ਕਿਸਾਨ ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ ਮੰਨ ਕੇ ਹੋਵੇ ਕੇਸ ਦਰਜ ਕਰਨ ਦੀ ਮੰਗ
ਮੁਹਾਲੀ 15 ਜਨਵਰੀ ( ਰਣਜੀਤ ਸਿੰਘ)ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਕਰਜ਼ਾਂ ਮੁਆਫ਼ੀ ਦਾ ਲਾਰਾ ਲਗਾ ਕੇ ਕਿਸਾਨਾਂ ਨੂੰ ਬੈਂਕਾਂ ਦਾ ਡਿਫਾਲਟਰ ਬਣਾ ਦਿੱਤਾ ਹੈ।ਕਿਸਾਨਾ ਨੂੰ ਕਰਜ਼ਾ ਮੁਆਫ਼ ਕਰਵਾਉਣ ਲਈ ਸਰਕਾਰਾਂ ਅੱਗੇ ਝੁੱਕ ਕੇ ਮਿਨਤਾ ਤਰਲੇ ਕਰਨ ਨੂੰ ਮਜਬੂਰ ਕਰ ਦਿੱਤਾ ਹੈ।ਸਰਕਾਰਾਂ ਦੀ ਬੇਰੁਖ਼ੀ ਕਾਰਨ ਕਿਸਾਨਾਂ ਦੇ ਸਿਰ ਕਰਜ਼ੇ ਦਾ ਬੋਝ ਦਿਨੋ ਦਿਨ ਵਧਦਾ ਜਾ ਰਿਹਾ ਹੈ।ਇਹ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਦ ਕੋਆਪ੍ਰੇਟਿਵ ਅਤੇ ਲੈਡਮਾਰਗੇਜ ਬੈਕ ਕਿਸਾਨਾਂ ਨੂੰ ਕਰਜ਼ਾ ਮੁਹੱਈਆ ਕਰਵਾਉਂਦੇ ਹਨ।ਇਹਨਾਂ ਬੈਂਕਾਂ ਦਾ ਹੀ ਕਿਸਾਨਾਂ ਸਿਰ ਸਭ ਤੋਂ ਜ਼ਿਆਦਾ ਕਰਜ਼ਾ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸਨ ਸਮੇ ਪੰਜਾਬ ਵਿੱਚ ਸਰਕਾਰ ਲਿਆਉਣ ਲਈ ਕਿਸਾਨਾਂ ਨਾਲ ਕਰਜ਼ਾ ਮਾਫੀ ਦੇ ਐਲਾਨ ਤੋ ਬਾਦ ਹੀ ਪੰਜਾਬ ਵਿੱਚ ਉਨਾਂ ਦੀ ਸਰਕਾਰ ਬਣਾਈ ਸੀ। ਪਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋ ਕਿਸਾਨਾਂ ਦੀ ਸਾਰ ਹੀ ਨਹੀ ਲਈ ਗਈ।
ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ ਕੁਰਕ ਕਰ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਉਤਾਰੇ। ਕਿਉਂਕਿ ਉਹਨਾਂ ਵੱਲੋਂ ਲਾਏ ਲਾਰੇ ਨੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵੱਲ ਵੀ ਧੱਕਣ ਦਾ ਕੰਮ ਕਿੱਤਾ ਹੈ ਤੇ ਉਹਨਾ ਦੀ ਸਰਕਾਰ ਤੋਂ ਬਾਅਦ ਜਿੰਨੀਆਂ ਵੀ ਕਿਸਾਨ ਖ਼ੁਦਕੁਸ਼ੀਆਂ ਹੋਈਆ ਹਨ ਉਸਦਾ ਜ਼ਿੰਮੇਵਾਰ ਮੰਨਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਕੇਸ ਦਰਜ ਕਿੱਤਾ ਜਾਵੇ ਤਾਂ ਜੋ ਅੱਗੇ ਤੋਂ ਵੀ ਰਾਜਨੀਤੀਕ ਪਾਰਟੀ ਦਾ ਆਗੂ ਲੋਕਾ ਦੀਆਂ ਵੋਟਾਂ ਲੈਣ ਲਈ ਲਾਰਾ ਨਾ ਲਗਾ ਸਕੇ।








