ਹਜਾਰਾਂ ਦੀ ਤਦਾਦ ਚ ਨਮ ਅੱਖਾਂ ਨਾਲ ਲੋਕਾਂ ਦਿੱਤੀ ਅੰਤਿਮ ਵਿਦਾਇਗੀ
ਮੁੱਲਾਂਪੁਰ ਗਰੀਬਦਾਸ, 3 ਜੁਲਾਈ ਰਣਜੀਤ ਸਿੰਘ ਕਾਕਾ) – ਕਿਸਾਨ ਆਗੂ ਤੇ ਲੋਕ ਹਿੱਤ ਮਿਸ਼ਨ ਦੇ ਮੈਂਬਰ ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਭਰ ਜਵਾਨੀ ਵਿੱਚ ਮੌਤ ਹੋ ਗਈ। ਇਸ ਅਣਹੋਣੀ ਘਟਨਾ ਦਾ ਪਤਾ ਲਗਦਿਆਂ ਹੀ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਕੰਸਾਲਾ (ਨਿਊ ਚੰਡੀਗੜ੍ਹ) ਦੇ ਸ਼ਮਸ਼ਾਨਘਾਟ ‘ਚ ਬਾਅਦ ਦੁਪਹਿਰ ਸਵਰਗੀ ਹਰਕੀਰਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਇਲਾਕੇ ਦੇ ਵਸਨੀਕਾਂ ਨੇ ਪੁੱਜਕੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਭਾਜਪਾ ਆਗੂ ਅਰਜਨ ਸਿੰਘ ਕਾਂਸਲ, ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਆਪ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਅਕਾਲੀ ਆਗੂ ਅਰਵਿੰਦਰ ਸਿੰਘ ਪੈਂਟਾ, ਰਵਿੰਦਰ ਸਿੰਘ ਬਜੀਦਪੁਰ, ਸਰਬਜੀਤ ਸਿੰਘ ਕਾਦੀਮਾਜਰਾ, ਗੁਰਮੀਤ ਸਿੰਘ ਸਾਂਟੂ, ਕਿਸਾਨ ਆਗੂ ਕ੍ਰਿਪਾਲ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਨ, ਬਲਕਾਰ ਸਿੰਘ ਭੰਗੂ, ਗੁਰਮੀਤ ਸਿੰਘ ਢਕੋਰਾਂ, ਮੇਵਾ ਸਿੰਘ ਖਿਜਰਾਬਾਦ, ਤਰਨਜੀਤ ਸਿੰਘ ਬਾਵਾ, ਸਾਬਕਾ ਸਰਪੰਚ ਹਰਜੀਤ ਸਿੰਘ ਮਾਣਕਪੁਰ, ਨਵਦੀਪ ਸਿੰਘ ਹੰਮਾ, ਪਰਵਿੰਦਰ ਸਿੰਘ ਟੋਨੀ, ਜਗਤਾਰ ਸਿੰਘ ਸਿੱਧੂ, ਰਣਜੀਤ ਸਿੰਘ ਕਾਕਾ ਮਾਰਸ਼ਲ, ਕ੍ਰਿਪਾਲ ਸਿੰਘ ਖਿਜਰਾਬਾਦ ਸਾਬਕਾ ਚੇਅਰਮੈਨ,








