ਰਣਜੀਤ ਸਿੰਘ ਕਾਕਾ
ਮਾਜਰੀ ਬਲਾਕ ਦੇ 15 ਜੋਨਾਂ ਤੋਂ ਬਲਾਕ ਸੰਮਤੀ ਦੀਆਂ ਚੋਣਾਂ ਲਈ 14 ਦਸੰਬਰ ਨੂੰ ਵੋਟਾਂ ਲਈ ਮੈਦਾਨ ਸਜ ਚੁੱਕਿਆ ਹੈ ਜਿਆਦਾਤਰ ਮੁਕਾਬਲੇ ਆਮ ਆਦਮੀ ਪਾਰਟੀ, ਕਾਂਗਰਸ,ਅਤੇ ਸ਼੍ਰੋਮਣੀ ਅਕਾਲੀ ਦਲ( ਬਾਦਲ) ਵਿਚਕਾਰ ਨੇ ਤੇ ਕਈ ਥਾਂਈ ਭਾਜਪਾ ਕਾਰਨ ਮੁਕਾਬਲੇ ਚਕੋਨੇ ਬਣੇ ਹੋਏ ਹਨ। ਇਨ੍ਹਾਂ ਚੋਣਾਂ ਦੀ ਹਲਕਾ ਖਰੜ ਚ ਦਿਲਚਸਪ ਗੱਲ ਇਹ ਹੈ ਕਿ ਇੱਥੇ ਅਕਾਲੀ ਦਲ ਆਪਣੀ ਪੁਰਾਤਨ ਸੀਟ ਤੇ ਮੁੜ ਕਾਬਜ ਹੋਣ ਲਈ ਤਰਲੋ ਮੱਛੀ ਹੋ ਰਿਹਾ ਹੈ। ਤਰਨਤਾਰਨ ਜਿਮਨੀ ਚੋਣ ਤੋਂ ਬਾਅਦ ਹਵਾ ਵਿਚ ਉੱਡਦੇ ਫਿਰਦੇ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਮਸਾਂ ਧਰਤੀ ਤੇ ਪੈਰ ਲੱਗੇ ਨੇ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋ ਦਿੱਲੀ ਕਿਸਾਨ ਸੰਘਰਸ ਕਾਰਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋ ਜਾਣਦੀਆਂ ਘਟਨਾਵਾਂ ਕਾਰਨ ਜਮਾਨਤ ਜ਼ਬਤ ਸ਼੍ਰੋਮਣੀ ਅਕਾਲੀ ਦਲ ਦਾ ਟੈਗ ਲਗਾ ਹੋਣ ਕਾਰਨ ਲੋਕਾਂ ਵਿੱਚ ਨਕਾਰੇ ਜਾ ਚੁੱਕੇ ਸਨ 20 22 ਚ ਮਹਿਜ ਤ ਸੀਟਾਂ ਤੇ ਐ ਮ.ਪੀ ਚੋਣਾਂ ਚ ਇੱਕ ਸੀਟ ਤੇ ਸਿਮਟ ਜਾਣ ਵਾਲੀ ਤੇ ਬਾਈ ਇਲੈਕਸਨਾਂ ਚ ਜਮਾਨਤਾਂ ਜ਼ਬਤ ਕਰਵਾਉਣ ਵਾਲੀ ਮੁੜ ਹੌਂਸਲਾ ਕਰਕੇ ਰਾਜਨੀਤਕ ਵਾਪਸੀ ਦੀ ਉਮੀਦ ਨਾਲ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਣ ਦਾ ਹੌਸਲਾ ਕਰ ਸਕੇ ਹਨ1ਜੇਕਰਹ ਲਕਾ ਖਰੜ ਦੇ ਚੋਣ ਦ੍ਰਿਸਦੀ ਗੱਲ ਕਰ ਲਈਏ ਤਾਂ ਸ੍ਰੋਮਣੀ ਅਕਾਲੀ ਦਲ( ਬਾਦਲ) ਦੇ ਖਾਸਮ ਖਾਸ ਰਹੇ ਪ੍ਰਾਪਰਟੀ ਜਗਤ ਦੇ ਸਮਰਾਟ ਕਹੇ ਜਾਂਦੇ ਰਣਜੀਤ ਸਿੰਘ ਗਿੱਲ ਨੂੰ ਲੋਕਾਂ ਨੇ ਦੋ ਵਾਰ ਵਿਧਾਨ ਸਭਾ ਚੋਣਾ ਵਿਚ ਕਰਾਰੀ ਹਾਰ ਦਿੱਤੀ1ਪਰ ਉਹ ਆਪਣੇ ਨਿਮਰ ਤੇ ਸਾਂਤ ਸੁਭਾਉ ਨਾਲ ਲੋਕਾਂ ਦੇ ਦੁੱਖ ਸੁੱਖ ਚ ਦਲ ਦੇ ਹਲਕਾ ਇੰਚਾਰਜ ਵਜੋਂ ਹਮੇਸਾਂ ਖੜਦੇ ਰਹੇ ਪਰ ਜਦੋ ਧਾਰਮਿਕ ਉਦੰਡਤਾ ਤੇ ਅਸਲ ਅਕਾਲੀ ਮਰਿਆਦਾਵਾਂ ਤੋਂ ਦੂਰ ਜਾ ਰਹੇ ਤੇ ਜਮਾਨਤ ਜ਼ਬਤ ਦਲ ਵਜੋਂ ਮਸਹੂਰ ਹੋਣ ਲੱਗਾ ਤਾਂ ਉਸਨੂੰ ਡੁੱਬਦਾ ਜਹਾਜ ਜਾਣ ਛਾਲ ਮਾਰਕੇ ਭਾਰਤੀ ਜਨਤਾ ਪਾਰਟੀ ‘ਚ ਜਾ ਸ਼ਾਮਿਲ ਹੋਏ ਜਿਸ ਕਾਰਨ 2027ਵਿਧਾਨ ਸਭਾ ਚੋਣਾਂ ਲਈ ਕਈ ਅਕਾਲੀ ਚੇਹਰਿਆਂ ਲਈ ਮੈਦਾਨ ਖਾਲੀ ਹੋ ਗਿਆ1 ਉਧਰ ਤਰਨਤਾਰਨ ਚ ਦੂਜੇ ਨੰਬਰ ਤੇ ਆਉਦੇ ਹੀ ਵੈਂਟੀਲੇਟਰ ਤੇ ਪਏ ਅਕਾਲੀ ਦਲ ‘ਚ ਸੰਜੀਵਨੀ ਪੈਦਾ ਹੋ ਗਈ ਤੇ ਰਣਜੀਤ ਸਿੰਘ ਗਿੱਲ ਦੇ ਦਲ ਨੂੰ ਅਲਵਿਦਾ ਕਹਿ ਜਾਣ ਕਾਰਨ ਹਲਕਾ ਖਰੜ ‘ਚ ਮੈਦਾਨ ਖਾਲੀ ਹੋਣ ਕਾਰਨ ਕਈ ਚੇਹਰੇ ਹਲਕੇ ਦੀ ਵਾਗਡੋਰ ਸੰਭਾਲਣ ਲਈ ਯਤਨਸੀਲ ਹੋ ਗਏ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਐਸ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ ਪਰਿਵਾਰ ਦਾ ਫਰਜੰਦ ਰਵਿੰਦਰ ਸਿੰਘ ਖੇੜਾ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲਿਆ ਗਿਆ ਇਕ ਦੋ ਧਰਨੇ ਵੀ ਲਗਾਏ ਗਏ1 ਇਸ ਤੋਂ ਇਲਾਵਾ ਖੇੜਾ ਪਰਿਵਾਰ ਨੂੰ ਅਡਵਾਂਟੇਜਇਹ ਵੀ ਹੈ ਕਿ ਉਹਨਾਂ ਨੂੰ ਜਿੱਥੇ ਸੁਖਬੀਰ ਦੀ ਨੇੜਤਾ ਪ੍ਰਾਪਤ ਹੈ ਉਥੇ ਡਾ. ਦਲਜੀਤ ਸਿੰਘ ਚੀਮਾ ਵੀ ਇਨਾਂ ਨਾਲ਼ ਪਰਿਵਾਰਕ ਬਜੁਰਗ ਵਾਂਗ ਵਿਚਰਦੇ ਹਨ।ਜਿਸ ਕਾਰਨ ਅਤਿਆਤਮ ਵਿਸ਼ਵਾਸ ਨਾਲ ਰਵਿੰਦਰ ਖੇੜਾ ਹਲਕੇ ਵਿਚ ਜਿਥੇ ਦਲ ਦੀ ਟਿਕਟ ਨੂੰ ਜੇਬ ਚ ਮੰਨ ਕੇ ਚਲ ਰਹੇ ਹਨ। ਪਰ ਪਿਛਲੇ ਸਮੇ ਪਰਿਵਾਰਕ ਮੈਂਬਰਾਂ ਤੇ ਲੱਗੇ ਕਥਿਤ ਸੰਗੀਨ ਆਰੋਪ ਕਥਿਤ ਇਕ ਘੋਟਾਲੇ ਵਿਚ ਸੀ.ਬੀ ਆਈ ਵੱਲੋਂ ਦਰਜ ਪਰਚੇ ਇਨ੍ਹਾਂ ਦੀ ਵਿਧਾਨਸਭਾ ਰੇਸ ਵਿਚ ਹਰਡਲ ਬਣ ਸਕਦੇ ਹਨ। ਪਰ ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਜੇਕਰ ਖੇੜਾ ਪਰਿਵਾਰ ਇੰਨਾਂ ਜਿਲਾ ਪ੍ਰੀਸਦ ਸੰਮਤੀ ਚੋਣਾ ਚ ਆਪਣੇ ਉਮੀਦਵਾਰ ਜਿਤਾ ਲੈਂਦਾ ਹੈ ਤਾਂ ਇਹੀ ਪਰਚੇ ਸਰਕਾਰ ਦੀ ਧੱਕੇਸਾਹੀ ਦਾ ਟੈਗ ਬਣ ਕੇ ਮੋਢਿਆ ਤੇ ਸਟਾਰ ਬਣ ਜਾਣਗੇਇਸੇ ਤਰਾਂ ਗੁੱਜਰ ਭਾਈਚਾਰੇ ਦੇ ਕੱਦਾਵਰ ਆਗੂ ਸ਼ਾਮ ਲਾਲ ਗੂੜਾ ਜੋ ਪਿੰਡ ਦੇ ਸਰਪੰਚ ਅਤੇ ਜਿਲਾ ਪ੍ਰੀਸਦ ਮੈਂਬਰ ਵੀ ਰਹੇ ਹਨ ਨੇ ਨਵਾਂ ਗਰਾਂਉ ਤੋਂ ਲੋਕਹਿੱਤਾਂ ਦੀ ਅਵਾਜ਼ ਬੁਲੰਦ ਕਰ ਦਦੇ ਹੋਏ ਸਰਕਾਰ ਦੀਆਂ ਹਲਕਾ ਖਰੜ ਚ ਵਿਕਸ ਪ੍ਰਤੀ ਅਣਦੇਖੀ ਖਿਲਾਫ ਅਵਾਜ ਬੁਲੰਦ ਕਰਕੇ ਹਲਕਾ ਖਰੜ ‘ ਛਾ ਗਏ1ਹੁਣ ਸ੍ਰੋਮਣੀ ਅਕਾਲੀ ਦਲ ਦੇ ਤੱਕੜੀ ਚੋਣ ਨਿਸ਼ਾਨ ਤੇ ਦੋਵੇਂ ਆਗੂਆਂ ਵੱਲੋਂ ਸੀਟਾਂ ਦੀ ਵੰਡ ਕਰਕੇ ਆਪੋ ਆਪਣੇ ਉਮੀਦਵਾਰ ਆਪਣੇ ਰਸੂਖ ਤੇ ਰੁਤਬੇ ਨਾਲ ਉਤਾਰੇ ਗਏ ਹਨ। ਦੋਵੇਂ ਆਗੂਆਂ ਵੱਲੋਂ ਆਪੋ ਆਪਣੇ ਉਮੀਦਵਾਰ ਜਿਤਾਉਣ ਲਈ ਸਿਰ ਧੜ ਦੀ ਬਾਜ਼ੀ ਲਾਈ ਹੋਈ ਹੈ1 ਕਿਉਂ ਕਿ ਗੱਲ ਸ਼ਾਫ਼ ਹੈ ਕਿ ਇਨਾਂ ਸੰਮਤੀ ਚੋਣਾਂ ਵਿਚ ਜਿਸਦੇ ਜ਼ਿਆਦਾ ਉਮੀਦਵਾਰ ਜਿੱਤ ਦੇ ਹਨ ਹਲਕੇ ਦੀ ਵਾਗਡੋਰ ਉਸੇ ਨੂੰ ਮਿਲੇਗੀ ਜੋ ਕਿ ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਲਈ ਸਿੱਧੀ ਟਿਕਟ ਦਾ ਹੱਕਦਾਰ ਕਿਹਾ ਜਾ ਸਕਦਾ ਹੈ 1ਹੁਣ ਇਹ ਸੰਮਤੀ ਚੋਣਾਂ ਖੇੜਾ ਪਰਿਵਾਰ ਲਈ ਕਰੋ ਜਾਂ ਮਰੋ ਦਾ ਮੁੱਦਾ ਬਣੀਆਂ ਹੋਈਆਂ ਹਨ ਤੇ ਇਹ ਚੋਣਾਂ ਦਾ ਰਿਜਲਟ ਖੇੜਾ ਪਰਿਵਾਰ ਲਈ ਵੱਕਾਰ ਦਾ ਸੁਆਲ ਬਣ ਗਈਆਂ ਹਨ। ਇਸੇ ਤਰਾਂ ਸ੍ਰੋਮਣੀ ਅਕਾਲੀ ਦਲ ( ਬਾਦਲ) ਨੂੰ ਅਲਵਿਦਾ ਕਹਿਣ ਕੇ ਭਾਜਪਾ ਦੀ ਕਿਸਤੀ ਚ ਸਵਾਰ ਹੋਏ ਰਣਜੀਤ ਸਿੰਘ ਗਿੱਲ ਲਈ ਵੀ ਹਲਕਾ ਖਰੜ ‘ਚ ਇਹ ਚੋਣਾਂ ਵੱਕਾਰ ਦਾ ਸਵਾਲ ਬਣ ਗਈਆਂ ਹਨ। ਬਲਾਕ ਮਾਜਰੀ ਚ ਅੱਧੀ ਦਰਜਨ ਦੇ ਕਰੀਬ ਭਾਜਪਾ ਉਮੀਦਵਾਰ ਰਾਣਾਂ ਰਣਜੀਤ ਸਿੰਘ ਗਿੱਲ ਵਲੋਂ ਖੜੇ ਕੀਤੇ ਗਏ ਹਨ1 ਇਨਾਂ ਦੀ ਹਾਰ ਜਿੱਤ ਰਣਜੀਤ ਗਿੱਲ ਦੀ ਹਲਕੇ ਚ ਲੋਕ ਪ੍ਰਿਅਤਾ ਅਤੇ ਅਧਾਰ ਦਾ ਥਰਮਾਮੀਟਰ ਸਿੱਧ ਹੋਵੇਗੀ। ਜੇਕਰ ਰਣਜੀਤ ਗਿੱਲ ਆਪਣੇ ਉਮੀਦਵਾਰ ਜਿਤਾਉਣ ਵਿਚ ਸਫਲ ਹੋ ਜਾਂਦੇ ਹਨ ਤਾਂ ਭਾਜਪਾ ਦੇ ਉਹ 2027 ਦੀਆਂ ਵਿਧਾਨਸਭਾ ਚੋਣਾਂ ਲਈ ਉਮੀਦਵਾਰ ਵਜੋਂ ਠੋਸ ਦਾਅਵੇਦਾਰ ਹੋਣਗੇ1 ਅੱਜ jਉਮੀਦਵਾਰਾਂ ਦੀ ਕਿਸਮਤ ਦੇ ਨਾਲ ਨਾਲ ਇੰਨਾਂ ਆਗੂਆਂ ਦੇ ਭਵਿੱਖ ਦੀ ਦਸ਼ਾ ਦਿਸ਼ਾ ਬਕਸਿਆਂ ਚ ਕੈਦ ਹੋ ਜਾਵੇਗੀ।

LEAVE A REPLY

Please enter your comment!
Please enter your name here