ਕੁਰਾਲੀ 13 ਮਈ( ਮਾਰਸ਼ਲ ਨਿਊਜ਼ )ਇਹ ਬਹੁਤ ਹੀ ਸ਼ਰਮਨਾਕ ਅਤੇ ਲੋਕਤੰਤਰ ਦੇ ਮੂਲ ਅਧਿਕਾਰਾਂ ਉਤੇ ਘਾਤਕ ਹਮਲਾ ਹੈ, ਕਿ ਪਿੰਡ ਤਾਜਪਰਾ ਵਿੱਚ ਅਜੇ ਤੱਕ ਪੰਚਾਇਤੀ ਚੋਣਾਂ ਨਹੀਂ ਹੋਈਆਂ ਪਿੰਡ ਬਿਨਾਂ ਚੁਣੀ ਹੋਈ ਪੰਚਾਇਤ ਦੇ ਚਲ ਰਿਹਾ ਹੈ ਤੇ ਪਿੰਡ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਜੋ ਕਿ ਸਰਕਾਰ ਦੀ ਤਾਨਾਸ਼ਾਹ ਨੀਤੀਆਂ ਦੀ ਜਿਉਂਦੀ ਜਾਗਦੀ ਉਦਾਹਰਣ ਹੈ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਆਉਣ ਤੇ ਪਿੰਡ ਤਾਜਪੁਰਾ ਚ ਦੇ ਆਧੁਨਿਕ ਵਿਕਾਸ ਕਰਕੇ ਚੰਡੀਗੜ ਦੇ ਸੈਕਟਰਾਂ ਵਰਗਾ ਮਾਡਲ ਪਿੰਡ ਬਣਾਇਆ ਜਾਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪਿੰਡ ਤਾਜਪੁਰਾ ਵਿਖੇ ਇੱਕ ਪ੍ਰਭਾਵਸ਼ਾਲੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਆਖੇ1
ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਆਪਣਾ ਨੁਮਾਇੰਦ ਅਜ਼ਾਦੀ ਨਾਲ ਚੁਣਨ ਦਾ ਅਧਿਕਾਰ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਪਿੰਡ ਇਸ ਅਧਿਕਾਰ ਤੋਂ ਵਾਂਝਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦੀ ਇਸ ਵੱਲ ਧਿਆਨ ਨਾ ਦਿੱਤਾ ਤਾਂ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਰੋਸ ਪ੍ਰਦਰਸ਼ਨ ਕਰੇਗੀ।
ਉਨ੍ਹਾਂ ਆਖਿਰ ਵਿੱਚ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨਾਲ ਜੁੜਨ ਅਤੇ ਲੋਕਾਂ ਦੇ ਹੱਕਾਂ ਲਈ ਇੱਕਜੁਟ ਹੋਣ।
ਇਸ ਮੌਕੇ ਮੀਟਿੰਗ ਵਿੱਚ ਗੁਰਿੰਦਰ ਸਿੰਘ ਗਿੱਲ ਬਡਾਲਾ, ਸਤਿੰਦਰ ਪਾਲ, ਸਾਬਕਾ ਸਰਪੰਚ ਰਵਿੰਦਰ ਕੁਮਾਰ, ਨਰਦੀਪ, ਬਹਾਦਰ ਸਿੰਘ ਸ਼ੇਖਪੁਰਾ, ਭਾਈ ਸ਼ਮਿੰਦਰ ਸਿੰਘ ਬੜੌਦੀ, ਨਰਦੇਵ ਸਿੰਘ ਬਿੱਟੂ, ਰਮਾਕਾਂਤ ਕਾਲੀਆ, ਮੋਹਿੰਦਰ ਪਾਲ, ਪਵਨ ਕੁਮਾਰ, ਸਿਧਾਂਤ, ਮਨੋਜ, ਸੁਖਬੀਰ, ਅਮਨ, ਰਵੀ, ਵਿਸ਼ਾਲ, ਪ੍ਰਦੀਪ, ਨਰੇਸ਼, ਵਿਕਾਸ, ਸੰਚਿਤ, ਰਮਨ ਅਤੇ ਜੰਗ ਬਹਾਦਰ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here