ਭਾਈ ਸੁਖਵਿੰਦਰ ਸਿੰਘ ਕੁੱਬਾਹੇੜੀ ਅਤੇ ਠੀਕਰੀਵਾਲ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਕੀਤਾ ਹਨਿਹਾਲ
ਕੁਰਾਲੀ 27ਦਸੰਬਰ (ਰਣਜੀਤ ਸਿੰਘ ਕਾਕਾ)ਧੰਨ ਧੰਨ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਤੇ ਹੋਰ ਗੁਰੂ ਦੇ ਲਾਡਲੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਓਹਨਾਂ ਦੀ ਪਵਿੱਤਰ ਤੇ ਨਿੱਘੀ ਯਾਦ ਨੂੰ ਸਮਰਪਿਤ ਇਲਾਕੇ ਦੀ ਸਰਬੱਤ ਸੰਗਤ ਵੱਲੋਂ ਗੁਰੂ ਕੇ ਲੰਗਰ 26,27 ਅਤੇ 28 ਦਸੰਬਰ ਨੂੰ ਬੜੌਦੀ ਟੋਲ ਪਲਾਜ਼ੇ ਤੇ ਅਤੁਟ ਵਰਤਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਜਗਵੀਰ ਸਿੰਘ ਜੱਗਾ ਭਾਈ ਸੁਖਵਿੰਦਰ ਸਿੰਘ ਰਹਿਲ ਭਾਈ ਜਤਿੰਦਰ ਸਿੰਘ ਜੋਤ ਪਿੰਡ ਠੀਕਰੀਵਾਲ ਅਤੇ ਭਾਈ ਸੁਖਵਿੰਦਰ ਸਿੰਘ ਕੁੱਬਾਹੇੜੀ ਦੇ ਢਾਡੀ ਅਤੇ ਕਵੀਸਰੀ ਜਥੇ ਵਲੋਂ ਸੰਗਤਾਂ ਨੂੰ ਵੀਰ ਰਸ ਦੀਆ ਵਾਰਾਂ ਗਾਕੇ ਨਿਹਾਲ ਕੀਤਾ।
ਅੱਜ 26 7 ਦਸੰਬਰ ਨੂੰ ਸੰਗਤਾਂ ਲਈ ਲਗਾਏ ਲੰਗਰਾਂ ਮੌਕੇ ਸੇਵਾ ਕਰਦਿਆਂ ਬੈਨੀਪਾਲ ਗਰੁੱਪ ਦੇ ਦਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਲਾਕੇ ਦੇ ਸਹਿਯੋਗ ਨਾਲ ਪੋਹ ਮਹੀਨੇ ਨੂੰ ਮੁੱਖ ਰੱਖਦਿਆਂ ਚਲਦੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਇਸ ਵਾਰ 2 ਦਸੰਬਰ ਤੋਂ ਹੀ ਪੀ ਫੋਰ ਰੋਡ ਤੇ ਗੁਰੂ ਕੇ ਲੰਗਰ ਵਰਤਾਏ ਜਾ ਰਹੇ ਹਨ ਅਤੇ 25 ਦਸੰਬਰ ਤੋਂ ਬੜੌਦੀ ਟੋਲ ਪਲਾਜ਼ਾ ਤੇ ਸੰਗਤਾਂ ਦੀ ਸੇਵਾ ਵਿਚ ਲੰਗਰ ਲਗਾਏ ਗਏ ਹਨ ਜੋ ਕਿ 28 ਦਸੰਬਰ ਤੱਕ ਵਰਤਣਗੇ।।ਇਸ ਮੌਕੇ ਦਲਵਿੰਦਰ ਬੈਨੀਪਾਲ ਕਾਮਰੇਡ ਸਾ. ਹਰਨੇਕ ਸਿੰਘ ਮਾਵੀ ਨੇ ਲੰਗਰਾਂ ਵਿੱਚ ਤਨ ਮਨ ਧਨ ਨਾਲ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਦਾ ਦਿੱਲੋਂ ਸ਼ੁਕਰੀਆ ਕਰਦਿਆਂ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਘਰ ਪਰਿਵਾਰ ਕਾਰੋਬਾਰ ਵਿਚ ਵਾਧਾ ਬਰਕਤ ਬਖ਼ਸਣ ਦੀ ਅਰਦਾਸ ਵੀ ਕੀਤੀ ਗਈ।
ਵਰਨਣਯੋਗ ਹੈ ਕਿ ਬੈਨੀਪਾਲ ਗਰੁੱਪ ਵੱਲੋਂ ਇਲਾਕੇ ਵਿੱਚ ਨਿਰਸੁਆਰਥ ਭਾਵਨਾ ਤੇ ਪਾਰਟੀਬਾਜੀ ਤੋਂ ਉੱਪਰ ਉੱਠਕੇ ਪਿੰਡ ਪਿੰਡ ਫੁੱਟਬਾਲ ਕ੍ਰਿਕਟ ਵਾਲੀਵਾਲ ਖੇਡ ਦੀਆਂ ਕਿੱਟਾਂ ਜਿੱਥੇ ਯੂਥ ਕਲੱਬਾਂ ਨੂੰ ਵੰਡੀਆ ਜਾ ਰਹੀਆਂ ਹਨ ਉਥੇ ਗੁਰੂਘਰਾਂ ਵਿਚ ਬਰਤਨਾਂ ਦੀ ਬੋਲਦੀ ਸੇਵਾ ਲੋੜਵੰਦ ਪਰਿਵਾਰਾਂ ਦੀ ਮਦਦ ਲੋੜਵੰਦ ਬੱਚੀਆਂ ਦੇ ਵਿਆਹ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ1 ਅੱਜ ਲੰਗਰਾਂ ਦੀ ਸੇਵਾ ਮੌਕੇ ਸਰਪੰਚ ਦਲਜੀਤ ਸਿੰਘ ਜੀਤਾ ਫਾਂਟਵਾਂ,ਰਵਿੰਦਰ ਬਿੰਦਾ ਬੜੌਦੀ ਕਾਮਰੇਡ ਹਰਨੇਕ ਸਿੰਘ ਬੜੌਦੀ ਪ੍ਰਗਟ ਸਿੰਘ ਫਾਂਟਵਾਂ ਮਾਸਟਰ ਪਰਮਜੀਤ ਸਿੰਘ ਖਿਜ਼ਰਾਬਾਦ ਮੇਜਰ ਸਿੰਘ ਵਜ਼ੀਦਪੁਰ ਦਲਵੀਰ ਸਿੰਘ ਬਗਲੀ,ਲਖਵੀਰ ਸਿੰਘ ਜੈਂਟੀ ਜੰਟਾ ,ਬਾਬਾ ਰਣਵੀਰ ਸਿੰਘ ਢਾਬੇ ਵਾਲ਼ੇ,ਮੇਵਾ ਸਿੰਘ ਖਿਜਰਾਬਾਦ ਮੱਖਣ ਹੁਸਿਆਰ ਹਰਮਨਜੀਤ ਸਿੰਘ ਫਾਂਟਵਾਂ ਯਾਦਵਿੰਦਰ ਮਾਜਰੀ ਅਕਾਲੀ ਆਗੂ ਅਵਤਾਰ ਸਿੰਘ ਸਲੇਮਪੁਰ, ਰਾਜਵੀਹ ਸਿੰਘ ਸੋਹੀ ਹਰਮੇਸ਼ ਸਿੰਘ ਬੜੌਦੀ,ਜਸਵਿੰਦਰ ਸਿੰਘ ਕਾਲਾ ਖਿਜਰਾਬਾਦ ਜਗਤਾਰ ਸਿੰਘਸਿੱਧੂ ਬਲਜੀਤ ਸਿੰਘ ਚਡੂੰਨੀ ਖੈਰਪੁਰ ਜਰਦੀਸ਼ ਸਿੰਘ ਦੀਸ਼ਾ ਰਾਜਾ ਫਾਂਟਵਾ ਰਾਜਕੁਮਾਰ ਪੱਲਣਪੁਰ ਸਰਪੰਚ ਜਸਵੀਰ ਸਿੰਘ ਸਲੇਮਪੁਰ ਜਸਵਿੰਦਰ ਸਿੰਘ ਨੋਨੀ ਫਾਂਟਵਾਂ ਦਿਲਬਰ ਖੈਰਪੁਰ,ਮਾਸਟਰ ਇੰਦਰਜੀਤ ਸਿੰਘ ਖੇਰਪੁਰ ਨਰਿੰਦਰ ਸਿੰਘ ਸੰਗਤਪੁਰਾ ਰਾਜਿੰਦਰ ਸਿੰਘ ਸੰਗਤਪੁਰਾ ਬਲਜਿੰਦਰ ਸਿੰਘ ਬੜੌਦੀ , ਬਲਜਿੰਦਰ ਸਿੰਘ ਬੜੌਦੀ ਭਾਗ ਸਿੰਘ ਬੜੌਦੀ ਕਰਮ ਸਿੰਘ ਕਾਕਾ ਸਿੰਘ, ਗਰੀਬਦਾਸ ਕੁਲਦੀਪ ਬੜੌਦੀ ਰਣਧੀਰ ਸਿੰਘ ਬਲਾਡੀ ਕਾਦੀਮਾਜਰਾ ਤੇ ਸੰਗਤਾਂ ਹਾਜਿਰ ਸਨ1








