ਅਹੁਦਾ ਤੈਅ ਕਰੇਗਾ 2027 ਚੋਣਾਂ ਲਈ ਦਲ ਦਾ ਐਮ ਐਲ. ਏ
ਚੰਨਾ ਕਾਲੇਵਾਲ, ਰਵਿੰਦਰ ਖੇੜਾ, ਹਰਜਿੰਦਰ ਬਲੌਂਗੀ ਸੁਖਵਿੰਦਰ ਛਿੰਦੀ ਸ਼ਾਮ ਲਾਲ ਗੂੜਾ ਨੇ ਠੋਸ ਦਾਅਵੇਦਾਰ ਖਰੜ 7 ਜਨਵਰੀ( ਰਣਜੀਤ ਸਿੰਘ ਕਾਕਾ) ਜੇਕਰ ਜਿਲਾ ਮੁਹਾਲੀ ‘ਚ ਪਿੰਡਾਂ ਦੀ ਸਿਆਸੀ ਪਕੜਦਾ ਪਾਰਾ ਚੈੱਕ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਪਕੜ ਮਜਬੂਤ ਵਿਖਾਈ ਦਿੰਦੀ ਹੈ ਤੇ ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ ਵਾਪਸੀ ਕਰਦੇ ਹੋਏ ਵਿਖਾਈ ਦੇ ਰਹੇ ਹਨ 1ਜਿਲਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਇਸਦਾ ਅਧਾਰ ਹਨ। ਹਲਕਾ ਖਰੜ ਅਧੀਨ ਦੋ ਬਲਾਕ ,ਬਲਾਕ ਖਰੜ ਤੇ ਮਾਜਰੀ ਆਉਦੇ ਹਨ ਤੇ ਕੁੱਲ 30 ਸੀਟਾਂ ਵਿਚੋਂ ਆਪ ਨੂੰ 12 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸ਼ਾਨਦਾਰ ਵਾਪਸੀ ਕਰਦੇ ਹੋਏ 16ਸੀਟਾਂ ਤੇ ਜਿਥੇ ਕਾਬਜ ਹੋਏ ਹਨ ਉਥੇ ਬਲਾਕ ਮਾਜਰੀ ‘ਚ 8 ਸੀਟਾਂ ਨਾਲ ਬਹੁਮਤ ਹਾਸਿਲ ਕੀਤਾ ਹੈ 1
ਹਲਕਾ ਖਰੜ ਵਿਚ ਦੂਜੇ ਨੰਬਰ ਤੇ ਆਉਣ ਨਾਲ ਜਿਥੇ ਸ੍ਰੋਮਣੀ ਅਕਾਲੀ ਦਲ ਆਪਣੀ ਲੈਅ ਵਿਚ ਪਰਤਣ ਲੱਗਾ ਹੈ ਉਥੇ ਨਿਰਾਸ਼ ਹੋ ਚੁੱਕੇ ਪਾਰਟੀ ਕੇਡਰ ਪ ਵਿਚ ਵੀ ਹੌਂਸਲੇ ‘ਚ ਵਿਖਾਈ ਦੇ ਰਿਹਾ ਹੈ1 ਇਨਾਂ ਪੇਂਡੂ ਚੋਣਾਂ ਵਿਚ ਕਈ ਅਜਿਹੇ ਮਿਹਨਤੀ ਈਮਾਨਦਾਰ ਚਿਹਰੇ ਵੀ ਉੱਭਰ ਦੇ ਸਾਹਮਣੇ ਆਏ ਹਨ ਜਿਨਾਂ ਨੇ ਦਲ ਦੇ ਪਿਛਲੇ 9 ਸਾਲਾਂ ਦੇ ਸਭ ਤੋਂ ਦੁਖਦ ਇੱਥੋਂ ਤੱਕ ਕਿ ਹਾਸ਼ੀਏ ਤੇ ਚਲੇ ਜਾਣ ਦੇ ਬਾਵਜੂਦ ਵੀ ਅਕਾਲੀ ਦਲ ਤੇ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਦਾ ਸਾਥ ਨਹੀਂ ਛੱਡਿਆ ਇਨਾਂ ਵਿਚ ਜੇਕਰ ਗੱਲ ਕਰ ਲਈਏ ਤਾਂ ਮੁੱਖ ਰੂਪ ਵਿਚ ਇਸੇ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਹਰਜਿੰਦਰ ਸਿੰਘ ਬਲੌਂਗੀ ਰਵਿੰਦਰ ਸਿੰਘ ਖੇੜਾ ਛਿੰਦੀ ਬਲੋਮਾਜਰਾ ਤੇ ਸ਼ਿਆਮ ਲਾਲ ਗੂੜਾ ਦੇ ਨਾਮ ਚਰਚਿਤ ਹਨ। ਇਹਨਾਂ ਦਲ ਦੇ ਯੋਧਿਆਂ ਵੱਲੋਂ ਦਿੱਤੀਆਂ ਨਿਰੰਤਰ ਸੇਵਾਵਾਂ ਤੇ ਜਨ ਅਧਾਰ `ਚ ਲੋਕਪ੍ਰਿਅਤਾ ਕਾਰਨ ਹੀ ਸ੍ਰੋਮਣੀ ਅਕਾਲੀ ਦਲ ਹਲਕਾ ਖਰੜ ਵਿਚ ਵਾਪਸੀ ਕਰਨ ‘ਚ ਕਾਮਯਾਬ ਹੋਇਆ। ਰਾਜਨੀਤਿਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਹਲਕਾ ਖਰੜ ਚ ਆਪ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਨੰਬਰ ਦੀ ਪਾਰਟੀ ਵਜੋਂ ਉੱਭਰ ਆਉਣ ਤੇ ਦਲ ਸੁਪਰੀਮੋ ਵੀ ਖੁਸ਼ ਹਨ ਤੇ ਹਲਕਾ ਖਰੜ ਦੀ ਲੀਡਰਸ਼ਿਪ ਚੇਂਜ ਕਰਕੇ ਇਨਾਂ ਜੁਝਾਰੂ ਆਗੂਆਂਨੂੰ ਉੱਚ ਅਹੁਦੇ ਦੇਣ ਦੀ ਤਿਆਰੀ ਵਿਚ ਹਨ ਤੇ ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਦੇ ਵਿਚੋਂ ਕਿਸੇ ਇਕ ਨੌਜਵਾਨ ਆਗੂ ਨੂੰ ਹਲਕਾ ਖਰੜ ਦੇ ਇੰਚਾਰਜ ਦਾ ਮੱਹਤਵਪੂਰਨ ਅਹੁਦੇ ਨਾਲ ਵੀ ਨਿਵਾਜਿਆ ਜਾਵੇਗਾ1 ਇਹ ਅਹੁਦਾ ਦਲ ਦੇ ਐਸ. ਐਲ ਏ ਦੀ ਦਾਅਵੇਦਾਰੀ ਦਾ ਸਿੱਧਾ ਅਸਰ ਰੱਖਦਾ ਹੈ1
ਇਸ ਲਈ ਸੂਤਰਾਂ ਮੁਤਾਬਿਕ ਇਸ ਸਭ ਲਈ ਜਬਰਦਸਤ ਪੈਰਾਮੀਟਰ ਲਗਾਇਆ ਜਾ ਰਿਹਾ ਹੈ ਤਾਂ ਕਿ ਇਕ ਸ਼ਾਫ ਸੁੱਥਰੀ ਛਵੀ ਤੇ ਅਕਾਲੀ ਦਲ ਦੀ ਕਸੌਟੀ ਤੇ ਉਤਰਨ ਵਾਲੇ ਨੌਜਵਾਨ ਆਗੂ ਨੂੰ ਜਿਲਾ ਇੰਚਾਰਜ ਦਾ ਮਾਣ ਦਿਤਾ ਜਾਵੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗੱਲ ਕਰ ਲਈਏ ਤਾਂ ਇਸ ਵਕਤ ਹਲਕਾ ਖਰੜ ਦੇ ਇੰਚਾਰਜ ਲਈ ਚਰਨਜੀਤ ਸਿੰਘ ਚੰਨਾ ਕਾਲੇਵਾਲ ਰਵਿੰਦਰ ਸਿੰਘ ਖੇੜਾ ਸੁਖਵਿੰਦਰ ਸਿੰਘ ਸਿੰਦੀ ਬੱਲੇਮਾਜਰਾ ਅਤੇ ਹਰਜਿੰਦਰ ਸਿੰਘ ਬਲੋਂਗੀ ਇਸ ਵਕਤ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਚਾਰੇ ਜਾ ਰਹੇ ਹਨ।
ਜੇਕਰ ਇੰਨਾਂ ਆਗੂਆਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਚਰਨਜੀਤ ਸਿੰਘ ਚੰਨਾ ਕਾਲੇਵਾਲ ਜਿੱਥੇ ਮੌਜੂਦਾ ਐਸ ਜੀ ਪੀ.ਸੀ ਮੈਂਬਰ ਹਨ ਉਥੇ ਦਲ ਵੱਲੋਂ ਹਲਕਾ ਖਰੜ ਤੋਂ ਐਮ ਐਲ ਏ ਰਹਿ ਚੁੱਕੇ ਜਥੇ.ਉਜਾਗਰ ਸਿੰਘ ਬਡਾਲੀ ਦੇ ਨੇੜਲੇ ਰਿਸਤੇਦਾਰ ਵੀ ਹਨ 1 ਸ਼ਾਫ ਸੁਥਰੀ ਸ਼ਖ਼ਸੀਅਤ ਨਿਰਮਾਣਤਾ ਦੀ ਮੂਰਤ ਇਹ ਨੌਜੁਆਨ ਦਲ ਦਾ ਸੂਬਾਈ ਮੀਤ ਪ੍ਰਧਾਨ ਵੀ ਹੈ ਇਸ ਤੋਂ ਇਲਾਵਾ ਪਿੰਡ ਕਾਲੇਵਾਲ ਦੇ ਤਿੰਨ ਵਾਰ ਸਰਪੰਚ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ 1 ਚੋਣਾਂ ਲੜਨ ਦਾ ਰਾਜਨੀਤਕ ਤਜ਼ਰਬਾ ਤੇ ਸਾਫ ਸੁਥਰੇ ਕਿਰਦਾਰ ਦੇ ਮਾਲਿਕ ਹੋਣ ਕਾਰਨ ਇੰਨਾਂ ਨੂੰ ਭੱਵਿਖ ਦੇ ਹਲਕੇ ਦੇ ਆਗੂ ਵਜੋਂ ਵੇਖਿਆ ਜਾ ਰਿਹਾ ਹੈ
ਇਸੇ ਤਰਾਂ ਰਵਿੰਦਰ ਸਿੰਘ ਖੇੜਾ ਜੋ ਕਿ ਸ੍ਰੋਮਣੀ ਕਮੇਟੀ ਮੈਂਬਰ ਸ. ਅਜਮੇਰ ਸਿੰਘ ਖੇੜਾ ਦੇ ਸਪੁੱਤਰ ਹਨ ਉਥੇ ਯੂਥ ਅਕਾਲੀ ਦਲ ਦੇ ਸੱਕਤਰ ਦੇ ਅਹੁਦੇ ਤੇ ਵੀ ਹਨ ਆਪ ਸਰਕਾਰ ਖਿਲਾਫ ਬਿਆਨਬਾਜੀ ‘ਚ ਜਿੱਥੇ ਹਮਲਾਵਰ ਰਹੇ ਉਥੇ ਬਲਾਕ ਮਾਜਰੀ ‘ਚ ਅੱਠ ਉਮੀਦਵਾਰ ਜਿਤਾਕੇ ਦਲ ਦੀ ਬੱਲੇ ਬੱਲੇ ਵੀ ਕਰਵਾਈ ਇਸ ਤੋਂ ਇਲਾਵਾ ਦਲ ਦੇ ਅਹਿਮ ਆਗੂ ਦਲਜੀਤ ਸਿੰਘ ਚੀਮਾ ਦਾ ਆਸੀਰਵਾਦ ਵੀ ਇਨ੍ਹਾਂ ਹਾਸਿਲ ਹੈ ਤੇ ਇਸੇ ਕਰਕੇ ਹਲਕੇ ਵਿਚ ਸ. ਖੇੜਾ ਪੂਰੇ ਆਤਮ ਵਿਸਵਾਸ ਨਾਲ ਹਲਕੇ ਵਿਚ ਵਿਚਰਦੇ ਹਨ।
ਇਸੇ ਤਰਾਂ ਹਰਜਿੰਦਰ ਸਿੰਘ ਬਲੌਂਗੀ ਇਕ ਸਾਫ ਸੁਥਰੀ ਸ਼ਖ਼ਸੀਅਤ ਦੇ ਮਾਲਕ ਹੋਣ ਦੇ ਨਾਲ ਨਾਲ ਦਲ ਦੇ ਯੂਥ ਵਿੰਗ ਦੀ ਕੋਰ ਕਮੇਟੀ ਦੀ ਮੈਂਬਰ ਵੀ ਹਨ ਉਥੇ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਤਿੰਨ ਦਹਾਕਿਆਂ ਤੋ ਵੱਧ ਵਿਸ਼ਵਾਸਪਾਤਰਾਂ ਵਿਚੋ ਇਕ ਹਨ ਜੋ ਦਲ ਸੁਪਰੀਮੋ ਦੇ ਇਕ ਇਸਾਰੇ ਤੇ ਕੁੱਝ ਵੀ ਕਰ ਗੁਜ਼ਰਨ ਦਾ ਮਾਦਾ ਰੱਖਦੇ ਹਨ ਪਿਛਲੇ ਸਮੇਂ ਦਲ ਦੀ ਔਖੀ ਘੜੀ ‘ਚ ਜਿਸ ਪ੍ਰਕਾਰ ਦਲ ਸੁਪਰੀਮੋ ਨਾਲ ਮੋਢੇ ਨਾਲ ਮੋਢਾ ਜੋੜ ਖੜੇ ਸਰਕਾਰਾਂ ਖਿਲਾਫ ਡਟੇ ਕਦੇ ਦਬੇ ਨਹੀ ਤੇ ਬਿਨਾ ਅਹੁਦਿਆਂ ਦੇ ਲਾਲਚ ਤੋਂ ਲੋਕਾਂ ਦੇ ਦੁੱਖ ਸ਼ੁੱਖ ਚ ਵਿਚਰਦੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਲਈ ਲਾਮਬੰਦੀ ਕਰਦੇ ਰਹੇ ਅੱਜ ਇਹ ਗੱਲ ਸ.ਬਲੌਂਗੀ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਛਿੰਦੀ ਵੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਸ ਪ੍ਰਕਾਰ ਲਾਮਬੰਦੀ ਕੀਤੀ ਸਰਕਾਰਾ ਖਿਲਾਫ ਤਾਬੜ ਤੋੜ ਹਮਲੇ ਕੀਤੇ ਤੇ ਦਲ ਸੁਪਰੀਮੋ ਦੀਆਂ ਅਦਾਲਤੀ ਕਾਰਵਾਈਆਂ ਦੌਰਾਨ ਵੱਡੇ ਇੱਕਠ ਤੇ ਬਾਬਾ ਜਾਨਕੀ ਦਾਸ ਜੀ ਯਾਦਗਾਰੀ ਵੱਡੇ ਕੱਬਡੀ ਕੱਪ ਤੇ ਨੌਜੁਆਨਾ ਵਿਚ ਲੋਕ ਪ੍ਰਿਅਤਾ ਹਲਕੇ ਦੇ ਭਾਵੀ ਆਗੂ ਵਜੋਂ ਉਭਾਰਦੀ ਹੈ
ਇਸੇ ਤਰ੍ਹਾਂ ਸ਼ਾਮ ਲਾਲ ਗੂੜਾ ਵੀ ਦਲ ਦੇ ਵਫਾਦਾਰ ਸਿਪਾਹੀਆਂ ਵਿਚੋਂ ਹਨ ਤੇ ਦਲ ਸੁਪਰੀਮੋ ਸੁਖਬੀਰ ਦੇ ਅਤਿ ਨਜ਼ਦੀਕੀਆਂ ਵਿਚੋ ਇਕ ਹਨ ਅਤੇ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਰਾਜਨੀਤਕ ਸੂਤਰਾਂ ਮੁਤਾਬਿਕ ਗੁੱਜਰ ਭਾਈਚਾਰੇ ਦੇ ਆਗੂ ਹੋਣ ਕਾਰਨ ਘਾੜ ਇਲਾਕੇ ‘ਚ ਇਕ ਵੱਡੇ ਵੋਟ ਬੈਂਕ ਦਾ ਦਬਦਬਾ ਰੱਖਦੇ ਹਨ ਹਲਕਾ ਖਰੜ ਵਿਚ ਹਿੰਦੂ ਵੋਟ ਬੈਂਕ ਨੂੰ ਵੇਖਦੇ ਹੋਏ ਸ ਗੂੜਾ ਵੀ ਸ ਹਲਕਾ ਖਰੜ ਦੇ ਇੰਚਾਰਜ ਲਈ ਦਮਦਾਰ ਆਗੂ ਵਜੋਂ ਵੇਖੇ ਜਾ ਰਹੇ ਹਨ।
ਆਉਦੇ ਦਿਨਾਂ ਵਿਚ ਦਲ ਸੁਪਰੀਮੋ ਸੁਖਬੀਰ ਬਾਦਲ ਵੱਲੋਂ ਹਲਕਾ ਖਰੜ ਦਾ ਇੰਚਾਰਜ ਨਿਯੁਕਤ ਕੀਤਾ ਜਾਣਾ ਹੈ ਤੇ ਸਭ ਆਗੂ ਇਸ ਪ੍ਰਭਾਵਸ਼ਾਲੀ ਅਹੁਦੇ ਲਈ ਆਪੋ ਆਪਣੇ ਜੋੜ ਤੋੜ ਚ ਲੱਗੇ ਹੋਏ ਹਨ ਹੁਣ ਕੌਣ ਕਿਸਮਤ ਦਾ ਬਲੀ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਲਗਦਾ ਹੈ ਇਹ ਅਜੇ ਭੱਵਿਖ ਦੇ ਗਰਭ ਵਿੱਚ ਹੀ ਹੈ1








