ਮੁਹਾਲੀ 11 ਜਨਵਰੀ ( ਰਣਜੀਤ ਸਿੰਘ ਕਾਕਾ)ਵੈਸੇ ਤਾਂ ਪੂਰੇ ਪੰਜਾਬ ਦੀ ਗੱਲ ਕਰ ਲਈ ਏ ਤਾਂ ਪਿੰਡਾਂ ਦੇ ਅਵਾਮ ਨੇ ਪੰਜਾਬ ਭਾਜਪਾ ਨੂੰ ਸਿਆਸੀ ਪੱਧਰ ਦੀ ਔਕਾਤ ਵਿਖਾ ਦਿੱਤੀ ਹੈ1 ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਨਤੀਜੇ ਭਾਜਪਾ ਨੂੰ, ਸ਼ੀਸਾ ਵਿਖ਼ਾ ਚੁੱਕੇ ਹਨ ਕਿ ਪੰਜਾਬ ਦਾ ਦਿਲ ਜਿੱਤਣਾਂ ਭਾਜਪਾ ਲਈ ਸੌਖਾ ਨਹੀਂ1 ਗੱਲ ਕਰ ਲਈਏ ਤਾਂ ਪੂਰੇ ਪੰਜਾਬ ਵਿੱਚ ਹਲਕਾ ਖਰੜ ਜੋ ਕਿ ਪੰਜਾਬ ਦਾ ਹਲਕਾ ਨੰ. 1 ਵੀ ਕਿਹਾ ਜਾ ਸਕਦਾ ਕਿਉਂ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੁੜਦੇ ਹਲਕੇ ਵਿਚ ਅੰਤਰਰਾਸਟਰੀ ਕ੍ਰਿਕਟ ਗਰਾਂਉਡ ਬਾਦਲਕਿਆਂ ਦਾ ਫਾਈਵ ਸਟਾਰ ਹੋਟਲ ਬਾਹਰ ਦੀਆਂ ਕੰਪਨੀਆਂਨਾਲ ਲਬਰੇਜ਼ ਨਿਊ ਚੰਡੀਗੜ ਸ਼ਿਵਾਲਿਕ ਦੀਆਂ ਦਿਲਕਸ਼ ਪਹਾੜੀਆਂ ਡੈਮਾਂ ਦੇ ਲੇਕ ਵਿਊ ਤੋ ਕੁਦਰਤੀ ਨੀਮ ਪਹਾੜੀ ਇਲਾਕਾ ਚੰਡੀਗੜ ਵਰਗੇ ਅਤਿਆਧੁਨਿਕ ਸ਼ਹਿਰ ਨਾਲ ਜੁੜਦਾ ਹੋਣ ਕਾਰਨ ਖਾਸ਼ ਹੈ1 ਇਸੇ ਲਈ ਇਹ ਹਲਕਾ ਖਰੜ ਹਮੇਸ਼ਾਂ ਰਾਜਨੀਤਕ ਖਾਸ ਕਰਕੇ ਬਾਦਲਕਿਆਂਂ ਲਈ ਖਾਸ ਰਿਹਾ ਹੈ1 1997 ਚ ਰਵੀਇੰਦਰ ਸਿੰਘ ਦੁੱਮਣਾਂ ਦੇ ਸਿਆਸੀ ਸਰੀਕ ਬਣ ਜਾਣ ਤੋਂ ਬਾਦ 2007 ਚ ਅਕਾਲੀ ਭਾਜਪਾ ਦੇ ਗਠਜੋੜ ਦੇ ਉਮੀਦਵਾਰ ਉਜਾਗਰ ਸਿੰਘ ਬਡਾਲੀ ਤੋਂ ਬਾਅਦ ਦੋਵਾਂ ਦਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ1 ਬੇਸਕ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਗਿੱਲ ਨੂੰ 2017ਤੇ 2022 ‘ਚ ਆਪਣਾ ਉਮੀਦਵਾਰ ਐਲਾਨਿਆ ਪਹਿਲੀ ਵਾਰ ਆਪ ਦੇ ਕੰਵਰ ਸੰਧੂ ਤੋਂ ਬਹੁਤ ਕਰੀਬੀ ਅੰਤਰ ਨਾਲ ਪਰ ਦੂਜੀ ਵਾਰ ਆਪ ਦੀ ਹੀ ਬੀਬਾ ਅਨਮੋਲ ਗਗਨ ਮਾਨ ਦੇ ਹੱਥੋਂ ਬੁਰੀ ਤਰ੍ਹਾਂ ਹਾਰੇ1 ਇਸਤੋਂ ਬਾਦ ਸ੍ਰ.ਗਿੱਲ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ‘ਚ ਆ ਗਏ ਆਂਉਦੇ ਹੀ ਉਨਾਂ ਨੂੰ ਬਲਾਕ ਸੰਮਤੀ ਚੋਣਾਂ ਦੇ ਰੂਪ ਵਿਚ ਅਗਨੀ ਪ੍ਰਿਖਿਆ ਦੇਣੀ ਪੈ ਗਈ ਜਿਸ ਵਿੱਚ ਉਹ ਬੁਰੀ ਤਰਾਂ ਫੇਲ ਹੋ ਗਏ। ਵਿਧਾਨ ਸਭਾ ਚੋਣਾਂ ਤੇ ਐਮ.ਪੀ ਚੋਣਾਂ ਤੋਂ ਬਾਦ ਤਾਜ਼ਾ ਤਰੀਨ ਨਤੀਜ਼ਿਆਂ ਭਾਜਪਾ ਦਾ ਗਰਾਫ ਬਿਲਕੁਲ ਨੀਚੇ ਆ ਗਿਆ ਜਿਸ ਪ੍ਰਕਾਰ ਸੋਚਿਆ ਜਾ ਰਿਹਾ ਸੀ ਕਿ ਰਣਜੀਤ ਗਿੱਲ ਦੇ ਆਉਣਾ ਤੋ ਬਾਦ ਭਾਜਪਾ ਉੱਪਰ ਜਾਏਗੀ ਤੇ ਹਿੰਦੂ ਵੋਟ ਦੇ ਨਾਲ ਨਾਲ ਅਕਾਲੀਦਲ ਦੀ ਵੋਟ ਵੀ ਸ੍ਰ. ਗਿੱਲ ਦੇ ਖਾਤੇ ਜੁੜੇਗੀ ਪਰ ਨਤੀਜੇ ਇਹ ਹੋਏ ਕਿ ਐਮ.ਪੀ ਇਲੈਕਸ਼ਨ ਚ ਜਿਵੇਂ ਭਾਜਪਾ ਖਿਜਰਾਬਾਦ ਤਿਊੜ ਮਾਜਰੀ ਮੁੱਲਾਂਪੁਰ ਗਰੀਬਦਾਸ ਤੇ ਨਵਾਂਗਰਾਂਉ ਚ ਕਾਂਗਰਸ ਤੇ ਅਕਾਲੀ ਦਲ ਤੋਂ ਅੱਪ ਰਹੀ ਸੀ ਹੁਣ ਅਕਾਲੀ ਦਲ ਤੋਂ ਵੀ ਪੱਛੜ ਗਈ ਤੇ ਇਕ ਵੀ ਸੀਟ ਹਾਸਿਲ ਨਹੀ ਕਰ ਸਕੀ,1 ਬੇਸੱਕ ਰਣਜੀਤ ਸਿੰਘ ਗਿੱਲ ਨੇ ਖਰੜ ਹਲਕੇ ਵਿੱਚ ਸੜਕਾਂ ਬਣਾਕੇ ਵਾਹਵਾਹੀ ਬਟੋਰੀ ਪਰ ਪਲਹੇੜੀ ਘਟੌਰ ਉਨਾਂ ਇਲਾਕਿਆਂ ਵਿਚ ਵੀ ਭਾਜਪਾ ਨੂੰ ਕਰਾਰੀ ਹਾਰ ਮਿਲੀ ਇਸ ਪ੍ਰਕਾਰ ਪੇਂਡੂ ਹਲਕਿਆਂ ਜਿਥੇ ਰਣਜੀਤ ਸਿੰਘ ਗਿੱਲ ਭਾਜਪਾ ਲਈ ਪੋਰਸ ਦੇ ਹਾਥੀ ਸਿੱਧ ਹੋਏ ਹੁਣ ਸ਼ਹਿਰੀ ਹਲਕੇ ਕੁਰਾਲੀ ,ਖਰੜ ਨਗਰ ਕੌਂਸਿਲ ਨਵਾਂ ਗਰਾਂਉ ਨਗਰ ਪੰਚਾਇਤ ਚੋਣਾਂ ਫੇਰ ਇਮਤਿਹਾਨ ਦੀ ਘੜੀ ਬਣ ਗਏ ਹਨ1 ਰਾਜਨੀਤਕ ਪੰਡਿਤ ਮੰਨਦੇ ਹਨ ਕਿ ਇਸ ਇਲੈਕਸ਼ਨ ਵਿੱਚ ਰਣਜੀਤ ਸਿੰਘ ਗਿੱਲ ਨੇ ਆਪਣੇ ਇਕੱਲੇ ਦੇ ਦਮ ਤੇ ਉਮੀਦਵਾਰ ਉਤਾਰੇ ਤੇ ਪਿੰਡ ਪਿੰਡ ਬੂਥ ਲਗਾਉਣ ਕਾਮਯਾਬ ਰਹੇ ਇਸ ਤਰ੍ਹਾਂ ਪਿੰਡ-ਪਿੰਡ ਭਾਜਪਾ ਨੂੰ ਖਰੜ ਵਿਚ ਹਲਕੇ ਬੂਥ ਪੱਧਰ ਮੁੜ ਲੋਕਾਂ ‘ਚ ਲੈ ਜਾਣ ਦਾ ਕਰੈਡਿਟ ਜਾਂਦਾ ਹੈ ਲੋਕਾਂ ਦੇ ਵਿਚ ਗੱਲ ਜ਼ਰੂਰ ਹੈ ਕਿ ਗਿੱਲ ਈਮਾਨਦਾਰ ਤੇ ਖੁੱਲੇ ਦਿਲ ਨਾਲ ਖਰਚਾ ਕਰਨ ਵਾਲਾ ਸਿੱਧਾ ਸਾਦਾ ਜੱਟ ਹੈ1 ਹੁਣ ਹਲਕੇ ਵਿਚ ਰਣਜੀਤ ਸਿੰਘ ਗਿੱਲ ਨਾਲ ਟੀਮ ‘ ਵਰਕ ਹੋਇਆ ਉਨਾਂ ਵਿਚ ਸੀਨੀਅਰ ਭਾਜਪਾ ਆਗੂ ਸੁਭਾਸ ਸ਼ਰਮਾਂ , ਸੁਖਵਿੰਦਰ ਸਿੰਘ ਗੋਲਡੀ, ਕਮਲਦੀਪ ਸੈਣੀ, ਜਿਲਾ ਪ੍ਰਧਾਨ ਸੰਜੀਵ ਵਸ਼ਿਸਟ , ਵਨੀਤ ਜੋਸ਼ੀ ,ਜਗਤਾਰ ਸਿੰਘ ਸਿੱਧੂ ਅਸਟੇਟ ਕਾਂਗਰਸ ਤੋਂ ਭਾਜਪਾ ‘ਚ ਲਿਆਂਦੇ ਯੂਥ ਆਗੂ ਮੁਨੀਸ਼ ਗੌਤਮ ਮਾਜਰੀ, ਅਮਰੀਕ ਹੈਪੀ ਖਰੜ, ਦੇ ਨਾਮ ਪ੍ਰਮੁੱਖ ਤੌਰ ਤੇ ਲਏ ਜਾ ਸਕਦੇ ਹਨ। ਬੇਸੱਕ ਟੀਮ ਨੇ ਰਣਜੀਤ ਸਿੰਘ ਗਿੱਲ ਤੇ ਭਾਜਪਾ ਲਈ ਸਿਰ ਤੋੜ ਮਿਹਨਤ ਕੀਤੀ ਪਰ ਉਹ ਆਪਣੀ ਰਾਜਨੀਤਕ ਸ਼ਰੀਕ ਸ਼੍ਰੋਮਣੀ ਅਕਾਲੀ ਦਲ ਤੋਂ ਕੋਹਾਂ ਪਿਛੇ ਰਹਿ ਗਏ ਜਿਸ ਤੋਂ ਉਹ 2022 ਤੋਂ ਬਾਦ ਹਮੇਸ਼ਾਂ ਹਲਕਾ ਖਰੜ ਤਾਂ ਕਿ ਪੂਰੇ ਪੰਜਾਬ ‘ਚ ਅੱਗੇ ਰਹੇ ਸਨ ਤੇ ਅਕਾਲੀ ਦਲ ਚੌਥੇ ਨੰ. ਦੀ ਪਾਰਟੀ ਬਣਕੇ ਰਹਿ ਗਿਆ ਸੀ1 ਪੇਂਡੂ ਖੇਤਰਾਂ ਦੇ ਰਾਜਨੀਤਕ ਮਾਹੌਲ ਦੀ ਝਲਕ ਵਿਚ ਤਾਂ ਭਾਜਪਾ ਫਾਡੀ ਹੀ ਰਹੀ ਹੈ ਤੇ ਹੁਣ ਨਗਰ ਕੋਸਿਲ ਚੋਣਾਂ ਫੇਰ ਰਣਜੀਤ ਸਿੰਘ ਗਿੱਲ ਲਈ ਇੱਕ ਅਗਨੀ ਪ੍ਰੀਖਿਆ ਬਣਕੇ ਮੂਹਰੇ ਆਣ ਖਲੋਤੀਆਂ ਹਨ ਜੋ ਜਿਲਾ ਮੋਹਾਲੀ ‘ਚ ਤੇ ਖਾਸ ਕਰ ਹਲਕਾ ਖਰੜ ਵਿਚ ਭਾਜਪਾ ਦਾ 2027 ਲਈ ਜਨ ਅਧਾਰ ਤੈਅ ਕਰਨਗੀਆਂ ਉਥੇ ਰਣਜੀਤ ਸਿੰਘ ਗਿੱਲ ਦੇ ਵਿਧਾਨ ਸਭਾ ਟਿਕਟ ਲਈ ਨਿਰਣਾਇਕ ਸਾਬਿਤ ਹੋਣਗੀਆਂ1

LEAVE A REPLY

Please enter your comment!
Please enter your name here