ਮਾਜਰੀ 11 ਜਨਵਰੀ (ਸ੍ਰੀ ਗਣੇਸ਼ ਸ਼ਿਵੀ)ਘਾੜ ਇਲਾਕੇ ਦੇ ਪਿੰਡ ਲੁਬਾਣਗੜ੍ਹ ਵਿਖੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਛਿੰਝ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 14 ਜਨਵਰੀ ਬੁੱਧਵਾਰ ਨੂੰ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਦੁਪਹਿਰ 1 ਵਜੇ ਤੋਂ ਸ਼ਾਮ ਤੱਕ ਕਰਵਾਏ ਜਾ ਰਹੇ ਦੰਗਲ ਵਿੱਚ ਪਹਿਵਾਨ ਅਜੇ ਗੁਜਰ, ਸੰਨੀ ਰਾਮੇਆਲ, ਹਰਸ ਬਾਬਾ ਫਲਾਈ ਆਦਿ ਸ਼ਮੂਲੀਅਤ ਕਰਨਗੇ। ਖੇਡ ਪ੍ਰਮੋਟਰ ਅਤੇ ਲੰਗਰਾਂ ਵਾਲ਼ੇ ਬਾਬੇ ਵਜੋਂ ਚਰਚਿਤ ਨੌਜਵਾਨ ਨੇਤਾ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਇਸ ਦੰਗਲ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਹਨਾਂ ਸਾਰੇ ਇਲਾਕਾ ਨਿਵਾਸੀਆਂ ਅਤੇ ਦੂਰ ਦੁਰਾਡੇ ਦੇ ਛਿੰਝ ਪ੍ਰੇਮੀਆਂ ਨੂੰ ਬੇਨਤੀ ਕੀਤੀ ਕੇ ਹੁਮ ਹਮਾ ਕੇ ਇਸ ਦੰਗਲ ਦਾ ਆਨੰਦ ਮਾਣੋ ਜਿਸ ਵਿਚ ਦੇਸ਼ ਦੇ ਨਾਮੀ ਪਹਿਲਵਾਨ ਹਿੱਸਾ ਲੈਣ ਪਹੁੰਚ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮੱਖਣ ਸ਼ਾਹ ਲੁਬਾਣਾ ਛਿੰਝ ਕਮੇਟੀ ਲਬਾਣਗੜ੍ਹ ਦੇ ਪ੍ਰਧਾਨ ਖਜਾਨ ਸਿੰਘ, ਮੇਵਾ ਸਿੰਘ ਖਿਜ਼ਰਾਬਾਦ, ਜਗਦੀਸ਼ ਸਿੰਘ ਕਾਦੀ ਮਾਜਰਾ, ਬਾਬਾ ਰਣਬੀਰ ਸਿੰਘ ਕਾਦੀ ਮਾਜਰਾ,ਹਰਪਾਲ ਸਿੰਘ ਮੀਤ ਪ੍ਰਧਾਨ, ਮੇਜਰ ਸਿੰਘ ਕਾਦੀ ਮਾਜਰਾ, ਹਰਮੀਤ ਸਿੰਘ, ਜਸਵਿੰਦਰ ਸਿੰਘ ਤੇਲੂ, ਗੁਰਚਰਨ ਸਿੰਘ,ਮੱਖਣ ਸਿੰਘ,ਬਲਵਿੰਦਰ ਸਿੰਘ,ਭੁਪਿੰਦਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here