ਸੰਮਤੀ ਚੋਣਾਂ ‘ਚ ਦਲ ਦਾ ਸ਼ਾਨਦਾਰ ਸਾਥ ਦੇਣ ਲਈ ਕੀਤਾ ਧੰਨਵਾਦ : ਮਾਜਰੀ 18 ਦਸੰਬਰ ( ਸ਼ਿਵੀ ਮਾਰਸ਼ਨ ਬਿਊਰੋ)ਬਲਾਕ ਸੰਮਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਯੂਥ ਆਗੂ ਰਵਿੰਦਰ ਸਿੰਘ ਖੇੜਾ ਨੇ ਪਿੰਡ ਪਿੰਡ ਵੋਟਰਾਂ ਵੱਲੋਂ ਸੰਮਤੀ ਚੋਣਾਂ ਵਿੱਚ ਮਿਲੇ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਲੋਕਾਂ ਦੀਆਂ ਭਾਵਨਾਵਾਂ ਸ਼ੁਰੂ ਤੋਂ ਹੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਹਨ ਪਰ ਲੋਕ ਮਨਾਂ ਵਿਚ ਅੱਜ ਵੀ ਪਾਰਟੀ ਪ੍ਰਤੀ ਵਫ਼ਾਦਾਰ ਹਨ।ਜਿਸ ਦੀ ਮਿਸਾਲ ਲੋਕਾਂ ਵੱਲੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਸ੍ਰੋ ਅ ਦਲ ਨੂੰ ਜਿਤਾ ਕੇ,,ਪੈਦਾ ਕੀਤੀ ਹੈ ਅਤੇ ਉਮੀਦ ਹੈ ਕਿ ਹੂਬਹੂ ਏਹ ਹੀ ਸਮੀਕਰਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਣਗੇ। ਹੁਣ ਵਿਰੋਧੀਆਂ ਨੂੰ ਪਤਾ ਲੱਗਾ ਕਿ ਲੋਕਾਂ ਦਾ ਇਕੱਠ ਤੇ ਵੋਟਾਂ ਦਾ ਇਕੱਠ ਕੁਝ ਵੀ ਬਦਲ ਸਕਦਾ ਹੈ ਤੇ ਹੁਣ ਇੱਕ ਵਾਰ ਫਿਰ ਸ੍ਰੋ ਅ ਦਲ ਪੰਜਾਬ ਵਿਚ ਸਰਕਾਰ ਬਣਾਉਣ ਲਈ ਤਿਆਰ ਬੈਠੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕਿ ਉਨ੍ਹਾਂ FCਵੱਲੋਂ ਸੰਮਤੀ ਚੋਣਾਂ ਦੇ ਚੁਣੇ ਗਏ ਉਮੀਦਵਾਰ ਹਮੇਸ਼ਾ ਇਲਾਕੇ ਦੀ ਸੇਵਾ ਵਿਚ ਹਾਜ਼ਰ ਰਹਿਣਗੇ।

LEAVE A REPLY

Please enter your comment!
Please enter your name here