ਮਾਮਲਾ ਪਿੰਡ ਮਿਰਜ਼ਾਪੁਰ ਚ ਲੈਂਡ ਮਾਫੀਏ ਦਾ
ਨਿਊ ਚੰਡੀਗੜ 20 ਫਰਵਰੀ( ਰਣਜੀਤ ਸਿੰਘ ਕਾਕਾ)
ਨਿਊ ਚੰਡੀਗੜ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਿਆ ਪਿੰਡ ਮਿਰਜਾਪੁਰ ਇਕ ਵਾਰ ਮੁੜ ਫਿਰ ਚਰਚਾ ਵਿਚ ਹੈ ਇਸ ਵਾਰ ਭਾਜਪਾ ਤੇਜ ਤਰਾਰ ਆਗੂ ਵਿਨੀਤ ਜੋਸੀ ਨੇ ਕਥਿਤ ਤੌਰ ਤੇ ਦੋਸ ਲਗਾਇਆ ਹੈ ਕਿ ਪਿੰਡ ਮਿਰਜ਼ਾਪੁਰ ਵਿਚ ਭੂਮਾਫੀਆ ਸਰਗਰਮ ਹੈ ਤੇ ਨਿਯਮ ਕਾਨੂੰਨ ਛਿੱਕੇ ਟੰਗਕੇ ਗਲਤ ਢੰਗ ਨਾਲ ਕਥਿਤ ਤੌਰ ਤੇ ਪਹਾੜੀਆਂ ਤੇ ਰਸਤਿਆਂ ਦੀ ਕਟਿੰਗ ਕਰਕੇ ਫ਼ਾਰਮ ਹਾਊਸ ਕੱਟ ਕੇ ਨਜਾਇਜ ਢੰਗ ਨਾਲ ਮਹਿੰਗੇ ਭਾਅ ਵੇਚ ਰਿਹਾ ਹੈ 1 ਭਾਜਪਾ ਆਗੂ ਦੇ ਇਸ ਬਿਆਨ ਤੋਂ ਮਿਰਜਾਪੁਰ ਦੇ ਵਾਸੀਆਂ ਵਿੱਚ ਭਾਜਪਾ ਆਗੂ ਤੇ ਭਾਜਪਾ ਖਿਲਾਫ ਸਖਤ ਰੋਸ ਪਾਇਆ ਜਾ ਰਿਹਾ ਹੈ1 ਮੁੱਲਾਂਪੁਰ ਗਰੀਬਦਾਸ ‘ਚ ਪ੍ਰੈਸ ਕਾਨਫਰੰਸ ਕਰਕੇ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ,ਬਕਸਾ ਰਾਮ, ਬਾਲਾ ਰਾਮ, ਬੰਤਾ ਰਾਮ,ਕ੍ਰਿਸ਼ਨਾ ਦੇਵੀ,ਬੇਵੀ,ਸੋਨੀ, ਪਰਮਿੰਦਰ ਸਿੰਘ,ਜੋਗਾ ਰਾਮ,ਪੱਪੂ,ਰਾਮ ਸਿੰਘ,ਪਿਰਥੀ ਸਿੰਘ,ਸ਼ਿੰਦਰ ਸਿੰਘ ਤੇ ਸਮਾਜ ਸੇਵੀ ਕਪਿਲ ਸ਼ਰਮਾਂ ਨੇ ਕਿਹਾ ਹੈ ਕਿ ਕਿ ਭਾਜਪਾ ਨੇਤਾ ਵੱਲੋਂ ਮੀਡੀਆ ਰਾਂਹੀ ਮਿਰਜਾਪੁਰ ‘ਚ ਲੈਂਡ ਮਾਫੀਆ ਬਾਰੇ ਜੋ ਕੂੜ ਪ੍ਰਚਾਰ ਕਰਕੇ ਬਦਨਾਮੀ ਕੀਤੀ ਉਹ ਬੇਬੁਨਿਆਦ ਤੇ ਸੱਚਾਈ ਤੋਂ ਕੋਹਾਂ ਦੂਰ ਹੈ 1 ਪਿੰਡ ਵਾਸੀਆਂ ਦਾ ਕਹਿਣਾ ਹੈ, ਕਿ ਭਾਜਪਾ ਨੇਤਾ ਜੋਸੀ ਨੇ ਜੋ ਬੇਬੁਨਿਆਦ ਦੋਸ ਲਾਇਆ ਹੈ ਕਿ ਪਿੰਡ ਮਿਰਜਾਪੁਰ ਵਿੱਚ ਲੈਂਡ ਮਾਫੀਆ ਐਨਾ ਦਬੰਗ ਹੈ ਕਿ ਪਹਾੜ ਵਿੱਚ ਕਿਸੇ ਵੀ ਤਰਾਂ ਦੀ ਛੇੜਛਾੜ ਉਤੇ ਰੋਕ ਲੱਗੀ ਹੋਣ ਦੇ ਬਾਵਜੂਦ ਉਸ ਨੂੰ ਕੱਟ ਕੇ ਬਰਸਾਤੀ ਨਾਲਾ ਚੇਅ ਵਿੱਚ ਮਿੱਟੀ ਭਰ ਕੇ ਗੈਰ ਕਾਨੂੰਨੀ ਢੰਗ ਨਾਲ ਨਾਲ ਫਾਰਮ ਹਾਉਸ ਬਣਾਕੇ ਅਤੇ ਪਲਾਟਾਂ ਲਈ ਰਸਤਾ ਬਣਾ ਰਿਹਾ ਹੈ ਤੇ ਮਹਿੰਗੇ ਭਾਅ ਵੇਚ ਰਿਹਾ ਹੈ ਉਹ ਬਿਲਕੁੱਲ ਗਲਤ ਤੇ ਨਿਰਆਧਾਰ ਹੈ। ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੀ ਜ਼ਮੀਨ ਵੇਚੀ ਹੈ ਅਤੇ ਉਥੇ ਕੋਈ ਵੀ ਗੈਰ ਕਾਨੂੰਨੀ ਢੰਗ ਨਾਲ ਕੁੱਝ ਨਹੀਂ ਹੋ ਰਿਹਾ। ਇਸ ਮੌਕੇ ਹਾਜ਼ਰ ਸਮਾਜ ਸੇਵੀ ਕਪਿਲ ਦੇਵ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਕਰੀਬ 20 ਸਾਲਾਂ ਤੋਂ ਪਿੰਡ ਵਿੱਚ ਕੰਮ ਕਰ ਰਹੇ ਹਨ ਅਤੇ ਲੋਕਾਂ ਨੇ ਆਪਣੀ ਜ਼ਮੀਨ ਉਨਾਂ ਨੂੰ ਵੇਚੀ ਹੋਈ ਹੈ ਤੇ ਕੋਈ ਵੀ ਗੈਰਕਾਨੂੰਨੀ ਕੰਮ ਨਹੀ ਹੋ ਰਿਹਾ ਕਪਿਲ ਸ਼ਰਮਾਂ ਨੇ ਇਹ ਵੀ ਕਿਹਾ ਕਿ ਭਾਜਪਾ ਨੇਤਾ ਜੋਸ਼ੀ ਇਹੋ ਜਿਹੇ ਮੁੱਦੇ ਉਠਾਉਂਦੇ ਹਨ ਜਿਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਤੇ ਸਿਰਫ ਸਸਤੀ ਪਬਲਸਿਟੀ ਲਈ ਬੇਬੁਨਿਆਦ ਗੱਲਾਂ ਦਾ ਮੁੱਦਾ ਬਣਾ ਕੇ ਰੌਲਾ ਪਾਕੇ ਗਾਇਬ ਹੋ ਜਾਂਦੇ ਨੇ ਮਿਰਜ਼ਾਪੁਰ ਵਿੱਚ ਭੂਮਾਫੀਆ ਬਾਰੇ ਜੋ ਹੋ ਹੱਲਾ ਕੀਤਾ ਗਿਆ ਗਲਤ ਤੇ ਨਿਰਆਧਾਰ ਹੈ। ਕਪਿਲ ਦੇਵ ਸ਼ਰਮਾ ਅਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੋਸ਼ੀ ਭਾਜਪਾ ਪਾਰਟੀ ਦੀ ਐਸ.ਪੀ ਕੰਗਨਾ ਰਣੌਤ ਵਾਂਗ ਬਿਨਾਂ ਸੋਚੇ ਵਿਚਾਰੇ ਜਿਥੇ ਮਿਰਜ਼ਾਪੁਰ ਪਿੰਡ ਨੂੰ ਬਦਨਾਮ ਕੀਤਾ ਹੈ ਉਥੇ ਭਾਜਪਾ ਦਾ ਵੀ ਅਕਸ਼ ਖਰਾਬ ਕਰ ਰਹੇ ਹਨ। ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਭਾਜਪਾ ਨੇਤਾ ਜੋਸ਼ੀ ਪਿੰਡ ਮਿਰਜਾਪੁਰ ਆਏ ਸਨ ਪਰ ਉਸ ਨੇ ਪਿੰਡ ਦੇ ਲੋਕਾਂ ਦੇ ਹਿੱਤ ਵਿੱਚ ਕੋਈ ਵੀ ਮੁੱਦਾ ਨਹੀਂ ਚੁੱਕਿਆ, ਸਰਪੰਚ ਗੁਰਚਰਨ ਸਿੰਘ ਅਨੁਸਾਰ ਪਿੰਡ ਵਿੱਚ ਪਹੁੰਚਣ ਲਈ ਨਦੀ ਉਤੇ ਕੋਈ ਤਸੱਲੀਬਖਸ਼ ਪੁਲ ਨਹੀਂ ਹੈ। ਮੋਬਾਇਲ ਟਾਵਰ ਨਹੀਂ ਹੈ। ਬੱਚਿਆਂ ਦੀ ਪੜਾਈ ਲਈ ਕੋਈ ਸੁਵਿਧਾ ਨਹੀਂ ਹੈ। ਲਿੰਕ ਸੜਕ ਦਾ ਬੁਰਾ ਹਾਲ ਹੈ ਇਹੋ ਜਿਹੇ ਮੁੱਦਿਆਂ ਉਤੇ ਭਾਜਪਾ ਨੇਤਾ ਜੋਸ਼ੀ ਨੂੰ ਗੱਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਿੰਡ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋ ਰਿਹਾ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਸਤਿਕਾਰਯੋਗ ਵਨੀਤ ਜੋਸ਼ੀ ਮਿਰਜਾਪੁਰ ਦੀ ਛਬੀ ਖਰਾਬ ਕਰਦੇ ਰਹੇ ਤਾਂ ਪਿੰਡ ਵਾਸੀ ਜੋਸ਼ੀ ਦੇ ਜਿੱਥੇ ਪੁਤਲੇ ਫੂਕੇ ਜਾਣਗੇ ਉਥੇ ਭਾਜਪਾ ਪਾਰਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ








