ਚੰਡੀਗੜ 21 ਦਸੰਬਰ( ਮਾਰਸ਼ਲ ਨਿਊਜ਼)ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਜਦੋ ਵੀ ਕਿਸੇ ਵੀ ਮਸਲੇ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾ ਪੰਜਾਬ ਚ੍ਹ ਕਿਸਾਨਾਂ ਤੇ ਮਜ਼ਦੂਰ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਲਈ ਲੰਮੇ ਸਮੇਂ ਤੋਂ ਲੜਾਈ ਲੜਦੇ ਰਹੇ ਹਨ।ਕਿਸਾਨਾਂ ਤੇ ਮਜ਼ਦੂਰਾਂ ਦੀ ਇੱਕ ਜੂਟਤਾ ਨੇ ਲੰਮੇ ਸਮੇਂ ਤੋਂ ਛੋਟੀ ਤੋੰ ਲੈ ਕੇ ਵੱਡੀ ਲੜਾਈ ਵਿੱਚ ਬਹੁਤ ਵੱਡੇ ਵੱਡੇ ਯੋਗਦਾਨ ਪਾਏ ਹਨ।

ਜਿਵੇਂ ਤਾਜ਼ੀ ਉਧਾਰਨ ਹੈ ਜੋ ਕੇਦਰ ਵੱਲੋ ਲਿਆਂਦੇ ਗਏ ਕਾਲੇ ਕਨੂੰਨਾ ਨੂੰ ਰੱਦ ਕਰਵਾਉਣ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਜੂਟਤਾ ਨੇ ਬਹੁਤ ਵੱਡਾ ਰੋਲ ਅਦਾ ਕਿੱਤਾ ਸੀ ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਮੁਲਕਾਤਾ ਕੀਤੀਆਂ ਜਾਣ ਗੀਆ।ਕਿਸਾਨਾਂ ਤੇ ਮਜ਼ਦੂਰਾਂ ਨੂੰ ਆਉਣ ਵਾਲੇ ਕੇਂਦਰ ਵੱਲੋ ਲਿਆਂਦੇ ਬਿੱਲਾਂ ਦੇ ਰੂਪ ਵਿੱਚ ਖ਼ਤਰੇ ਤੋ ਜਗਰੂਕ ਕਰਵਾਇਆਂ ਜਾਵੇਗਾ ਜਿਵੇਂ ਕੇਂਦਰ ਸਰਕਾਰ ਬਿਜਲੀ ਬਿੱਲ ਲਿਆ ਕੇ ਨਿੱਜੀ ਕੰਪਨੀਆਂ ਦੇ ਹੱਥ ਬਿਜਲੀ ਖੇਤਰ ਨੂੰ ਸੌਂਪਣ ਜਾ ਰਹੀ ਹੈ।ਇਸ ਨਾਲ ਖੇਤੀਬਾੜੀ ਮੋਟਰਾਂ ਨੂੰ ਮਿਲਣ ਵਾਲੀ ਸਬਸਿਡੀ ਤੇ ਘਰਾਂ ਨੂੰ ਮਿਲਣ ਵਾਲੀ 300ਯੂਨਿਟ ਬਿਜਲੀ ਖਤਮ ਹੋ ਜਾਵੇਗੀ।ਨਵੇ ਪ੍ਰੀਪੇਡ ਮੀਟਰ ਲੱਗਣਗੇ ਜਿੰਨਾਂ ਨੂੰ ਰੀਚਾਰਜ ਕਰਨਾ ਪਵੇਗਾ ਤੇ ਬਿਜਲੀ ਸਪਲਾਈ ਖ਼ਰਾਬ ਹੋਣ ਤੇ ਇਸ ਨੂੰ ਠੀਕ ਕਰਵਾਉਣ ਲਈ ਸਾਰਾ ਖ਼ਰਚਾ ਖਪਤਕਾਰ ਨੂੰ ਦੇਣਾ ਪਵੇਗਾ।ਗਰੇਵਾਲ ਨੇ ਕਿਹਾ ਕਿ ਜੋ ਦੂਜਾ ਬੀਜ ਬਿੱਲ਼ ਲਿਆਦਾ ਜਾ ਰਿਹਾ ਹੈ।ਜਿਸ ਨਾਲ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਲਈ ਦਰਵਾਜੇ ਖੁੱਲਣ ਜਾ ਰਹੇ ਹਨ ਵੱਡੀਆਂ ਕੰਪਨੀਆਂ ਬੀਜ ਮਹਿੰਗੇ ਭਾਅ ਤੇ ਵੇਚਣਗੀਆਂ ਦੇਸ਼ ਦੇ ਰਵਾਇਤੀ ਬੀਜ ਬਜ਼ਾਰ ਵਿੱਚੋਂ ਹੋਲੀ ਹੋਲੀ ਖਤਮ ਹੋ ਜਾਣਗੇ।ਕੰਪਨੀਆਂ ਦੇ ਬੀਜਾ ਨੂੰ ਮਹਿੰਗੇ ਕੀਟਨਾਸ਼ਕਾਂ ਤੇ ਖਾਦਾਂ ਦੀ ਲੋੜ ਪਵੇਗੀ ਜਿਸ ਨਾਲ ਉਨਾਂ ਦਾ ਮੁਨਾਫਾ ਹੋਰ ਵਧੇਗਾ ਜੇਕਰ ਨਕਲੀ ਬੀਜ ਜਾਂ ਮਾੜੇ ਬੀਜ ਨਾਲ ਫਸਲ ਦਾ ਨੁਕਸਾਨ ਹੋ ਜਾਵੇਗਾ ਤਾਂ ਕਿਸਾਨਾਂ ਦੀ ਕਿਤੇ ਕੋਈ ਸੁਣਵਾਈ ਨਹੀ ਹੋਵੇਗੀ। ਇਸੇ ਤਰਾਂ ਮੁਕਤ ਵਪਾਰ ਸਮਝੌਤੇ ਨਾਲ ਬਾਹਰੋਂ ਸਸਤਾ ਦੁੱਧ ਤੇ ਮੱਕੀ ਆਦਿ ਲਿਆ ਕੇ ਦੇਸ਼ ਦੇ ਕਿਸਾਨ ਨੂੰ ਤਬਾਹ ਕਰਨ ਦੀ ਚਾਲ ਹੈ ਦੇਸ਼ ਦੇ ਖੇਤੀ ਸੈਕਟਰ ਨੂੰ ਇਕ ਵਾਰ ਫਿਰ ਤੋਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਹੈ। ਜਿਸ ਨਾਲ ਦੇਸ਼ ਦੇ ਕਿਸਾਨਾਂ ਤੇ ਮਜਦੂਰਾ ਦੀ ਲੁੱਟ ਹੋਵੇਗੀ।

LEAVE A REPLY

Please enter your comment!
Please enter your name here