ਖਰੜ 9 ਫ਼ਰਵਰੀ( ਰਣਜੀਤ ਸਿੰਘ ਕਾਕਾ) ਪੰਜਾਬ ਦੇ ਸਾਬਕਾ ਮੰਤਰੀ ਅਤੇ ਸੋਮਣੀ ਅਕਾਲੀ ਦਲ ਦੇ ਦਿੱਗਜ਼ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜਮਾਨਤ ਦਿਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਗਰਮਾਹਟ ਆ ਗਈ ਹੈ1 ਜਿਵੇਂ ਕਿ ਪਹਿਲਾਂਤੋਂ ਹੀਰਾਜਨੀਤਕ ਮਾਹਿਰ ਅਨੁਮਾਨ ਲਗਾ ਰਹੇ ਸਨ ਕਿ ਮਜੀਠੀਆ ਦੇ ਬਾਹਰ ਆਉਣਤੋਂ ਬਾਅਦ ਜਿੱਥੇ ਸੰਗਠਨ ਦੀ ਸਤਰੰਜ ਦੀ ਬਿਸਾਤ ਤੇ ਮੋਹਰੇ ਅੱਗੇ ਪਿਛੇ ਹੋਣਗੇ ਉਹ ਸਤਰੰਜੀ ਚਾਲ ਹਲਕਾ ਖਰੜ ਵਿਚ ਨਜ਼ਰ ਆ ਰਹੀ ਹੈ 1 ਰਾਜਨੀਤਕ ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਤੇ ਮਜੀਠੀਆ ਦੇ ਖੇਮਿਆਂ ਵਿੱਚ ਵੰਡ ਕੇ ਰਹਿ ਗਿਆ ਹੈ ਸੂਤਰਾਂ ਮੁਤਾਬਿਕ ਦਲ ਪ੍ਰਧਾਨ ਦਾ ਧੜਾ ਪੂਰੇ ਪੰਜਾਬ ਜਾਂ ਮੁਹਾਲੀ ਵਰਗੇ ਜਿਲਿਆ ਵਿੱਚ ਆਪਣੇ ਹਲਕਾ ਇੰਚਾਰਜ ਪ੍ਰਧਾਨ ਲਾਉਣ ਦੀ ਹੋੜ ਲਗ ਗਈ ਤੇ ਆਨਨ ਫਾਨਨ ‘ਚ ਸ੍ਰ.ਮਜੀਠੀਆ ਦੀ ਰਿਹਾਈ ਦੇ ਨਾਲ ਹੀ ਅਹੁਦੇ ਵੀ ਵੰਡ ਦਿੱਤੇ ਗਏ ਤੇ ਸ਼੍ਰ ਮਜੀਠੀਆ ਦੇ ਜੇਲ ਤੋਂ ਬਾਹਰ ਆਉਣ ਦੀ ਧਮਕ ਨਾਲ ਹਲਕਾ ਖਰੜ ਵਿੱਚ ਸਤਰੰਜ ਦੀ ਪਹਿਲੀ ਚਾਲ ਅਜਿਹੀ ਹਿੱਲੀ ਕਿ ਹਲਕਾ ਇੰਚਾਰਜ ਦਾ ਐਲਾਨ ਹੁੰਦੇ ਹੀ ਪੂਰੇ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਸੱਪ ਸੂੰਘ ਗਿਆ ਹੋਵੇ। ਇਸ ਦੀ ਝਲਕ ਅੱਜ ਉਸ ਸਮੇਂ ਵੀ ਵੇਖਣ ਨੂੰ ਮਿਲੀ ਜਦੋਂ ਚੰਡੀਗੜ ਤੋਂ ਸ੍ਰ. ਮਜੀਠੀਆ ਦਾ ਸ੍ਰੀ ਦਰਬਾਰ ਸਾਹਿਬ ਸ਼ੁਕਰਾਨੇ ਲਈ ਚੱਲੇ ਜਥੇ ਨੂੰ ਜ਼ਿਲਾ ਮੁਹਾਲੀ ਵਿੱਚ ਕੋਈ ਖ਼ਾਸ ਹੁਲਾਰਾ ਨਹੀ ਮਿਲਿਆ ਇਥੇ ਜ਼ਿਕਰ ਕਰ ਦਈਏ ਕਿ ਸ. ਮਜੀਠੀਆ ਦੀ ਆਮਦ ਨਾਲ ਦਲ ਦੇ ਨਿਯੁਕਤ ਕਈ ਅਹੁਦੇਦਾਰਾਂਨੂੰਜਾਂ ਤਾਂ ਬੁਖਾਰ ਚੜ੍ ਗਿਆ ਜਾਂ ਲੂਜ਼ ਮੋਸ਼ਨ ਲੱਗ ਗਏ। ਹਾਲਾਂਕਿ ਸ਼ਾਮ ਲਾਲ ਮਾਜਰੀਆਂ ਵੱਲੋਂ ਤੇ ਯੂਥ ਆਗੂ ਬਲਕਾਰ ਮਾਵੀ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਪਰ ਹਲਕੇ ‘ਚ ਰਹਿੰਦੇ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਇੰਚਾਰਜਜਾਂ ਜਿਲਾ ਪ੍ਰਧਾਨ ਨਜ਼ਰ ਨਹੀ ਆਏ ਹਾਲਾਤ ਇਥੋਂਤੱਕ ਬਦਤਰ ਨੇ ਕਿ ਕੁਹਾਲੀ ਵਿਚ ਕਾਫਿਲਾ ਕੂਕਾਂ ਮਾਰਦਾ ਖ਼ਾਲੀ ਲੰਘ ਗਿਆ ਕਿਸੇ ਨੇ ਸਵਾਗਤ ਨੀ ਕੀਤਾ1 ਰਾਜਨੀਤਕ ਸੂਤਰਾਂ ਮੁਤਾਬਿਕ ਵੱਡੇ ਵੱਡੇ ਚਿਹਰੇ ਅਕਾਲੀਦਲ ਦਾ ਸਾਥ ਛੱਡਣ ਦਾ ਮਨ ਬਣਾਈ ਬੈਠੇ ਨੇ ਤੇ ਭਾਜਪਾ ਉਨਾਂ ਦੀ ਛਾਲ ਨੂੰ ਆਪਣੇ ਖੇਮੇ ਵਿੱਚ ਲਿਆਉਣ ਲਈ ਪੱਬਾਂ ਭਾਰ ਹੈ








