਗਤਾਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਉਹਨਾਂ ਬੋਲਦਿਆਂ ਕਿਹਾ ਕੀ ਅਗਲੀ ਸਰਕਾਰ 2027 ਦੇ ਵਿੱਚ ਭਾਜਪਾ ਦੀ ਸਰਕਾਰ ਆ ਰਹੀ ਹੈ ਅਤੇ ਉਹਨਾਂ ਕਿਹਾ ਕਿ ਅਮਿਤ ਸ਼ਾਹ ਜੀ ਦੇ ਵਿਚਾਰ ਸੁਣਨ ਲਈ ਮੋਗਾ ਪੁਹੰਚੌ ਅਤੇ ਵਰਕਰਾਂ ਵਿੱਚ ਹੋਰ ਵੀ ਭਾਰੀ ਉਤਸਾਹ ਵਧੇਗਾ ਅਤੇ ਇਸ ਰੈਲੀ ਨੂੰ ਬਦਲਾਅ ਰੈਲੀ ਦਾ ਨਾਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀ ਤੇ ਇਸ ਵਕਤ ਮੌਜੂਦਾ ਸਰਕਾਰ ਝਾੜੂ ਵਾਲਿਆਂ ਦੀ ਚੱਲ ਰਹੀ ਹੈ| ਜੋ ਵੀ ਸਰਕਾਰਾਂ ਆਈਆਂ ਉਹ ਸਿਰਫ ਤੇ ਸਿਰਫ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਗਈਆਂ ਅਤੇ ਹੋਰ ਕੋਈ ਵੀ ਪੰਜਾਬ ਦਾ ਵਿਕਾਸ ਨਹੀਂ ਹੋਇਆ| ਦਿਨ ਦਿਹਾੜੇ ਹੀ ਪੰਜਾਬ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਜਾਂਦੇ ਹਨ ਅਤੇ ਗੈਂਗਸਟਰਾਂ ਦਾ ਦੱਬ ਦਬਾ ਵੱਧ ਗਿਆ ਅਤੇ ਨੌਜਵਾਨ ਨਸ਼ੇ ਦੀ ਦਲ ਦਲ ਦੇ ਵਿੱਚ ਫਸ ਰਹੇ ਹਨ| ਜਗਤਾਰ ਸਿੰਘ ਸਿੱਧੂ ਵੱਲੋਂ| ਕਿਹਾ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਨੌਜਵਾਨ ਬਚਾਉਣੇ ਅਤੇ ਨਸ਼ੇ ਦਾ ਖਾਤਮਾ ਕਰਨਾ ਹੈ ਤਾਂ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਲਿਆਉਣੀ ਬਹੁਤ ਹੀ ਜਰੂਰੀ ਹੈ ਅਤੇ ਅੱਜ ਸਿਰਫ ਕੱਲੀ ਭਾਜਪਾ ਦੀ ਰੈਲੀ ਹੋ ਰਹੀ ਹੈ ਨਾ ਕਿ ਕਿਸੇ ਨਾਲ ਗੱਠ ਜੋੜ ਦੀ ਰੈਲੀ ਅਤੇ ਤਾਬੜ ਤੋੜ ਇਕੱਠ ਹੋਵੇਗਾ ਅਤੇ ਅੱਜ ਖਰੜ ਹਲਕੇ ਦੇ ਵਰਕਰਾਂ ਵਿਚ ਰੈਲੀ ਨੂੰ ਸੰਬੋਧਨ ਕਰਨ ਲਈ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਇਸ ਮੌਕੇ| ਸਤਪਾਲ ਸਿੰਘ ਕੇਸਰ ਸਿੰਘ ਹਰਜੋਤ ਸਿੱਧੂ ਦਰਸ਼ਨ ਸਿੰਘ ਪ੍ਰਿਤਪਾਲ ਸਿੰਘ ਰੁਪਿੰਦਰ ਸਿੱਧੂ ਜਗਮੋਣ ਗੋਇਲ ਜਗਤਾਰ ਰਾਮਪੁਰ ਗੁਰਨੂਰ ਸਿੱਧੂ ਗੌਰਵ ਕੁਮਾਰ ਮਨਜੋਤ ਸਿੱਧੂ
ਆਦੀ ਹਾਜ਼ਰ ਸਨ








