ਕੋਰਮ ਪੂਰਾ ਨਾ ਹੋਣ ਕਾਰਨ ਹੋਈ ਮੁਲਤਵੀ ਕਾਂਗਰਸ ਮੈਂਬਰ ਰਹੇ ਗੈਰਹਾਜ਼ਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਐਨ ਕੇ ਸ਼ਰਮਾਂ ਅਜਮੇਰ ਖੇੜਾ ਰਵਿੰਦਰ ਖੋੜਾ ਸ਼ਿਆਮ ਲਾਲ ਪਰਮਿੰਦਰ ਸੋਹਾਣਾਂ ਨੇ ਕਿਹਾ ਲੋਕ ਤੰਤਰ ਦਾ ਘਾਣ
ਮਾਜਰੀ 6 ਮਾਰਚ ( ਰਣਜੀਤ ਸਿੰਘ ਕਾਕਾ)ਬਲਾਕ ਸੰਮਤੀ ਮਾਜਰੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਤੇ ਲਈ ਅੱਜ ਹੋਣ ਵਾਲੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਹੋ ਗਈ ਹੈ1 ਬਲਾਕ ਸੰਮਤੀ ਦੀ ਚੋਣ ਲਈ 8 ਬਲਾਕ ਸੰਮਤੀ ਮੈਂਬਰ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਇੱਕ ਅਜ਼ਾਦ ਉਮੀਦਵਾਰ ਹੀ ਹਾਜਰ ਸਨ ਜਦਕਿ ਆਮ ਆਦਮੀ ਪਾਰਟੀ ਦੇ ਪੰਜ ਅਤੇ ਕਾਂਗਰਸ ਦਾ ਇਕ ਬਲਾਕ ਸੰਮਤੀ ਮੈਂਬਰ ਗੈਰਹਾਜ਼ਰ ਹੋਣ ਕਾਰਨ ਕੋਰਮ ਪੂਰਾ ਨਾ ਹੋਣ ਕਾਰਨ ਚੇਅਰਮੈਨੀ ਦੀ ਚੋਣ ਮੁਲਤਵੀ ਕਰ ਦਿਤੀ ਗਈ1ਇਸ ਮੌਕੇ ਚੋਣਾਂ ਕਰਵਾਉਣ ਲਈ ਪੂਰਾ ਤੰਤਰ ਮੌਜੂਦ ਸੀ ਤੇ ਭਾਰੀ ਗਿਣਤੀ ਵਿਚ ਪੁਲਿਸ ਵੀ ਤਾਇਨਾਤ ਸੀ।ਜਦੋਂ ਚੋਣ ਮੁਲਤਵੀ ਕੀਤੀ ਗਈ ਤਾਂਉਥੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ1
ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਸੰਮਤੀ ਮਾਜਰੀ ਦੀ ਚੇਅਰਮੈਨ ਦੀ ਚੋਣ ਸੰਮਤੀ ਮੁਲਤਵੀ ਕਰਨ ਅਤੇ ਮੀਟਿੰਗਾਂ ਤੋਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਗੈਰਹਾਜ਼ਰੀ ਦੀ ਤਿੱਖੀ ਨਿੰਦਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਐਨ ਕੇ ਸ਼ਰਮਾ ਜ਼ਿਲਾ ਆਬਜ਼ਰਵਰ ਪਰਮਿੰਦਰ ਸਿੰਘ ਸੋਹਾਣਾ ਪ੍ਰਧਾਨ ਜਿਲਾ ਮੁਹਾਲੀ,ਰਵਿੰਦਰ ਸਿੰਘ ਖੇੜਾ ,ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਇਸਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਹੈ। ਕਿਉਂਕਿ ਬਲਾਕ ਮਾਜਰੀ ਅਤੇ ਖਰੜ ਦੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਕਰਨੀ ਪਈ ਕਿਉਂਕਿ ਆਮ ਆਦਮੀ ਪਾਰਟੀ ਦੇ ਪ੍ਰੀਸ਼ਦ ਮੀਟਿੰਗ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਰੂੜ ਪਾਰਟੀ ਜਾਨਬੁੱਝ ਕੇ ਲੋਕਤੰਤਰਿਕ ਪ੍ਰਕਿਰਿਆ ਤੋਂ ਬਚ ਰਹੀ ਹੈ।
ਇਸ ਸਬੰਧੀ ਸ਼ੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਖਰੜ੍ਹ ਅਜਮੇਰ ਸਿੰਘ ਖੇੜਾ ਦੇ ਘਰ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਅਬਜਰਵਰ ਐਨ.ਕੇ. ਸ਼ਰਮਾ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੇ 9 ਸੰਮਤੀ ਮੈਂਬਰ ਚੌਣਾਂ ਵਿਚ ਜਿੱਤੇ ਹਨ ਅਤੇ ਆਮ ਆਦਮੀ ਪਾਰਟੀ ਦੇ ਸਿਰਫ 5 ਸੰਮਤੀ ਮੈਂਬਰ ਜਿੱਤੇ ਹਨ ਜਿਸ ਕਰਕੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਹੀ ਲੱਗਣੇ ਹਨ ਪਰ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਅਕਾਲੀ ਦਲ ਦੇ ਸੰਮਤੀ ਮੈਂਬਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਥਾਣਿਆਂ ਵਿਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾ ਕਿ ਅਕਾਲੀ ਦਲ ਦੇ ਸੰਮਤੀ ਮੈਂਬਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਣ ਪਰ ਅਕਾਲੀ ਦਲ ਦੇ ਸੰਮਤੀ ਮੈਂਬਰ ਨਿਰੋਲ ਅਕਾਲੀ ਦਲ ਨਾਲ ਖੜ੍ਹੇ ਹਨ 1
ਇਸ ਮੌਕੇ ਪਰਮਿੰਦਰ ਸਿੰਘ ਸੋਹਾਣਾ ਪ੍ਰਧਾਨ ਜਿਲਾ ਮੂੁਹਾਲੀ, ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਪ ਸਰਕਾਰ ਵੱਲੋਂ ਬਲਾਕ ਸੰਮਤੀ ਚੋਣਾਂ ਨੂੰ ਟਾਲਣਾ ਉਸਦੀ ਕਥਿਤ “ਕੱਟਰ ਇਮਾਨਦਾਰ” ਛਵੀ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਜਰੀ ਬਲਾਕ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਸਾਫ਼ ਬਹੁਮਤ ਪ੍ਰਾਪਤ ਹੈ, ਜਿੱਥੇ 15 ਵਿੱਚੋਂ 9 ਮੈਂਬਰ ਅਕਾਲੀ ਦਲ ਤੋਂ ਚੁਣੇ ਗਏ ਹਨ, ਜਦਕਿ ਮਾਜਰੀ ਅਤੇ ਖਰੜ ਦੋਵਾਂ ਬਲਾਕਾਂ ਵਿੱਚ ਆਪ ਕੋਲ ਬਹੁਮਤ ਨਹੀਂ ਹੈ। ਇਸ ਮੌਕੇ ਸ਼ਿਆਮ ਲਾਲ ਮਾਜਰੀਆ ਨੇ ਨੇ ਰਕਾਰ ‘ਤੇ ਸੱਤਾ ਦੇ ਦੁਰਉਪਯੋਗ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦੋਵਾਂ ਬਲਾਕਾਂ ਵਿੱਚ ਲੋਕਾਂ ਨੇ ਆਪ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਜਿਹੀਆਂ ਤਾਨਾਸ਼ਾਹੀ ਤਾਕਤਾਂ ਦੇ ਖ਼ਿਲਾਫ਼ ਡਟ ਕੇ ਲੜੇਗੀ ਅਤੇ ਸਰਕਾਰ ਨੂੰ ਜਵਾਬਦੇਹ ਬਣਾਏਗੀ।
ਇਸ ਮੌਕੇ , ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਚੰਗਰ, ਜਸਪਾਲ ਸਿੰਘ ਖਿਜ਼ਰਬਾਦ, ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਬਲਵੀਰ ਸਿੰਘ ਢਕੌਰਾ ਕਲਾ, ਗੁਲਜਾਰ ਸਿੰਘ ਖੇੜਾ, ਸਾਬਕਾ ਸਰਪੰਚ ਜਗਦੀਪ ਸਿੰਘ ਮਾਜਰੀ, ਬਲਜਿੰਦਰ ਸਿੰਘ ਭੇਲੀ, ਅਵਤਾਰ ਸਿੰਘ ਸੁਲੇਮਪੁਰ ਖੁਰਦ, ਹਰਵਿੰਦਰ ਸਿੰਘ ਸੁਲੇਮਪੁਰ, ਮਨਜੀਤ ਸਿੰਘ, ਮੇਜਰ ਸਿੰਘ ਬਿੱਟੂ, ਬਲਜੀਤ ਸਿੰਘ ਖੇੜਾ, ਗੁਰਜੀਤ ਸਿੰਘ ਕਾਲੇਵਾਲ, ਅਰਵਿੰਦਰ ਸਿੰਘ ਕਾਲੇਵਾਲ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਸੰਮਤੀ ਮੈਂਬਰ ਹਾਜ਼ਰ ਸਨ।








