ਨਿਊ ਚੰਡੀਗੜ 28 ਨਵੰਬਰ(ਰਣਜੀਤ ਸਿੰਘ ਕਾਕਾ)ਸਿੱਖ ਇਤਿਹਾਸ ਵਿਚ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਨੂੰ ਸਮਰਪਿਤ ਬੈਨੀਪਾਲ ਗਰੁੱਪ ਵੱਲੋਂ ਚਾਹ ਤੇ ਬਿਸਕੁਟਾਂ ਦਾ ਅਤੁੱਟ ਲੰਗਰ ਵਰਤਾਇਆ। ਨਿਊ ਚੰਡੀਗੜ੍ਹ ਦੇ ਪੀ ਆਰ -4 ਮਾਰਗ ‘ਤੇ ਸਵੇਰ ਤੋਂ ਸ਼ਾਮ ਤੱਕ ਵੱਡੀ ਗਿਣਤੀ ਰਾਹਗੀਰਾਂ ਨੇ ਲੰਗਰ ਛੱਕਿਆ।ਇਸ ਮੌਕੇ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਨੇ ਪੱਤਰਕਾਰਾਂਨਾਲ ਗੱਲ ਕਰਦਿਆਂ ਕਿਹਾ ਕਿ ਭਾਈ ਮਰਦਾਨਾ ਜੀ ਗ ਜਗਤ ਗੁਰੂ ਗੁਰੂ ਨਾਨਕਦੇਵ ਪਾਤਸ਼ਾਹ ਜੀ ਦੇ ਨਾਲ ਅੰਤਿਮ ਸਵਾਸਾਂ ਤੱਕ ਅੰਗ ਸੰਗ ਰਹੇ ਤੇ ਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਰਬਾਬ ਦੇ ਦੀ ਮਿੱਠੀ ਅਵਾਜ ਨਾਲ ਸੰਗੀਤ ਚ ਪ੍ਰੋਇਆ ਤੇ ਕੀਰਤਨ ਪ੍ਰੰਪਰਾ ਦੀ ਸ਼ੁਰੁਆਤ ਹੋਈ 1 ਬੈਨੀਪਾਲ ਗਰੁੱਪ ਦੇ ਐਮ.ਡੀ ਅਨਨੇ ਦੱਸਿਆ ਕਿ ਅੰਤਲੇ ਸਮੇਂ ਵੀਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਸਨ।ਅਤੇ ਗੁਰੂ ਜੀ ਤੋਂ ਆਗਿਆ ਲੈਕੇ ਸਵਾਸ ਤਿਆਗੇ ਸਨ ਤੇ ਗੁਰੂ ਸਾਹਿਬ ਨੇ ਖੁਦ ਆਪਣੇਂ ਹੱਥੀਂ ਭਾਈ ਮਰਦਾਨਾ ਜੀ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਸੀ ਉਨਾਂ ਕਿਹਾ ਕਿ ਗੁਰੂ ਜੀ ਦੀ ਡਿਪਾ ਸਦਕਾ ਭਾਈ ਮਰਦਾਨਾਂ ਜੀ ਦੀ ਯਾਦ ਵਿਚ ਚਾਹ ਤੇ ਬਿਸਕੁਟਾਂ ਦਾ ਲੰਗਰ ਲਗਾਕੇ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਬਾਬਾ ਰਣਵੀਰ ਸਿੰਘਜੀ ਢਾਬੇ ਵਾਲੇ , ਜਗਦੀਸ਼ ਸਿੰਘ ਦੀਸ਼ਾ ਕਾਦੀਮਾਜਰਾ, ਭਾਜਪਾ ਆਗੂ ਜਗਤਾਰ ਸਿੰਘ ਸਿੱਧੂ, ਲੱਖੀ ਮਾਜਰਾ ਬਲਵਿੰਦਰ ਸਿੰਘ ਕਾਦੀਮਾਜਰਾ ਸਾਬਕਾ ਸਰਪੰਚ, ਅਵਤਾਰ ਸਿੰਘ ਸਲੇਮਪੁਰ ਸਾਬਕਾ ਸਰਪੰਚ, ਜਗਦੀਸ਼ ਸਿੰਘ ਖਾਲਸਾ, ਸੁਖਦੇਵ ਸਿੰਘ ਅਭੀਪੁਰ,ਮਾਨ ਸਿੰਘ ਬੜੌਦੀ, ਹਰਮਨਜੀਤ ਸਿੰਘ ਫਾਂਟਵਾਂ ਦਿਲਬਰ ਸਿੰਘ ਖੈਰਪੁਰ ਤਰਲੋਚਨ ਸਿੰਘ ਤੋਚਾ ਖੈਰਪੁਰ ਫੌਜੀ ਖੈਰਪੁਰਹਾਜਰ ਸਨ

LEAVE A REPLY

Please enter your comment!
Please enter your name here