ਵਿਧਾਨ ਸਭਾ ਹਲਕਾ ਖਰੜ ਦਾ ਰਾਜਨੀਤਿਕ ਦ੍ਰਿਸ ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿੱਤਰੂ ਵੜੇਂਵੇ ਖਾਣੀ ਆਪ ਲਈ ਨੱਕ ਦਾ ਸੁਆਲ ਤੇ ਅਕਾਲੀ ਦਲ ਲਈ ਕਰੋ ਜਾਂ ਮਰੋ ਵੀ ਸਥਿਤੀ

ਖਰੜ 20 ਜਨਵਰੀ ਰਣਜੀਤ ਸਿੰਘ ਕਾਕਾ : ਜਿਲਾ ਮੁਹਾਲੀ ਦੇ ਬਲਾਕ ਸੰਮਤੀ ਤਿੰਨ ਬਲਾਕਾਂ ਖਰੜ ਮਾਜਰੀ ਤੇ ਡੇਰਾਬਸੀ ਦੀਆਂ ਕੁੱਲ 52 ਸੀਟਾਂ ਲਈ 206 ਉਮੀਦਵਾਰ ਮੈਦਾਨ ਵਿਚ ਸਨ ਜਿਸ ਮੁਤਾਬਕ ਆਪ 24ਸੀਟਾਂ ਜਿੱਤ ਕੇ ਪੰਚਾਇਤ ਸੰਮਤੀ ਚ ਵੱਡੀ ਪਾਰਟੀ ਦਿਸ ਰਹੀ ਹੈ1 ਕਾਂਗਰਸ 14 ਅਤੇ ਅਕਾਲੀ ਦਲ ਨੂੰ 12 ਤੇ ਦੋ ਸੀਟਾਂ ਤੇ ਅਜ਼ਾਦ ਉਮੀਦਵਾਰ ਜਿੱਤੇ ਹਨ। ਹੁਣ ਮਾਮਲਾ ਚੇਅਰਮੈਨੀਆਂ ਨੂੰ ਲੈਕੇ ਆਰਪਾਰ ਦਾ ਹੈ 1 ਹਲਕਾ ਖਰੜ ਵਿਚ ਬਲਾਕ ਖਰੜ ਵਿਚ ਜਿੱਥੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਬਣਦਾ ਨਜ਼ਰ ਆ ਰਿਹਾ ਉੱਥੇ ਬਲਾਕ ਮਾਜਰੀ ਵਿਚ ਵੇਖੀਏ ਤਾਂ ਜੇਕਰ ਸਭ ਕੁਝ ਠੀਕ ਰਹਿੰਦਾ ਹੈਤਾਂ ਸ੍ਰੋਮਣੀ ਅਕਾਲੀ ਦਲ ਦਾ ਕਬਜਾ ਚੇਅਰਮੈਨੀ ਤੇ ਨਜ਼ਰ ਆ ਰਿਹਾ 1 ਹਲਕਾ ਖਰੜ ਦੀ ਗੱਲ ਕਰੀਏ ਤਾਂ ਬਲਾਕ ਖਰੜ ਵਿਚ ਪੰਚਾਇਤ ਸੰਮਤੀ ਦੀਆਂ ਮਾਜਰੀ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡਾ ਉਭਾਰ ਮਿਲਿਆ ਹੈ। ਅਕਾਲੀ ਦਲ ਨੇ ਨੌਜਵਾਨ ਆਗੂ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਵਿੱਚ ਲੜੀ ਸਮਿਤੀ ਚੋਣ ਦੌਰਾਨ 15 ਵਿੱਚੋਂ 8 ਸੀਟਾਂ ਜਿੱਤ ਕੇ ਮਾਜਰੀ ਸਮਿਤੀ ‘ਤੇ ਆਪਣਾ ਕਬਜ਼ਾ ਕਰਨ ਦਾ ਦਾਅਵਾ ਠੋਕਿਆ ਹੈ।
ਮਾਜਰੀ ਸਮਿਤੀ ਦੇ ਖਿਜ਼ਰਾਬਾਦ ਜ਼ੋਨ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗੁਰਵਿੰਦਰ ਕੌਰ,ਮਿਰਜ਼ਾਪੁਰ ਜ਼ੋਨ ਤੋਂ ਬਿਮਲਾ ,ਮਾਣਕਪੁਰ ਸ਼ਰੀਫ਼ ਜ਼ੋਨ ਤੋਂ ਯਾਦਵਿੰਦਰ ਸਿੰਘ,,ਮਾਜਰੀ ਜ਼ੋਨ ਤੋਂ ਰੁਲਦਾ ਰਾਮ ,ਝੰਡੇਮਾਜਰਾ ਜ਼ੋਨ ਤੋਂ ਰੁਪਿੰਦਰ ਕੌਰ ,ਬੜੌਦੀ ਜ਼ੋਨ ਤੋਂ ਐਡਵੋਕੇਟ ਗੁਰਪ੍ਰੀਤ ਸਿੰਘ ,ਨਿਹੋਲਕਾ ਜ਼ੋਨ ਤੋਂ ਜਸਵੀਰ ਕੌਰ ਅਤੇ ਜੈਯੰਤੀ ਮਾਜਰੀ ਜ਼ੋਨ ਤੋਂ ਗੁਰਦੀਪ ਕੌਰ ਜੇਤੂ ਰਹੇ ਜਦਕਿ ਤਿਊੜ ਜ਼ੋਨ ਤੋਂ ਅਜ਼ਾਦ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ
ਖਰੜ ਅਤੇ ਬਲਾਕ ਮਾਜਰੀ ਦੇ ਚੋਣ ਨਤੀਜ਼ਿਆਂ ਵਿਚ ਬਲਾਕ ਸਮਿਤੀ ਖਰੜ ਵਿਚ ‘ਆਪ ਵੱਡੀ’ ਪਾਰਟੀ ਬਣਕੇ ਉੱਭਰੀ ਜੋ ਕਿ 15 ਜੋਨਾਂ ਵਿਚੋਂ 7 ਸੀਟਾਂ ਤੇ ਕਾਬਜ਼ ਰਹੀ1ਜਦਕਿ ਬਲਾਕ ਮਾਜਰੀ ਤੋਂ ਅਕਾਲੀ ਦਲ ਨੇ 15 ਵਿਚੋਂ 8 ਸੀਟਾਂ ਜਿੱਤ ਕੇ ਆਪਣੀ ਖੋਈ ਹੋਈ ਸ਼ਾਖ ਮੁੜ ਵਾਪਿਸ ਲੀਹ ਤੇ ਲਿਆਉਣ ਵਿੱਚ ਸਫਲ ਰਹੀ1 ਜਦ ਕਿ ਆਮ ਆਦਮੀ ਪਾਰਟੀ 5 ਸੀਟਾਂ ਤੇ ਕਾਬਜ਼ ਰਹੀ ,ਕਾਂਗਰਸ ਦੇ ਹਿੱਸੇ ਇੱਕ ਹੀ ਸੀਟ ਆਈ, ਜਦਕਿ ਤਿਉੜ ਜੋਨ ਤੋਂ ਇਕ ਅਜ਼ਾਦ ਉਮੀਦਵਾਰ ਵੀ ਜਿੱਤਿਆ ਪੂਰੇ ਚੋਣ ਪ੍ਰਕਰਣ ਨੂੰ ਵੇਖੀਏ ਤਾਂ ਭਾਜਪਾ ਪੂਰੇ ਹਲਕਾ ਖਰੜ ਵਿੱਚ ਕੋਈ ਸੀਟ ਨਹੀਂ ਲੈ ਸਕੀ ਇਸ ਤੋਂ ਇਲਾਵਾ ਮਾਜਰੀ ਵਿਚ ਜਿੱਥੇ ਆਪ ਤੇ ਕਾਂਗਰਸ ਚ ਪਾਰਟੀ ਦੀ ਅੰਦਕੂਨੀ ਫੁੱਟ ਕਾਰਨ ਨੁਕਸਾਨ ਨਜ਼ਰ ਆਇਆ ,ਉਥੇ ਸ਼੍ਰੋਮਣੀ ਅਕਾਲੀ ਦਲ ਇੱਕਜੁੱਟ ਨਜ਼ਰ ਆਇਆ।
ਬਲਾਕ ਮਾਜਰੀ ਵਿਚ ਜਿੱਥੇ ਐਸ. ਜੀ ਪੀ ਸੀ ਮੈਂਬਰ ਅਜ਼ਮੇਰ ਖੇੜਾ ਦੇ ਪਰਿਵਾਰ ਦਾ ਰੁਤਬਾ ਨਜ਼ਰ ਆਇਆ ਉਥੇ ਖੇੜਾ ਪਰਿਵਾਰ ਦੇ ਫਰਜ਼ੰਦ ਰਵਿੰਦਰ ਖੇੜਾ ਦੇ ਨਾਲ ਨਾਲ ਅਕਾਲੀ ਆਗੂ ਸ਼ਾਮ ਲਾਲ ਗੂੜਾ ਐਸ. ਜੀ ਪੀ . ਸੀ ਮੈਂਬਰ ਚਰਨਜੀਤ ਸਿੰਘ ਚੰਨਾਂ ਕਾਲੇਵਾਲ ਸੁਖਵਿੰਦਰ ਸਿੰਘ ਛਿੰਦੀ ਅਕਾਲੀ ਆਗੂ ਹਰਜਿੰਦਰ ਸਿੰਘ ਬਲੌਂਗੀ ਵੀ ਭਵਿੱਖ ਦੇ ਮਿਹਨਤੀ ਆਗੂਆਂ ਵਜੋਂ ਉੱਭਰੇ ,

ਵਰਨਣਯੋਗ ਹੈ ਕਿ ਉਪਰੋਕਤ ਸਾਰੇ ਨੌਜਵਾਨ ਅਕਾਲੀ ਆਗੂ ਦਲ ਸੁਪਰੀਮੋ ਸੁਖਵੀਰ ਸਿੰਘ ਬਾਦਲ ਦੇ ਨਜ਼ਦੀਕੀਆਂ ਵਿਚ ਗਿਣੇ ਜਾਂਦੇ ਹਨ ਅਤੇ ਹਰ ਸੰਕਟ ਦੀ ਘੜੀ ਵਿਚ ਸ੍ਰੋਮਣੀ ਅਕਾਲੀ ਦਲ ਅਤੇ ਸ੍ਰ.ਬਾਦਲ ਨਾਲ ਡਟੇ ਆ ਰਹੇ ਹਨ। ਇਨਾਂ ਆਗੂਆਂ ਦੇ ਸ੍ਰੋਮਣੀ ਅਕਾਲੀ ਦਲ ਪ੍ਰਤੀ ਸਮਰਪਣ ਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਕੀਤੀ ਮਦਦ ਹੀ ਦਲ ਦੀ ਸਫਲਤਾ ਦਾ ਕਾਰਨ ਮੰਨੀ ਜਾ ਸਕਦੀ ਹੈ 1 ਇਸ ਪ੍ਰਕਾਰ ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਸਰੋਮਣੀ ਅਕਾਲੀਦਲ ਦੀ ਹਲਕਾ ਖਰੜ ਵਿੱਚ ਜੋ ਸ਼ਾਨਦਾਰ ਪੁਜ਼ੀਸਨ ਸਥਾਪਿਤ ਹੋਈ ਹੈ ਉਹ ਆਪਸੀ ਲੋਕਲ ਆਗੂਆਂ ਦੀ ਆਪਸੀ ਮਿਲਵਰਤਨ ਵਾਲੀ ਸੂਝ ਬੂਝ ਨਾਲ ਕੀਤੀ ਰਣਨੀਤੀ ਅਤੇ ਦਲ ਪ੍ਰਤੀ ਵਫ਼ਾਦਾਰੀ ਕਾਰਨ ਹੋਈ ਹੈ, ਜੋ ਕਿ ਬਲਾਕ ਮਾਜਰੀ ਵਿਚ ਹੁਕਮਰਾਨ ਧਿਰ ਆਪ ਅਤੇ ਕਾਂਗਰਸ ਦੇ ਆਗੂਆਂ ਵਿਚ ਦੇਖਣ ਨੂੰ ਨਹੀਂ ਮਿਲੀ । ਹੁਣ ਵੇਖਣਾਂ ਇਹ ਬਣਦਾ ਹੈ ਕਿ ਚੇਅਰਮੈਨ ਹਲਕਾ ਖਰੜ ਵਿਚ ਕਿਸ ਪਾਰਟੀ ਦੇ ਬਣਦੇ ਨੇ ਕਿਤੇ ਇਹ ਨਾ ਹੋਵੇ ਕਿ ਅਜ਼ਾਦ ਗੇਮ ਨੂੰ ਘੁੰਮਾ ਦੇਣ1

LEAVE A REPLY

Please enter your comment!
Please enter your name here