ਕੁਰਾਲੀ 9 ਅਪ੍ਰੈਲ( ਰਣਜੀਤ ਸਿੰਘ ਕਾਕਾ) ਇੰਜ:ਇੰਦਰਪ੍ਰੀਤ ਸਿੰਘ, ਵਧੀਕ ਨਿਗਰਾਨ ਇੰਜੀਨੀਅਰ, ਸੰਚਾਲਣ ਮੰਡਲ, ਖਰੜ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ ਅੱਜ ਬੁੱਧਵਾਰ ਨੂੰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ 220 ਕੇ.ਵੀ. ਸਬ-ਸਟੇਸ਼ਨ ਖਰੜ ਅਧੀਨ ਆਉਂਦੇ ਖਰੜ, ਕੁਰਾਲੀ, ਮਾਜਰਾ, ਮੋਰਿੰਡਾ ਅਤੇ ਘੰੜੂਆਂ ਨਾਲ ਸਬੰਧਤ ਗਰਿੱਡ ਸਬ-ਸਟੇਸ਼ਨਾਂ ਤੋਂ ਚੱਲਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।








