ਕੁਰਾਲੀ 12 ਦਸੰਬਰ( ਮਾਰਸ਼ਲ ਨਿਊਜ਼) ਜਦੋਂ ਅਧਿਆਪਕ ਪੜਾਉਣ ਲਈ ਕਲਾਸ ਦੇ ਕਮਰੇ ਵਿੱਚ ਦਾਖਲ ਹੁੰਦਾ ਹੈ ਤਾਂ ਜਿਆਦਾਤਰ ਅਧਿਆਪਕਾਂ ਦੇ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਅੱਜ ਵਿਦਿਆਰਥੀਆਂ ਨੂੰ ਕੁਝ ਅਲੱਗ ਅਤੇ ਹੋਰ ਵਧੀਆ ਢੰਗ ਨਾਲ ਪੜਾਉਣਾ ਹੈ। ਜੇ ਕਰ ਅਧਿਆਪਕ ਨੂੰ ਸ਼ਾਂਤੀ ਅਤੇ ਅਨੁਸ਼ਾਸਨ ਵਾਲਾ ਮਾਹੌਲ ਮਿਲ ਗਿਆ ਤਾਂ ਅਧਿਆਪਕ ਜੋ ਅਪਣੇ ਅੰਦਰ ਵਿਦਿਆਰਥੀਆਂ ਪ੍ਰਤੀ ਪੜਾਉਣ ਦੀਆਂ ਭਾਵਨਾਵਾਂ ਲੈ ਕੇ ਆਇਆ ਤਾਂ ਉਸ ਨੂੰ ਵਿਦਿਆਰਥੀਆਂ ਅੱਗੇ ਬੇਹੱਦ ਵਧੀਆ ਢੰਗ ਨਾਲ ਪੇਸ਼ ਕਰਕੇ ਅਪਣਾ ਪਾਠ ਪੜ੍ਹਾਉਣ ਵਿੱਚ ਸਫ਼ਲ ਹੋ ਜਾਂਦਾ ਹੈ ਜਿਸ ਨਾਲ ਸੰਬੰਧਤ ਅਧਿਆਪਕ ਨੂੰ ਬਹੁਤ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ

ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਪਰ ਕਈ ਵਾਰ ਕੁਝ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਕੁਝ ਘੱਟ ਹੁੰਦੀ ਹੈ ਜਿਨ੍ਹਾਂ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਕਾਰਣਾਂ ਕਰਕੇ ਜਿਸ ਵਿੱਚ ਵਿਦਿਆਰਥੀਆਂ ਦੀ ਜਾਂ ਉਨ੍ਹਾਂ ਦੇ ਮਾਪਿਆਂ ਦੀ ਸਿਹਤ ਠੀਕ ਨਾ ਹੋਣ ਕਰਕੇ ਜਾਂ ਘਰ ਵਿੱਚ ਕੋਈ ਹੋਰ ਜ਼ਰੂਰੀ ਕੰਮ / ਸਮਾਗਮ ਕਰਕੇ ਅਤੇ ਕੁਝ ਵਿਦਿਆਰਥੀ ਬਿਨਾਂ ਕਿਸੇ ਕਾਰਨ ਅਤੇ ਬੇਚਾਰੇ ਮਾਪਿਆਂ ਦੀ ਬੇਬਸੀ ਕਾਰਣ ਸਕੂਲ ਆਉਂਦੇ ਨਹੀਂ ਜਿਸ ਦਾ ਅਸਰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਪੈਂਦਾ ਹੈ ਤੇ ਨਾ ਪੂਰਾ ਹੋਣ ਵਾਲਾ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ।
ਅਜਿਹੇ ਵਿਦਿਆਰਥੀਆਂ ਕਰਕੇ ਕਈ ਵਾਰ ਅਧਿਆਪਕਾਂ ਦੇ ਅੰਦਰ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ।ਫਿਰ ਅਜਿਹੇ ਵਿਦਿਆਰਥੀਆਂ ਦੇ ਬੇਚਾਰੇ ਬੇਬਸ ਮਾਪੇ ਜਦੋ ਕੁਝ ਦਿਨ ਬਾਅਦ ਸਕੂਲ ਭੇਜ ਦਿੰਦੇ ਹਨ ਤਾਂ ਜਿਹੜਾ ਅਧਿਆਪਕ ਆਪਣੇ ਅੰਦਰ ਪੜਾਉਣ ਦੀ ਭਾਵਨਾ ਲੈਕੇ ਕਲਾਸ ਵਿੱਚ ਆ ਕੇ ਅਜਿਹੇ ਵਿਦਿਆਰਥੀਆਂ ਨੂੰ ਕਈ ਦਿਨ ਬਾਦ ਕਲਾਸ ਵਿੱਚ ਵੇਖਦਾ ਹੈ ਤਾਂ ਅਪਣਾ ਲਹੂ ਫੂਕਦਾ ਹੋਇਆ ਅਪਣੇ ਅੰਦਰ ਵਾਲੇ ਗੁੱਸੇ ਨੂੰ ਤਾਂ ਮਾਰ ਲੈਂਦਾ ਹੈ ਪਰ ਹਰ ਰੋਜ਼ ਸਕੂਲ ਆਉਣ ਵਾਲੇ ਵਿਦਿਆਰਥੀਆਂ ਉੱਤੇ ਇਨ੍ਹਾਂ ਵਿਦਿਆਰਥੀਆਂ ਦਾ ਕਿਸੇ ਤਰ੍ਹਾਂ ਦਾ ਅਸਰ ਨਾ ਹੋ ਜਾਵੇ ਤਾਂ ਕਈ ਦਿਨਾਂ ਬਾਅਦ ਆਉਣ ਵਾਲੇ ਵਿਦਿਆਰਥੀਆਂ ਨੂੰ ਸਮਝਾਉਣ ਉੱਤੇ ਕੀਮਤੀ ਵਕਤ ਬਰਬਾਦ ਕਰ ਦਿੰਦਾ ਹੈ ।ਜਿਸ ਨਾਲ ਕਈ ਵਾਰ ਅਧਿਆਪਕ ਦੇ ਮਨ ਦੀ ਸ਼ਾਂਤੀ ਵੀ ਭੰਗ ਹੁੰਦੀ ਹੈ ਪਰ ਜੇ ਕਰ ਅਧਿਆਪਕ ਅਜਿਹੇ ਵਿਦਿਆਰਥੀਆਂ ਨੂੰ ਸਕੂਲ ਨਾ ਆਉਣ ਦਾ ਕਾਰਨ ਨਹੀਂ ਪੁੱਛੇਗਾ ਅਤੇ ਉਸ ਨੂੰ ਨਹੀਂ ਸਮਝਾਏਗਾ ਤਾਂ ਉਹ ਅਪਣੇ ਆਪ ਨੂੰ ਅਪਣੀ ਡਿਊਟੀ ਉੱਤੇ ਪੂਰਾ ਖਰਾ ਉਤਰਿਆ ਨਹੀਂ ਮੰਨੇਗਾ ਅਤੇ ਕਈ ਵਾਰ ਹਰ ਰੋਜ਼ ਸਕੂਲ ਆਉਣ ਵਾਲੇ ਵਿਦਿਆਰਥੀਆਂ ਉਪਰ ਵੀ ਇਸ ਦਾ ਅਸਰ ਪੈਣ ਦਾ ਡਰ ਰਹਿੰਦਾ ਹੈ ।
ਅਧਿਆਪਕ ਨੂੰ ਇਹ ਭਲੀ ਭਾਂਤ ਪਤਾ ਹੁੰਦਾ ਹੈ ਕਿ ਜਦੋਂ ਉਹ ਅਜਿਹੇ ਬਿਨਾਂ ਕਿਸੇ ਕਾਰਨ ਕਈ ਦਿਨ ਸਕੂਲ ਨਾ ਆਉਣ ਵਾਲੇ ਵਿਦਿਆਰਥੀਆਂ ਨੂੰ “ਕਾਰਣ” ਪੁੱਛੇਗਾ ਤਾਂ ਉਸ ਦੇ ਖੁਦ ਦੀ ਮਾਨਸਿਕ ਸ਼ਾਂਤੀ ਭੰਗ ਹੋਵੇਗੀ ਅਤੇ ਪੜ੍ਹਾਈ ਦਾ ਨੁਕਸਾਨ ਹੋਵੇਗਾ ਪਰ ਉਹ ਫਿਰ ਵੀ ਅਪਣੀ ਸਲਾਹਕਾਰੀ ਆਤਮਿਕ ਡਿਊਟੀ ਨਿਭਾਉਂਦਾ ਹੈ ।ਅਜਿਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਖਾਸ ਕਾਰਨ ਦੇ ਵਿਦਿਆਰਥੀਆਂ ਨੂੰ ਸਕੂਲ ਤੋਂ ਛੁੱਟੀਆਂ ਨਾ ਕਰਵਾਉਣ ਕਿਉਂਕਿ ਇਨ੍ਹਾਂ ਦੀ ਇਹ ਉਮਰ ਸਕੂਲ ਨਾਲ ਜੁੜ ਕੇ ਰਹਿੰਣ ਦੀ ਹੈ । ਇਹ ਉਨ੍ਹਾਂ ਲਈ ਕੀਮਤੀ ਸਮਾਂ ਹੈ ਜੋ ਵਾਪਸ ਨਹੀਂ ਆਉਣਾ।
:- ਲੈਕਚਰਾਰ ਰਾਜਨ ਸ਼ਰਮਾ
ਸਰਕਾਰੀ ਸੈਕੰਡਰੀ ਸਕੂਲ ਸਿੰਘਪੁਰਾ

LEAVE A REPLY

Please enter your comment!
Please enter your name here