ਕੁਰਾਲੀ: 25ਨਵੰਬਰ(ਰਣਜੀਤ ਸਿੰਘ ਕਾਕਾ) ਆਰਟ ਐਂਡ ਕਰਾਫਟ ਦੀ ਅਧਿਆਪਕਾ ਸੁਖਦੇਵ ਕੌਰ ਸੁਪਤਨੀ ਸਵ. ਕੋਚ ਦਰਸ਼ਨ ਸਿੰਘ ਧਾਲੀਵਾਲ ਅੱਜ ਤੜਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਸਪੁੱਤਰ ਹਰਜਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਤਿੰਨ ਕੁ ਦਿਨ ਪਹਿਲਾਂਉਹਨਾਂ ਨੂੰ ਅਧਰੰਗ ਦਾ ਦੌਰਾ ਪਿਆ ਸੀ ਅਤੇ ਅੱਜ ਤੜਕੇ ਤਿੰਨੇ ਵਜੇ ਦੇ ਕਰੀਬ ਉਨਾਂ ਨੂ ਤਕਲੀਫ ਹੋਈ ਤੇ ਅਟੈਕ ਨਾਲ ਮੌਤ ਹੋ ਗਈ 1 ਉਹ ਅੱਸੀ ਵਰਿਆਂ ਦੇ ਸਨ 1 ਅੱਜ ਉਨਾਂ ਦੇ ਅੰਤਿਮ ਸਸਕਾਰ ਮੌਕੇ ਐਮ ਸੀ ਬਹਾਦਰ ਸਿੰਘ ਓਕੇ ਮਾ. ਅਮਰ ਸਿੰਘ ਖਾਬੜਾਂ ਕੋਚ ਜਸਮੇਰ ਸਿੰਘ ਕੋਚ ਯਾਦਵਿੰਦਰ ਸਿੰਘ ਰਾਜਦੀਪ ਸਿੰਘ ਹੈਪੀ ਸਾਬਕਾ ਐਮ ਸੀ ਰਿੱਕੀ ਚਨਾਲੋਂ ਲੇਖਕ ਸੁਖਜਿੰਦਰ ਸੋਢੀ ਮੁਲਾਜ਼ਮ ਆਗੂ ਨਰਿੰਦਰ ਸ਼ਰਮਾਂ ਡਾ. ਅਸਵਨੀ ਸ਼ਰਮਾ ਰਣਜੀਤ ਸਿੰਘ ਕਾਕਾ ਮਾਰਸ਼ਲ ਨਰਿੰਦਰ ਕਾਕਾ ਕੇਬਲ ਹਰੀ ਓਮ ਜੀ ਕਰਿਆਣਾ ਸਟੋਰ ਤੇ ਵੱਡੀ ਗਿਣਤੀ ਵਿਚ ਅਧਿਆਪਕ ਵਰਗ ਰਿਸਤੇਦਾਰ ਤੇ ਅਹਿਮ ਸ਼ਖ਼ਸੀਅਤਾਂ ਹਾਜਰ ਸਨ1 ਬੇਟੇ ਹੈਪੀ ਨੇ ਦੱਸਿਆ ਕਿ ਅਸਥੀਆਂ ਦੀ ਰਸਮ ਦਿਨ ਬੁੱਧਵਾਰ ਨੂੰ ਸਵੇਰੇ 9ਵਜੇ ਹੋਵੇਗੀ ਤੇ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕੀਤੀਆ ਜਾਣਗੀਆ

LEAVE A REPLY

Please enter your comment!
Please enter your name here